ਪਟਿਆਲਾ

ਸੋਫੀਆ ਇੰਸਟੀਚਿਊਟ ਆਫ ਐਕਸੀਲੈਂਸੀ, ਹੁਣ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਬਣਾਏਗੀ ਆਈ. ਏ. ਐਸ./ਪੀ. ਸੀ. ਐਸ. ਅਧਿਕਾਰੀ

ਗਰੀਬ ਅਤੇ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ ਸਕਾਲਰਸ਼ਿਪ
ਪਟਿਆਲਾ, 15 ਮਈ (ਮਧੂਸਾਰ ਬਿਊਰੋ) ਸੋਫੀਆ ਇੰਸਟੀਚਿਊਟ ਆਫ ਐਕਸੀਲੈਂਸੀ ਨੇ ਹੁਣ ਪੰਜਾਬ ਭਰ ਵਿਚ ਕਮਜ਼ੋਰ ਆਰਥਿਕਤਾ ਪੱਖੋਂ ਆਪਣਾ ਮੁਕਾਮ ਨਾ ਹਾਸਲ ਕਰ ਸਕਣ ਵਾਲੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਗਰੀਬੀ ਵਿਚ ਨਾ ਰੁਲਣ ਦੇਣ ਦਾ ਐਲਾਨ ਕੀਤਾ ਹੈ।

ਇੰਸਟੀਚਿਊਟ ਦੇ ਪਿੰ੍ਰਸੀਪਲ ਇੰਦਰਿਆਸ ਭੱਟੀ (ਰਿਟਾ. ਏ. ਡੀ. ਸੀ.) ਅਤੇ ਆਪ੍ਰੇਸ਼ਨਲ ਡਾਇਰੈਕਟਰ ਅਜੇ ਸੋਂਧੀ ਨੇ ਦੱਸਿਆ ਕਿ ਪੰਜਾਬ ਨੂੰ ਪਿਛਲੇ ਕਈ ਸਾਲਾਂ ਦੌਰਾਨ ਦੇਖਣ ਵਿਚ ਆਇਆ ਹੈ ਕਿ ਪੰਜਾਬ ਦੇ ਨੌਜਵਾਨ ਜਾਂ ਤਾਂ ਵਿਦੇਸ਼ਾਂ ਵੱਲ ਰੁਖ ਕਰ ਰਹੇ ਹਨ ਜਾਂ ਨਸ਼ਿਆਂ ਨੂੰ ਅਪਣਾ ਕੇ ਆਪਣੀ ਜਵਾਨੀ ਨੂੰ ਬਰਬਾਦ ਕਰ ਰਹੇ ਹਨ, ਜਿਸ ਕਾਰਨ ਪੰਜਾਬ ਦੇ ਨੌਜਵਾਨ ਪ੍ਰਸ਼ਾਸ਼ਨਿਕ ਅਧਿਕਾਰੀ ਬਣਨ ਤੋਂ ਪੱਛੜ ਰਹੇ ਹਨ। ਇਸ ਦਾ ਦਰਦ ਉਨ੍ਹਾਂ ਨੂੰ ਜਾਗਿਆ ਤਾਂ ਉਨ੍ਹਾਂ ਨੇ ਸੋਫੀਆ ਇੰਸਟੀਚਿਊਟ ਆਫ ਐਕਸੀਲੈਂਸੀ ਦਾ ਪੰਜਾਬ ਦੇ ਮੱਧ ਵਿਚ ਪੈਂਦੇ ਜਲੰਧਰ ਸ਼ਹਿਰ ਵਿਚ ਹੈਡ ਆਫਿਸ ਖੋਲ੍ਹ ਕੇ ਨੌਜਵਾਨਾਂ ਨੂੰ ਸਹੀ ਸੇਧ ਦੇਣ ਦਾ ਫੈਸਲਾ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਇਕ ਤਾਂ ਪੰਜਾਬ ਦੇ ਨੌਜਵਾਨਾਂ ਨੂੰ ਆਈ. ਏ. ਐਸ./ਪੀ. ਸੀ. ਐਸ. ਦੀ ਟ੍ਰੇਨਿੰਗ ਲੈਣ ਲਈ ਦਿੱਲੀ ਨਾ ਜਾਣਾ ਪਵੇ ਅਤੇ ਦੂਜਾ ਜਿਹੜੇ ਜ਼ਰੂਰਤਮੰਦ ਪਰ ਪ੍ਰਤਿਭਾਸ਼ਾਲੀ ਵਿਦਿਆਰਥੀ ਪੈਸੇ ਦੀ ਘਾਟ ਕਾਰਨ ਆਪਣਾ ਆਈ. ਏ. ਐਸ./ਪੀ. ਸੀ. ਐਸ. ਬਣਨ ਦਾ ਸੁਪਨਾ ਪੂਰਾ ਨਹੀਂ ਕਰ ਪਾਉਂਦੇ, ਉਹ ਆਪਣਾ ਸੁਪਨਾ ਪੂਰਾ ਕਰ ਸਕਣ। ਉਨ੍ਹਾਂ ਦੱਸਿਆ ਕਿ ਸਾਡਾ ਮਕਸਦ ਪੰਜਾਬ ਵਿਚ ਇਕ ਨਵੀਂ ਕ੍ਰਾਂਤੀ ਲੈ ਕੇ ਆਉਣਾ ਹੈ, ਜਿਸ ਵਿਚ ਸਭ ਤੋਂ ਵੱਡਾ ਮਕਸਦ ਪੰਜਾਬ ਦੇ ਹੋਣਹਾਰ ਨੌਜਵਾਨਾਂ ਦੀ ਪ੍ਰਤਿਭਾ ਨੂੰ ਕਿਸੇ ਵੀ ਕਾਰਨ ਰੁਲਣ ਨਹੀਂ ਦਿੱਤਾ ਜਾਵੇਗਾ। ਰਾਸ਼ਟਰੀ ਮਸੀਹ ਸੰਘ ਦੇ ਜ਼ਿਲਾ ਪ੍ਰਧਾਨ ਗੁਰਿੰਦਰ ਮੋਖਾ ਨੇ ਦੱਸਿਆ ਕਿ ਇਸ ਇੰਸਟੀਚਿਊੁਟ ਵਲੋਂ ਕਈ ਸ਼ਹਿਰਾਂ ਦੇ ਨੌਜਵਾਨਾਂ ਤੱਕ ਪਹੁੰਚ ਬਣਾਈ ਗਈ ਪਰ ਮੁੱਖ ਮੰਤਰੀ ਦਾ ਸ਼ਹਿਰ ਇਸ ਪੱਖੋਂ ਅਜੇ ਪਿੱਛੇ ਸੀ, ਇਸ ਲਈ ਉਨ੍ਹਾਂ ਨੇ ਇੰਸਟੀਚਿਊਟ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਉਹ ਪਟਿਆਲਾ ਦੇ ਨੌਜਵਾਨਾਂ ਨੂੰ ਇਹ ਸਹੂਲਤ ਮੁਹੱਈਆ ਕਰਵਾਉਣ। ਉਨ੍ਹਾਂ ਇਥੇ ਟੀਮ ਨੂੰ ਭੇਜਣ ਲਈ ਸੰਘ ਦੇ ਰਾਸ਼ਟਰੀ ਪ੍ਰਧਾਨ ਫੈਰਸ ਮਸੀਹ ਦਾ ਵਿਸ਼ੇਸ ਤੌਰ ‘ਤੇ ਧੰਨਵਾਦ ਕੀਤਾ। ਇਸ ਮੌਕੇ ਅੰਤਰਰਾਸ਼ਟਰੀ ਵੇਟ ਲਿਫਟਰ ਪਰਮਿੰਦਰ ਸਿੰਘ ਅਤੇ ਹਿਮਾਂਸ਼ੂ ਆਦਿ ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਸਨ।

Leave a Reply

Your email address will not be published. Required fields are marked *