ਪੰਜਾਬੀ ਯੂਨੀਵਰਸਿਟੀ ਸਕੂਲ ਦਾ ਨਤੀਜਾ 100 ਫੀਸਦੀ ਰਿਹਾ
ਪਟਿਆਲਾ, 10 ਮਈ (ਮਧੂਸਾਰ ਬਿਊਰੋ) ਸੀਨੀਅਰ ਸੈਕੰਡਰੀ ਮਾਡਲ ਸਕੂਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਦੱਸਵੀਂ ਜਮਾਤ ਦਾ ਨਤੀਜਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਘੋਸ਼ਿਤ ਕੀਤਾ ਗਿਆ ਜੋ ਕਿ 100% ਫੀਸਦੀ ਰਿਹਾ।
ਇਸ ਇਮਤਿਹਾਨ ਵਿੱਚ ਕੁੱਲ 132 ਵਿਦਿਆਰਥੀ ਹਾਜਰ ਹੋਏ ਅਤੇ ਸਾਰੇ ਹੀ ਪਾਸ ਹੋਏ। ਸ਼ਾਨੀਆ ਅਲੀ ਵੱਲੋਂ 90.8%, ਤਾਨੀਆ ਵੱਲੋਂ 90% ਅਤੇ ਰਿੰਕੂ ਵੱਲੋਂ 89.5% ਅੰਕ ਲੈਕੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਕੇ ਸਕੂਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਅਤੇ ਮਾਪਿਆ ਦਾ ਮਾਣ ਵਧਾਇਆ ਗਿਆ। 33 ਵਿਦਿਆਰਥੀਆਂ ਨੇ 80% ਤੋ ਵੱਧ ਅੰਕ ਅਤੇ 102 ਵਿਦਿਆਰਥੀਆਂ ਵੱਲੋਂ 60% ਤੋਂ ਵੱਧ ਅੰਕ ਪ੍ਰਾਪਤ ਕੀਤੇ ਗਏ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਐਸ.ਕੇ. ਨਿਰਮਲ ਗੋਇਲ ਵੱਲੋਂ ਮਾਣਮੱਤੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾ ਨੂੰ ਵਧਾਈ ਦਿੱਤੀ ਗਈ। ਉਨ੍ਹਾਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਇਸੇ ਤਰਾਂ ਮਿਹਨਤ ਕਰਦੇ ਰਹਿਣ ਲਈ ਪ੍ਰੇਰਤ ਕੀਤਾ। ਇਸ ਮੌਕੇ ਸਾਰੇ ਸਟਾਫ ਵਿੱਚ ਖੁਸ਼ੀ ਸਾਂਝੀ ਕਰਨ ਲਈ ਮਿਠਾਈ ਵੀ ਵੰਡੀ ਗਈ।

