ਪਟਿਆਲਾ

ਵੀਰ ਹਕੀਕਤ ਰਾਏ ਸਭਾ ਦੇ ਸਾਬਕਾ ਪ੍ਰਧਾਨ ਹਰਵਿੰਦਰ ਰਾਣਾ ਦੇ ਖਿਲਾਫ ਧੋਖਾਧੜੀ ਦਾ ਕੇਸ ਦਰਜ

ਸਭਾ ਦੇ ਅਹੁਦੇਦਾਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਜਾਣਕਾਰੀ
ਪਟਿਆਲਾ, 18 ਮਈ (ਮਧੂਸਾਰ ਬਿਊਰੋ) ਵੀਰ ਹਕੀਕਤ ਰਾਏ ਸਨਾਤਨ ਧਰਮ ਸਭਾ ਦੇ ਵਾਈਸ ਪ੍ਰਧਾਨ ਗਿਆਨ ਚੰਦ ਰਤਨ, ਸਕੱਤਰ ਆਰ. ਕੇ. ਖੰਨਾ, ਜੁਆਇੰਟ ਸਕੱਤਰ ਜਤਿੰਦਰ ਸ਼ਰਮਾ, ਆਸ਼ੂਤੋਸ਼ ਗੌਤਮ, ਪ੍ਰੋ. ਕੇ. ਕੇ. ਮੌਦਗਿਲ ਅਤੇ ਹਰਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੀਰ ਹਕੀਕਤ ਰਾਏ ਸਭਾ ਦੇ ਸਾਬਕਾ ਪ੍ਰਧਾਨ ਹਰਵਿੰਦਰ ਰਾਣਾ ਅਤੇ ਸਾਬਕਾ ਅਕਾਉਂਟੈਂਟ ਜਗਦੀਸ਼ ਮਿੱਤਰ ਦੇ ਖਿਲਾਫ ਮਾਨਯੋਗ ਐਸ. ਐਸ. ਪੀ. ਪਟਿਆਲਾ ਦੇ ਹੁਕਮਾਂ ਅਨੁਸਾਰ ਥਾਣਾ ਡਵੀਜ਼ਨ ਨੰ. 4 ਵਿਖੇ ਧੋਖਾਧੜੀ, ਸਭਾ ਦੇ ਫੰਡ ਵਿਚ ਹੇਰਾਫੇਰੀਆਂ ਕਰਨ ਦੇ ਤਹਿਤ ਧਾਰਾ 406, 467, 468, 471, 506 ਆਈ. ਪੀ. ਸੀ. ਦੇ ਕੇਸ ਦਰਜ ਕੀਤਾ ਗਿਆ ਹੈ।

ਇਸ ਮੌਕੇ ਅਹੁਦੇਦਾਰਾਂ ਨੇ ਸਾਂਝੇ ਤੌਰ ‘ਤੇ ਬੋਲਦਿਆਂ ਕਿਹਾ ਕਿ ਹਰਵਿੰਦਰ ਰਾਣਾ ਅਤੇ ਉਨ੍ਹਾਂ ਦੇ ਸਹਿਯੋਗੀ ਜਗਦੀਸ਼ ਮਿੱਤਰ ਨੇ ਸਭਾ ਦੇ ਫੰਡ ਵਿਚ ਭਾਰੀ ਹੇਰਾਫੇਰੀਆਂ ਕਰਕੇ ਪੈਸਿਆਂ ਦਾ ਗਲਤ ਇਸਤੇਮਾਲ ਕੀਤਾ ਅਤੇ ਪੈਸਿਆਂ ਨੂੰ ਸਿੱਧੇ ਤੌਰ ‘ਤੇ ਕਢਵਾ ਕੇ ਸਭਾ ਨਾਲ ਸਿੱਧੇ ਤੌਰ ‘ਤੇ ਧੋਖਾਧੜੀ ਕੀਤੀ, ਜਿਸ ਵਿਚ ਸਕੂਲ ਵਿਚ ਪੇਂਟ, ਸਭਾ ਵਿਖੇ ਸਮਾਧੀ ਦੀ ਮੁਰੰਮਤ, ਭੋਗਾਂ ਤੋਂ ਆਉਣ ਵਾਲੀ ਰਕਮ ਦੇ ਮਾਮਲੇ ਵਿਚ ਪੈਸਿਆਂ ਦਾ ਬਹੁਤ ਹੇਰਫੇਰ ਕਰਕੇ ਸਿੱਧੇ ਤੌਰ ‘ਤੇ ਘਪਲਾ ਕੀਤਾ ਗਿਆ, ਜਿਸ ਦੇ ਤਹਿਤ ਸਭਾ ਵਲੋਂ ਆਡਿਟ ਕਰਵਾਉਣ ਤੋਂ ਬਾਅਦ ਤਕਰੀਬਨ 21 ਲੱਖ ਰੁਪਏ ਦਾ ਘਪਲਾ ਸਾਹਮਣੇ ਆਇਆ, ਜਿਸ ਦੀ ਸ਼ਿਕਾਇਤ ਸਭਾ ਦੇ ਅਹੁਦੇਦਾਰਾਂ ਨੇ ਐਸ. ਐਸ. ਪੀ. ਪਟਿਆਲਾ ਨੂੰ ਕੀਤੀ ਅਤੇ ਡੀ. ਐਸ. ਪੀ. ਦਿਹਾਤੀ ਅਤੇ ਹੋਰ ਅਫਸਰਾਂ ਤੋਂ ਕਾਰਵਾਈ ਹੋਣ ਉਪਰੰਤ ਥਾਣਾ ਡਵੀਜ਼ਨ ਨੰ. 4 ਵਿਖੇ ਇਨ੍ਹਾਂ ਦੋਵਾਂ ਦੋਸ਼ੀਆਂ ਦੇ ਖਿਲਾਫ ਕੇਸ ਦਰਜ ਹੋਇਆ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਦੇ ਖਿਲਾਫ ਜਿਹੜੀਆਂ ਧਾਰਾਵਾਂ ਦੇ ਤਹਿਤ ਕੇਸ ਦਰਜ ਹੋਇਆ ਹੈ, ਉਸ ਤੋਂ ਸਭਾ ਨੂੰ ਸੰਤੁਸ਼ਟੀ ਨਹੀਂ ਹੈ ਕਿਉਂਕਿ ਇਨ੍ਹਾਂ ਦੇ ਖਿਲਾਫ 420 ਅਤੇ 409 ਦੀ ਧਾਰਾ ਜੋੜੀ ਜਾਣੀ ਚਾਹੀਦੀ ਹੈ ਅਤੇ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਵੀ ਹੋਣੀ ਚਾਹੀਦੀ ਹੈ।

Leave a Reply

Your email address will not be published. Required fields are marked *