ਪੰਜਾਬਪਟਿਆਲਾ

ਘੋਟਾਲਿਆਂ ਦੀ ਕਾਂਗਰਸ ਸਰਕਾਰ ਪੰਜਾਬ ਦੇ ਲੋਕਾਂ ਨਾਲ ਵਾਅਦਾ ਖਿਲਾਫ਼ੀ ਕਰ ਰਹੀ ਹੈ : ਅਬਲੋਵਾਲ

ਸ਼ਾਹਕੋਟ ਵਿਚ ਐਸ.ਐਚ.ਓ ਦੇ ਮੁੱਦੇ ਨੂੰ ਲੈ ਕੇ ਕਾਂਗਰਸ ਲੋਕਾਂ ਦਾ ਅਸਲ ਮੁੱਦਿਆਂ ਤੋਂ ਧਿਆਨ ਹਟਾ ਰਹੀ ਹੈ
ਪਟਿਆਲਾ, 11 ਮਈ (ਮਧੂਸਾਰ ਬਿਊਰੋ) ਪੰਜਾਬ ਟੂਰੀਜ਼ਮ ਕਾਰਪੋਰੇਸ਼ਨ ਦੇ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ ਨੇ ਆਖਿਆ ਹੈ ਕਿ ਕਾਂਗਰਸ ਘੋਟਾਲਿਆਂ ਦੀ ਸਰਕਾਰ ਹੈ ਤੇ ਲੋਕਾਂ ਨਾਲ ਇਸ ਸਰਕਾਰ ਨੇ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਜਿਸ ਕਾਰਨ ਪੰਜਾਬ ਦੇ ਲੋਕ ਸਰਕਾਰ ਤੋਂ ਪੂਰੀ ਤਰ੍ਹਾਂ ਨਿਰਾਸ਼ ਹਨ।

ਸ. ਅਬਲੋਵਾਲ ਅੱਜ ਇੱਥੇ ਨਵੇਂ ਚੁਣੇ ਗਏ ਸਰਕਲ ਜੱਥੇਦਾਰਾਂ ਜਿਨ੍ਹਾਂ ਵਿਚ ਜੱਥੇਦਾਰ ਹਰਜਿੰਦਰ ਸਿੰਘ ਬੱਲ, ਜੱਥੇਦਾਰ ਭੁਪਿੰਦਰ ਸਿੰਘ ਡਕਾਲਾ, ਜੱਥੇਦਾਰ ਜਗਰੂਪ ਸਿੰਘ ਫਤਿਹਪੁਰ, ਜੱਥੇਦਾਰ ਗੁਰਦੀਪ ਸਿੰਘ ਗਾਜੇਵਾਸ ਦੇ ਸਨਮਾਨ ਮੌਕੇ ਗੱਲਬਾਤ ਕਰ ਰਹੇ ਸਨ।
ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ ਨੇ ਆਖਿਆ ਕਿ ਸ਼ਾਹਕੋਟ ਜਿਮਨੀ ਚੋਣ ਵਿਚ ਕਾਂਗਰਸ ਨੂੰ ਹਾਰ ਦਿਖ ਰਹੀ ਹੈ ਜਿਸ ਕਾਰਨ ਕਾਂਗਰਸ ਪੰਜਾਬ ਦੇ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਇਕ ਐਸ.ਐਚ.ਓ ਦੇ ਮਗਰ ਪੈ ਗਈ ਹੈ। ਉਨ੍ਹਾਂ ਆਖਿਆ ਕਿ ਅਸਲ ‘ਚ ਐਸ.ਐਚ.ਓ ਨੂੰ ਬਿਨਾ ਮਤਲਬ ਤੋਂ ਕਾਂਗਰਸ ਟਾਰਗੇਟ ਕਰ ਰਹੀ ਹੈ ਤੇ ਅੱਜ ਬਿਨਾਂ ਮਤਲਬ ਤੋਂ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਫਿਰ ਵੀ ਕਾਂਗਰਸ ਜਿਮਨੀ ਚੋਣ ਵਿਚ ਕਦੇ ਵੀ ਜਿੱਤ ਪ੍ਰਾਪਤ ਨਹੀਂ ਕਰ ਸਕਦੀ।
ਸਾਬਕਾ ਚੇਅਰਮੈਨ ਅਬਲੋਵਾਲ ਨੇ ਆਖਿਆ ਕਿ ਸਾਰਾ ਪੰਜਾਬ ਕਾਂਗਰਸ ਦੀਆਂ ਘਟੀਆ ਨੀਤੀਆਂ ਤੋਂ ਦੁਖੀ ਹੈ, ਲੋਕ ਨਿਰਾਸ਼ ਹਨ, ਮੁਲਾਜਮ ਨਿਰਾਸ਼ ਹਨ, ਗਰੀਬ ਲੋਕਾਂ ਦੇ ਕਾਂਗਰਸ ਆਟਾ-ਦਾਲ ਦੇ ਕਾਰਡ ਕੱਟ ਰਹੀ ਹੈ ਤੇ ਲੋਕ ਹੁਣ ਕਾਂਗਰਸ ਤੋਂ ਬਦਲਾ ਲੈਣ ਦੇ ਮੂਡ ਵਿਚ ਹਨ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਜਸਪਾਲ ਸਿੰਘ ਕਲਿਆਣ, ਸਰਪੰਚ ਗੋਸਾ ਢੀਂਡਸਾ, ਸਾਬਕਾ ਚੇਅਰਮੈਨ ਬਦਲੇਵ ਸਿੰਘ ਬਠੋਈ, ਸਾਬਕਾ ਚੇਅਰਮੈਨ ਬਲਵਿੰਦਰ ਸਿੰਘ ਦਾਨੀਪੁਰ, ਜਸਪਾਲ ਸਿੰਘ ਬਿੱਟੂ ਚੱਠਾ ਸਾਬਕਾ ਕਾਊਂਸਲਰ, ਦੀਦਾਰ ਸਿੰਘ, ਭੁਪਿੰਦਰ ਸਿੰਘ ਝਿਓਰਾ, ਹਰਭਜਨ ਸਿੰਘ ਰੰਧਾਵਾ, ਸਰਪੰਚ ਕਸ਼ਮੀਰ ਸਿੰਘ, ਮੂਲ ਸਿੰਘ ਕਮਾਲਪੁਰ, ਰਣਜੋਤ ਸਿੰਘ ਖੇੜਕੀ, ਨਸੀਬ ਸਿੰਘ ਸੱਸਾ ਗੁਜਰਾਂ ਵੀ ਹਾਜ਼ਰ ਸਨ।

Leave a Reply

Your email address will not be published. Required fields are marked *