ਪੰਜਾਬਪਟਿਆਲਾ

ਪੀ.ਆਰ.ਟੀ.ਸੀ. ਨੇ 2018-19 ਦੀ ਕੁੱਲ ਆਮਦਨ ਦਾ ਟੀਚਾ 611 ਕਰੋੜ ਰੁਪਏ ਨਿਰਧਾਰਤ ਕੀਤਾ : ਐਮ.ਡੀ.

2017-18 ਵਿੱਚ 562.19 ਕਰੋੜ ਰੁਪਏ ਦੀ ਆਮਦਨ ਪ੍ਰਾਪਤ ਕੀਤੀ
ਵਿੱਤੀ ਸਾਲ ਅੰਦਰ 100 ਨਵੀਆਂ ਸਧਾਰਨ ਬੱਸਾਂ ਪਾਉਣ ਦੀ ਤਜਵੀਜ਼
ਪਟਿਆਲਾ, 4 ਮਈ (ਮਧੂਸਾਰ ਬਿਊਰੋ) ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਤਿਮਾਹੀ ਮੀਟਿੰਗ ਸ਼੍ਰੀ ਕੇ.ਕੇ.ਸ਼ਰਮਾ, ਚੇਅਰਮੈਨ ਪੀ.ਆਰ.ਟੀ.ਸੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਪ੍ਰਮੁੱਖ ਸਕੱਤਰ ਵਿੱਤ, ਪ੍ਰਮੁੱਖ ਸਕੱਤਰ ਟਰਾਂਸਪੋਰਟ ਅਤੇ ਸਟੇਟ ਟਰਾਂਸਪੋਰਟ ਕਮਿਸ਼ਨਰ ਦੇ ਨੁਮਾਇੰਦੇ ਸ਼੍ਰੀਮਤੀ ਸ਼ੋਭਾ ਚੌਹਾਨ ਅਧੀਨ ਸਕੱਤਰ ਵਿੱਤ, ਸ੍ਰੀਮਤੀ ਰਜਿੰਦਰ ਕੌਰ ਸੁਪਰਡੈਂਟ ਟਰਾਂਸਪੋਰਟ ਅਤੇ ਸ੍ਰੀ ਕਰਨ ਸਿੰਘ ਸੈਕਟਰੀ ਆਰ.ਟੀ.ਏ. (ਹੈੱਡ ਕੁਆਟਰ) ਕ੍ਰਮਵਾਰ ਸ਼ਾਮਿਲ ਹੋਏ।

ਜਾਣਕਾਰੀ ਦਿੰਦੇ ਹੋਏ ਸ਼੍ਰੀ ਮਨਜੀਤ ਸਿੰਘ ਨਾਰੰਗ ਮੈਨੇਜਿੰਗ ਡਾਇਰੈਕਟਰ ਪੀ.ਆਰ.ਟੀ.ਸੀ ਨੇ ਦੱਸਿਆ ਕਿ ਸਾਲ 2018-19 ਦੀ ਕੁੱਲ ਆਮਦਨ ਦਾ ਟੀਚਾ 611 ਕਰੋੜ ਰੁਪਏ ਤਹਿ ਕੀਤਾ ਗਿਆ ਹੈ ਜਦਕਿ ਪਿਛਲੇ ਸਾਲ (2017-18) ਵਿੱਚ ਇਹ ਟੀਚਾ 505.53 ਕਰੋੜ ਰੁਪਏ ਦਾ ਮਿਥਿਆ ਗਿਆ ਸੀ ਅਤੇ 562.19 ਕਰੋੜ ਰੁਪਏ ਪ੍ਰਾਪਤ ਕੀਤਾ ਗਿਆ ਹੈ।
ਸਾਲ 2017-18 ਵਿੱਚ ਪੀ.ਆਰ.ਟੀ.ਸੀ. ਨੇ ਓਪਰੇਟਿੰਗ ਮੁਨਾਫ਼ਾ 15.51 ਕਰੋੜ ਰੁਪਏ ਕਮਾਇਆ ਹੈ। ਵਿਸ਼ੇਸ਼ ਜ਼ਿਕਰਯੋਗ ਗੱਲ ਇਹ ਹੈ ਕਿ ਸਮੂਹ ਖ਼ਰਚੇ, ਦੇਣਦਾਰੀਆਂ ਕੱਢ ਕਿ ਮਿਤੀ 30-09-17 ਤੱਕ ਦੇ ਰਿਟਾਇਰ ਕਰਮਚਾਰੀਆਂ ਨੂੰ ਲੀਵਇਨਕੈਸ਼ਮੈਂਟ ਅਤੇ ਗਰੈਚੁਟੀ ਦੀ ਅਦਾਇਗੀ, 31-12-17 ਤੱਕ ਦੇ ਰਿਟਾਇਰ ਹੋਏ ਕਰਮਚਾਰੀਆਂ ਨੂੰ ਜੀ.ਪੀ.ਐਫ਼. ਦੀ ਅਦਾਇਗੀ, ਸੀ.ਪੀ.ਐਫ਼. ਦੇ ਰਿਟਾਇਰ ਕਰਮਚਾਰੀਆਂ ਨੂੰ ਗਰੈਚੁਟੀ ਦੀ ਅਪਟੂਡੇਟ ਅਦਾਇਗੀ ਕੀਤੀ ਗਈ ਹੈ। ਇਸ ਤੋਂ ਇਲਾਵਾ 31-12-16 ਤੱਕ ਦੇ ਮੈਡੀਕਲ ਬਿੱਲਾਂ ਦੀ ਅਦਾਇਗੀ ਕੀਤੀ ਗਈ ਹੈ। ਇਸ ਤਰ੍ਹਾਂ ਸਾਲ 2017-18 ਦੌਰਾਨ ਲਗਭਗ 50 ਕਰੋੜ ਰੁਪਏ ਦੀਆਂ ਅਦਾਇਗੀਆਂ ਮੁਲਾਜ਼ਮਾਂ ਨੂੰ ਕੀਤੀਆਂ ਗਈਆਂ ਹਨ। ਇਹ ਸਾਰੇ ਖ਼ਰਚੇ ਅਤੇ ਆਮਦਨ ਦੇ ਤੁਲਨਾਤਮਕ ਵੀ ਪੀ.ਆਰ.ਟੀ.ਸੀ ਨੇ 52 ਲੱਖ ਰੁਪਏ ਦਾ ਕੁੱਲ ਲਾਭ ਵੀ ਕਮਾਇਆ ਹੈ।
2018-19 ਦੇ ਇਸ ਵਿੱਤੀ ਸਾਲ ਅੰਦਰ 100 ਨਵੀਆਂ ਸਧਾਰਨ ਬੱਸਾਂ ਪਾਉਣ ਦੀ ਤਜਵੀਜ਼ ਹੈ ਇਸ ਤੋਂ ਇਲਾਵਾ 26 8V13 ਪ੍ਰਾਈਵੇਟ ਮਾਲਕਾ ਦੁਆਰਾ, ਜੋ ਕਿ ਪੀ.ਆਰ.ਟੀ.ਸੀ ਦੇ ਨਾਮ ਤੇ ਰਜਿਸਟਰਡ ਕਰਵਾਈਆਂ ਜਾਣਗੀਆਂ, ਪਾਉਣ ਦੀ ਵੀ ਬੋਰਡ ਆਫ਼ ਡਾਇਰੈਕਟਰਜ਼ ਵੱਲੋਂ ਪ੍ਰਵਾਨਗੀ ਦਿੱਤੀ ਗਈ ਹੈ।

Leave a Reply

Your email address will not be published. Required fields are marked *