ਪਟਿਆਲਾ

ਵਿਦੇਸ਼ ਜਾਣ ਬਾਰੇ ਸਹੀ ਰਾਹ ਦੱਸਣ ਲਈ ਸੈਮੀਨਾਰ ਕਰਵਾਇਆ

ਪਟਿਆਲਾ, 10 ਮਈ (ਮਧੂਸਾਰ ਬਿਊਰੋ) ਅੱਜ ਦੇ ਵਰਤਮਾਨ ਸਮੇਂ ਚ ਹਰ ਕੋਈ ਵਿਦੇਸ਼ ਜਾਣ ਦੀ ਚਾਹਵਾਨ ਹੈ ਪਰ ਕਿਸੇ ਗ਼ਲਤ ਏਜੰਟ ਜਾ ਵਿਅਕਤੀ ਦੇ ਹੱਥ ਚੜ•ਨ ਕਰ ਕੇ ਉਹ ਆਪਣੇ ਲੱਖਾ ਰੁਪਏ ਖ਼ਰਾਬ ਕਰ ਬੈਠਦਾ ਹੈ ਤੇ ਉਸ ਦਾ ਵਿਦੇਸ਼ ਜਾਣ ਦਾ ਸੁਪਨਾ ਵੀ ਚੁਰ-ਚੁਰ ਹੋ ਜਾਂਦਾ ਹੈ।

ਬ੍ਰਿਟਿਸ਼ ਸਕੂਲ ਆਫ਼ ਇੰਗਲਿਸ਼ ਲਰਨਿੰਗ ਵੱਲੋਂ ਛੋਟੀ ਬਾਰਾਂਦਰੀ ਵਿਖੇ ਸਥਿਤ ਸੈਂਟਰ ਵਿਖੇ ਵਿਦੇਸ਼ ਜਾਣ ਸਬੰਧੀ ਸੈਮੀਨਾਰ ਕਰਵਾਇਆ ਗਿਆ ਹੈ, ਜਿਸ ਚ ਕਾਂਟੀਨੈਂਟਲ ਗਰੁੱਪ ਆਫ਼ ਇੰਸਟੀਚਿਊਟ (ਸੀ.ਜੀ.ਆਈ.) ਤੋਂ ਝਰਮਿੰਦਰ ਸਿੰਘ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਵਿਦੇਸ਼ ਚ ਜਾਣ ਸਬੰਧੀ ਦੱਸਿਆ ਗਿਆ। ਇਸ ਮੌਕੇ ਬ੍ਰਿਟਿਸ਼ ਸਕੂਲ ਆਫ਼ ਇੰਗਲਿਸ਼ ਲਰਨਿੰਗ ਦੀ ਮੈਨੇਜਿੰਗ ਡਾਇਰੈਕਟਰ ਕੁਸਮ ਮਿੱਤਲ ਅਤੇ ਮਨਪ੍ਰੀਤ ਕੌਰ ਵੱਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ ਹਨ। ਬ੍ਰਿਟਿਸ਼ ਸਕੂਲ ਆਫ਼ ਇੰਗਲਿਸ਼ ਲਰਨਿੰਗ ਵਿਖੇ ਕਰਵਾਏ ਗਏ ਸੈਮੀਨਾਰ ਚ ਦੱਸਿਆ ਗਿਆ ਕਿ ਕਿਸ ਤਰਾਂ ਵਿਦੇਸ਼ ਜਾਣ ਲਈ ਮੁੱਖ ਜ਼ਰੂਰਤਾਂ ਕੀ ਹਨ। ਇਸ ਦੇ ਨਾਲ ਹੀ ਸਿੱਖਿਆ ਲਈ, ਕੰਮ-ਕਾਰ ਲਈ ਜਾਣ ਸਬੰਧੀ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ। ਸੈਮੀਨਾਰ ਚ ਬੱਚਿਆ ਵੱਲੋਂ ਵੀ ਵਿਦੇਸ਼ ਜਾਣ ਸਬੰਧੀ ਵੱਖ ਵੱਖ ਤਰਾਂ ਦੇ ਸਵਾਲ ਪੁੱਛੇ ਗਏ ਹਨ।

Leave a Reply

Your email address will not be published. Required fields are marked *