ਕਾਂਗਰਸੀਆਂ ਨੇ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਲਾਇਆ ਧਰਨਾ
ਪਟਿਆਲਾ 18 ਮਈ (ਮਧੂਸਾਰ ਬਿਊਰੋ) ਕਰਨਾਟਕ ਵਿਧਾਨ ਸਭਾ ਵਿਚ ਭਾਜਪਾ ਵਲੋਂ ਗੈਰ ਸੰਵਿਧਾਨਕ ਤਰੀਕੇ ਨਾਲ ਸਰਕਾਰ ਬਣਾਉਣ ਦੇ ਮੁੱਦੇ ‘ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲਾ ਕਾਂਗਰਸ ਕਮੇਟੀ ਪਟਿਆਲਾ ਦੇ ਪ੍ਰਧਾਨ ਪ੍ਰੇਮ ਕਿਸ਼ਨ ਪੁਰੀ ਵਲੋਂ ਸਥਾਨਕ ਫੁਆਰਾ ਚੌਕ ਵਿਖੇ ਇਕ ਵਿਸ਼ਾਲ ਧਰਨਾ ਲਾਇਆ ਗਿਆ।
ਇਸ ਮੌਕੇ ਜਿਸ ਵਿਚ ਪੀ. ਆਰ. ਟੀ. ਸੀ. ਦੇ ਚੇਅਰਮੈਨ ਕੇ. ਕੇ. ਸ਼ਰਮਾ, ਮੇਅਰ ਸੰਜੀਵ ਸ਼ਰਮਾ ਬਿੱਟੂ, ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ, ਡਿਪਟੀ ਮੇਅਰ ਵਿੰਤੀ ਸੰਗਰ ਤੋਂ ਇਲਾਵਾ ਮਹਿਲਾ ਕਾਂਗਰਸ ਦੀ ਪ੍ਰਧਾਨ ਕਿਰਨ ਢਿੱਲੋਂ, ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸਚਿਨ ਸ਼ਰਮਾ, ਸੰਤ ਬਾਂਗਾ ਪਹੁੰਚੇ ਅਤੇ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕੇ. ਕੇ. ਸ਼ਰਮਾ ਤੇ ਸੰਜੀਵ ਬਿੱਟੂ ਨੇ ਕਿਹਾ ਕਿ ਭਾਜਪਾ ਨੇ ਸਰਕਾਰ ਬਣਾਉਣ ਲਈ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਗੈਰ ਸੰਵਿਧਾਨਕ ਤਰੀਕਾ ਅਪਣਾ ਕੇ ਦੇਸ਼ ਵਾਸੀਆਂ ਨੂੰ ਧੋਖਾ ਦਿੱਤਾ ਹੈ, ਜਿਸ ਦਾ ਸਮੁੱਚੀ ਕਾਂਗਰਸ ਪਾਰਟੀ ਸਿਰੇ ਤੋਂ ਵਿਰੋਧ ਕਰਦੀ ਹੈ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਅਤੇ ਭਾਜਪਾ ਨੇ ਕਾਂਗਰਸ ਵਲੋਂ ਸੁਪਰੀਮ ਕੋਰਟ ਵਿਚ ਕੀਤੀ ਗਈ ਅਪੀਲ ਦੀ ਵੀ ਪਰਵਾਹ ਨਹੀਂ ਕੀਤੀ ਅਤੇ ਸਾਰਿਆਂ ਨੂੰ ਹਨੇਰੇ ਵਿਚ ਰੱਖ ਕੇ ਮੁੱਖ ਮੰਤਰੀ ਯੇਦੂਰੱਪਾ ਨੂੰ ਸਹੁੰ ਚੁਕਵਾ ਦਿੱਤੀ, ਜਿਸ ਦਾ ਕਿ ਸਮੁੱਚੀਆਂ ਸਿਆਸੀ ਪਾਰਟੀਆਂ ਨੇ ਵਿਰੋਧ ਕੀਤਾ ਹੈ। ਇਸ ਮੌਕੇ ਸਮੁੱਚੀ ਕਾਂਗਰਸ ਵਲੋਂ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਵੀ ਫੂਕਿਆ ਗਿਆ। ਇਸ ਮੌਕੇ ਸਮੁੱਚੇ ਕਾਂਗਰਸੀਆਂ ਨੇ ਐਸ. ਡੀ. ਐਮ. ਪਟਿਆਲਾ ਨੂੰ ਇਕ ਮੰਗ ਪੱਤਰ ਵੀ ਦਿੱਤਾ। ਇਸ ਮੌਕੇ ਕੇ. ਕੇ. ਮਲਹੋਤਰਾ, ਨਰੇਸ਼ ਦੁੱਗਲ, ਅਨਿਲ ਮੰਗਲਾ, ਨੰਦ ਲਾਲ ਗੁਰਾਬਾ ਚਾਰੇ ਬਲਾਕ ਪ੍ਰਧਾਨ, ਹਰਵਿੰਦਰ ਨਿੱਪੀ, ਬਿੱਲੂ ਬੇਦੀ, ਰਾਜੇਸ਼ ਮੰਡੌਰਾ, ਅਮਰਬੀਰ ਕੌਰ ਬੇਦੀ, ਸੋਨੂੰ ਸੰਗਰ, ਵਿਜੇ ਕੂਕਾ, ਐਸ. ਐਸ. ਵਾਲੀਆ, ਕੇ. ਕੇ. ਸਹਿਗਲ, ਗੋਪਾਲ ਸਿੰਗਲਾ, ਪਿੰਕੀ ਪੰਡਤ, ਸੰਜੀਵ ਸ਼ਰਮਾ ਹੈਪੀ, ਸੰਦੀਪ ਮਲਹੋਤਰਾ, ਸ਼ੇਰੂ ਪੰਡਤ, ਬਿੱਟੂ ਜਲੋਟਾ, ਰਜਨੀ ਸ਼ਰਮਾ, ਗਿੰਨੀ ਨਾਗਪਾਲ, ਰੁਪ ਕੁਮਾਰ, ਮਨਜੀਵ ਕਾਲੇਕਾ, ਡਾ. ਦੀਪਕ ਘਈ, ਰਜਿੰਦਰ ਕੁਮਾਰ ਭੱਠੇ ਵਾਲੇ, ਜਸਪਾਲ ਰਾਜ ਜਿੰਦਲ, ਅਸ਼ਵਨੀ ਕਪੂਰ ਮਿੱਕੀ, ਹੈਪੀ ਸ਼ਰਮਾ, ਅਤੁਲ ਜੋਸ਼ੀ, ਰਾਜੇਸ਼ ਗੁਪਤਾ ਲੱਕੀ, ਸੰਜੀਵ ਸ਼ਰਮਾ ਕਾਲੂ, ਵਿਨੋਦ ਅਰੋੜਾ ਕਾਲੂ, ਹਰੀਸ਼ ਕਪੂਰ, ਅਸ਼ੋਕ ਗਰਗ, ਮੰਗਤ ਰਾਏ, ਨਿਰੰਜਨ ਦਾਸ, ਸੂਰਜ ਭਾਨ, ਕਮਲੇਸ਼ ਮਲਹੋਤਰਾ, ਹਰੀਸ਼ ਅਗਰਵਾਲ, ਰੇਖਾ ਅਗਰਵਾਲ, ਸੁਖਵਿੰਦਰ ਸੋਨੂੰ, ਮੋਹਨ ਸ਼ਰਮਾ, ਬਿਮਲਾ ਸ਼ਰਮਾ, ਰਾਜੀਵ ਸ਼ਰਮਾ, ਜਸਪਾਲ ਕੌਰ ਸਹਿਗਲ, ਸੰਤੋਖ ਸਿੰਘ, , ਅਵਤਾਰ ਤਾਰੀ, ਮਹਿੰਦਰ ਸਿੰਘ, ਕੁਸ਼ ਸੇਠ, ਲੱਕੀ ਸ਼ਰਮਾ, ਗੋਪੀ ਰੰਗੀਲਾ, ਸੰਜੇ ਹੰਸ, ਰਾਹੁਲ ਬਿੱਲਾ, ਕਾਲਾ, ਰਜਿੰਦਰ ਖੋਪਾ, ਅਨੁਜ ਖੋਸਲਾ ਅਤੇ ਜਸਵਿੰਦਰ ਜੁਲਕਾ ਆਦਿ ਮੌਕੇ ‘ਤੇ ਹਾਜ਼ਰ ਸਨ।

