ਕਾਂਗਰਸ ਗਰੀਬਾਂ ਦਾ ਹੱਕ ਖੋਹਣ ‘ਤੇ ਤੁਲੀ, ਸ਼ਹਿਰ ‘ਚੋਂ ਕੱਟੇ ਸੈਂਕੜੇ ਆਟਾ ਦਾਲ ਦੇ ਕਾਰਡ : ਬਿੱਟੂ ਚੱਠਾ
ਪਟਿਆਲਾ, 11 ਮਈ (ਮਧੂਸਾਰ ਬਿਊਰੋ) ਨਗਰ ਨਿਗਮ ਦੇ ਸਾਬਕਾ ਕੌਂਸਲਰ ਤੇ ਸੀਨੀਅਰ ਅਕਾਲੀ ਨੇਤਾ ਜਸਪਾਲ ਸਿੰਘ ਬਿੱਟੂ ਚੱਠਾ ਨੇ ਅੱਜ ਇੱਥੇ ਕਾਂਗਰਸ ਦੇ ਵਰ੍ਹਦਿਆਂ ਦੋਸ਼ ਲਗਾਇਆ ਹੈ ਕਿ ਕਾਂਗਰਸ ਗਰੀਬਾਂ ਦਾ ਹੱਕ ਖੋਹਣ ‘ਤੇ ਤੁਲੀ ਹੈ ਤੇ ਕਾਂਗਰਸ ਨੇ ਸ਼ਹਿਰ ਪਟਿਆਲਾ ਦੇ ਸੈਂਕੜੇ ਗਰੀਬ ਲੋਕਾਂ ਦੇ ਆਟਾ-ਦਾਲ ਸਕੀਮ ਦੇ ਕਾਰਡ ਕੱਟ ਦਿੱਤੇ ਹਨ ਜਿਸ ਕਾਰਨ ਗਰੀਬ ਲੋਕ ਹੁਣ ਸਰਕਾਰ ਦਾ ਜਨਾਜਾ ਕੱਢਣ ਲਈ ਤਿਆਰ ਹਨ।
ਬਿੱਟੂ ਚੱਠਾ ਅੱਜ ਇੱਥੇ ਇਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਹਰਵਿੰਦਰ ਸਿੰਘ ਬੱਬੂ ਸਾਬਕਾ ਕਾਉਂਸਲਰ, ਸੀਨੀਅਰ ਅਕਾਲੀ ਨੇਤਾ ਤੇ ਸਰਪੰਚ ਅਮਰੀਕ ਸਿੰਘ ਸਿਉਣਾ ਅਤੇ ਹੋਰ ਨੇਤਾ ਵੀ ਹਾਜ਼ਰ ਸਨ।
ਦੋਵੇਂ ਨੇਤਾਵਾਂ ਨੇ ਆਖਿਆ ਕਿ ਇਹ ਬੇਹੱਦ ਮੰਦਭਾਗੀ ਗੱਲ ਹੈ ਕਿ ਗਰੀਬ ਲੋਕਾਂ ਦਾ ਹੱਕ ਖੋਹਿਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਪੰਜਾਬ ਦੇ ਹਰ ਵਰਗ ਨਾਲ ਕਾਂਗਰਸ ਨੇ ਵਾਅਦੇ ਕੀਤੇ ਸਨ ਪਰ ਕਾਂਗਰਸ ਇਕ ਵੀ ਵਾਅਦਾ ਪੂਰਾ ਨਹੀਂ ਕਰ ਸਕੀ ਹੈ। ਬਿੱਟੂ ਤੇ ਬੱਬੂ ਨੇ ਆਖਿਆ ਕਿ ਅੱਜ ਮੁੱਖ ਮੰਤਰੀ ਦੇ ਸ਼ਹਿਰ ਵਿਚ ਹਾਹਾਕਾਰ ਮਚੀ ਹੋਈ ਹੈ। ਲੋਕ ਕਾਂਗਰਸ ਦੀਆਂ ਨੀਤੀਆਂ ਤੋਂ ਦੁਖੀ ਹਨ। ਉਨ੍ਹਾਂ ਆਖਿਆ ਕਿ ਚਾਹੀਦਾ ਤਾਂ ਇਹ ਸੀ ਕਿ ਕਾਂਗਰਸ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਦੀ ਪਰ ਹੁਣ ਰਹ ਵਾਅਦੇ ਨੂੰ ਭੁੱਲ ਚੁੱਕੀ ਕਾਂਗਰਸ ਨੂੰ ਸੱਤ੍ਹਾ ਵਿਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ।

