ਪਟਿਆਲਾ

ਸਿਵਲ ਸਰਜਨ ਡਾ. ਮਲਹੋਤਰਾ ਨੇ ਕੀਤਾ ਓਪੀਓਇਡ ਕਲੀਨਿਕ ਦਾ ਉਦਘਾਟਨ

ਪਟਿਆਲਾ 17 ਮਈ (ਮਧੂਸਾਰ ਬਿਊਰੋ) ਨਸ਼ਾ ਮੁਕਤ ਪੰਜਾਬ ਤਹਿਤ ਪੰਜਾਬ ਦੇ ਸਾਰੇ ਜਿਲਿਆਂ ਵਿੱਚ ਨਜਦੀਕੀ ਪੁਨਰਵਾਸ ਕੇਂਦਰਾਂ, ਸਬ ਡਵੀਜ਼ਨ ਹਸਪਤਾਲਾਂ ਅਤੇ ਕੇਂਦਰੀ ਜੇਲਾਂ ਵਿੱਚ ਖੋਲੇ ਗਏ ਆਊਟ ਪੇਸ਼ੈਂਟ ਓਪੀਓਇਡ ਅਸਿਸਟਡ ਟਰੀਟਮੈਂਟ ਪ੍ਰੋਗਰਾਮ ਤਹਿਤ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਵੱਲੋਂ ਪਟਿਆਲਾ ਦੇ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਸਾਕੇਤ ਹਸਪਤਾਲ ਵਿੱਚ ਓਪੀਓਇਡ ਕਲੀਨਿਕ ਦਾ ਉਦਘਾਟਨ ਕੀਤਾ ਗਿਆ।

ਇਸ ਮੌਕੇ ਉਨ੍ਰਾਂ ਨਾਲ ਡਿਪਟੀ ਮੈਡੀਕਲ ਕਮਿਸ਼ਨਰ ਕਮ ਨੋਡਲ ਅਫਸਰ ਡਾ. ਐਮ.ਐਸ ਧਾਲੀਵਾਲ, ਮਨੋਰੋਗ ਵਿਭਾਗ ਰਾਜਿੰਦਰਾ ਹਸਪਤਾਲ ਤੋਂ ਡਾ. ਨੀਰਜ਼ ਮਿੱਤਲ ਅਤੇ ਪ੍ਰੋਜੈਕਟ ਡਾਇਰੈਕਟਰ ਸਾਕੇਤ ਹਸਪਤਾਲ ਮੈਡਮ ਪਰਮਿੰਦਰ ਕੌਰ ਮਨਚੰਦਾ ਵੀ ਹਾਜ਼ਰ ਸਨ। ਡਾ. ਮਲਹੋਤਰਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਓਪੀਓਇਡ (ਅਫੀਮ, ਹੈਰੋਇਨ ਅਤੇ ਇਨ੍ਹਾਂ ਤੋਂ ਬਣੇ ਨਸ਼ਿਆਂ ਵਾਲੇ ਪਦਾਰਥਾਂ) ਦਾ ਨਸ਼ਾ ਕਰਨ ਵਾਲੇ ਵਿਅਕਤੀਆਂ ਦਾ ਰੋਜਾਨਾਂ ਓ.ਪੀ.ਡੀ ਦੇ ਅਧਾਰ ਤੇ ਮਾਹਰ ਡਾਕਟਰਾਂ ਵੱਲੋਂ ਮੁਫ਼ਤ ਇਲਾਜ਼ ਕੀਤਾ ਜਾਵੇਗਾ ਅਤੇ ਜਰੂਰਤ ਪੈਣ ਤੇ ਹੀ ਇਨ੍ਹਾਂ ਮਰੀਜ਼ਾਂ ਦਾ ਇਨਡੋਰ ਇਲਾਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਨੂੰ ਸਫਲ ਬਨਾਉਣ ਲਈ ਪੰਜਾਬ ਸਰਕਾਰ ਵੱਲੋਂ ਡਾਕਟਰ, ਮੇਲ ਨਰਸ, ਕਾਊਂਸਲਰ ਅਤੇ ਫਾਰਮਾਸਿਸਟਾਂ ਨੂੰ ਖਾਸ ਤੌਰ ਤੇ ਟਰੇਨਿੰੰਗ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪਟਿਆਲਾ ਜਿਲ੍ਹੇ ਵਿੱਚ ਸਾਕੇਤ ਹਸਪਤਾਲ ਤੋਂ ਇਲਾਵਾ ਸਬ ਡਵੀਜਨਲ ਹਸਪਤਾਲ ਨਾਭਾ,ਸਮਾਣਾ, ਰਾਜਪੁਰਾ ਅਤੇ ਸੈਂਟਰਲ ਜੇਲ ਪਟਿਆਲਾ ਵਿਖੇ ਵੀ ਇਹ ਸੈਂਟਰ ਖੋਲੇ ਗਏ ਹਨ। ਇਨ੍ਹਾਂ ਕਲੀਨਿਕਾਂ ਵਿੱਚ ਮਰੀਜ ਆਪਣੇ ਅਧਾਰ ਕਾਰਡ ਦੁਆਰਾ ਸੈਂਟਰਲ ਰਜਿਟਰੇਸ਼ਨ ਸਿਸਟਮ ਵਿੱਚ ਆਪਣਾ ਨਾਮ ਦਰਜ ਕਰਵਾ ਦੇ ਇਸ ਮੁਫ਼ਤ ਸੁਵਿਧਾ ਦਾ ਲਾਭ ਲੈ ਸਕਦਾ ਹੈ। ਮੈਡਮ ਪਰਮਿੰਦਰ ਕੌਰ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਡਾ. ਮੋਹਿਤ ਗੋਹਿਲ, ਡਾ. ਨਿਰਮਲ ਦਾਸ, ਡਾ. ਐਸ.ਕੇ. ਸੋਨਿਕ, ਕਾਊਸਲਰ ਅੰਮ੍ਰਿਤਪਾਲ ਸਿੰਘ, ਮੇਲ ਨਰਸ ਪਰਮਿੰਦਰ ਸਿੰਘ, ਫਾਰਮਾਸਿਸਟ ਪ੍ਰਦੀਪ ਬਾਂਸਲ ਅਤੇ ਸਮੂਹ ਸਟਾਫ ਹਾਜ਼ਰ ਸੀ।

Leave a Reply

Your email address will not be published. Required fields are marked *