ਪੰਜਾਬਪਟਿਆਲਾ

ਰਿਮਟ ਕਾਲਜ ਵੱਲੋਂ ਐਸ.ਸੀ. ਅਤੇ ਪਿਛੜੇ ਵਰਗ ਦੇ ਵਿਦਿਆਰਥੀਆਂ ਨੂੰ ਫੀਸ ਕਾਰਨ ਰੋਲ ਨੰਬਰ ਜਾਰੀ ਕਰਨ ਤੋਂ ਇਨਕਾਰ

ਅਮਲੋਹ, 18 ਮਈ (ਮਧੂਸਾਰ ਬਿਊਰੋ) ਅਕਸਰ ਹੀ ਤੁਸੀਂ ਪ੍ਰਾਈਵੇਟ ਸਕੂਲ ਅਤੇ ਕਾਲਜਾਂ ਵੱਲੋਂ ਫੀਸਾਂ ਦੀ ਮਨਮਾਨੀ ਨੂੰ ਲੈਕੇ ਆਏ ਦਿਨ ਵਿਦਿਆਰਥੀਆਂ ਅਤੇ ਉਹਨਾਂ ਦੇ ਪਰਿਵਾਰ ਨਾਲ ਹੁੰਦੇ ਧੱਕੇਸ਼ਾਹੀ ਦੀਆਂ ਖਬਰਾਂ ਦੇਖੀਆ ਅਤੇ ਸੂਣੀਆਂ ਹੋਣਗੀਆਂ ਅਜਿਹਾ ਹੀ ਇੱਕ ਮਾਮਲਾ ਮੰਡੀ ਗੋਬਿੰਦਗੜ੍ਹ ਵਿੱਚ ਪੈਂਦੇ ਰਿਮਟ ਕਾਲਜ ਦਾ ਸਾਹਮਣੇ ਆਇਆ ਹੈ ਜਿਸ ਵਿੱਚ ਕਾਲਜ ਸਟਾਫ ਵੱਲੋਂ ਐਸ.ਸੀ ਅਤੇ ਪਿਛੜੇ ਵਰਗ ਦੇ ਵਿਦਿਆਰਥੀਆਂ ਤੋਂ ਪੇਪਰਾਂ ਤੋਂ ਕੁੱਝ ਹੀ ਦਿਨ ਪਹਿਲਾਂ ਫੀਸ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਗਈ।

ਕਾਲਜ ਦੇ ਸਮੂਹ ਐਸ.ਸੀ. ਵਿਦਿਆਰਥੀਆਂ ਵਿੱਚ ਕਾਫੀ ਰੋਸ਼ ਪਾਇਆ ਜਾ ਰਿਹਾ ਹੈ। ਅੱਜ ਕਾਲਜ ਦੇ ਸਮੂਹ ਵਿਦਿਆਰਥੀ ਬਲਾਕ ਅਮਲੋਹ ਦੇ ਐਸ.ਡੀ.ਐਮ. ਜਸਪ੍ਰੀਤ ਸਿੰਘ ਨੂੰ ਮਿਲੇ ਅਤੇ ਆਪਣੀ ਪਰੇਸ਼ਾਨੀ ਦੱਸੀ। ਐਸ.ਡੀ.ਐਮ. ਅਮਲੋਹ ਨੇ ਵਿਦਿਆਰਥੀਆਂ ਦੀ ਪਰੇਸ਼ਾਨੀ ਨੂੰ ਲੈ ਕੇ ਕਾਲਜ ਸਟਾਫ ਨਾਲ ਫੋਨ ਤੇ ਗੱਲ ਕੀਤੀ ਅਤੇ ਵਿਦਿਆਰਥੀਆਂ ਨੂੰ ਉਨਾਂ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਉਹਨਾਂ ਦੀ ਪਰੇਸ਼ਾਨੀ ਦਾ ਹੱਲ ਕਰ ਦਿੱਤਾ ਗਿਆ ਹੈ ਪਰ ਸਥਿਤੀ ਜਿਊ ਦੀ ਤਿਊ ਬਣੀ ਹੋਈ ਹੈ, ਕਾਲਜ ਸਟਾਫ ਨੇ ਵਿਦਿਆਰਥੀਆਂ ਨੂੰ ਕੋਈ ਵੀ ਸਹੂਲਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਜਿਸ ਤੇ ਉਨਾਂ ਦਾ ਤਰਕ ਹੈ ਕੀ ਕਾਲਜ ਵੱਲੋਂ ਸਿਰਫ ਉਹਨਾਂ ਵਿਦਿਆਰਥੀਆਂ ਨੂੰ ਹੀ ਰੋਲ ਨੰਬਰ ਜਾਰੀ ਕੀਤੇ ਜਾਣਗੇ ਜਿਹਨਾਂ ਦੀਆਂ ਹਾਜਰੀਆਂ ਨਿਯਮਾ ਅਨੁਸਾਰ ਸਹੀ ਹਨ। ਜਦੋਂ ਇਸ ਸਬੰਧ ਵਿੱਚ ਰਿਮਟ ਕਾਲਜ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਕਾਲਜ ਸਟਾਫ ਵੱਲੋਂ ਐਸ.ਸੀ. ਅਤੇ ਪਿਛੜੇ ਵਰਗ ਦੇ ਵਿਦਿਆਰਥੀਆਂ ਤੋਂ ਇੰਨੀ ਭਾਰੀ ਰਕਮ ਵਸੂਲ ਨਹੀਂ ਕੀਤੀ ਜਾ ਸਕਦੀ। ਰਿਮਟ ਕਾਲਜ ਦੇ ਵਿਦਿਆਰਥੀਆਂ ਨੇ ਕਾਲਜ ਸਟਾਫ ਤੇ ਕਥਿਤ ਆਰੋਪ ਲਗਾਉਂਦਿਆਂ ਕਿਹਾ ਕਿ ਸਟਾਫ ਵੱਲੋਂ 43 ਹਜਾਰ ਰੁਪਏ ਦੀ ਫੀਸ ਦੀ ਮੰਗ ਕੀਤੀ ਗਈ ਹੈ ਜੋ ਕਿ ਬਿਲਕੁਲ ਵੀ ਜਾਇਜ ਨਹੀਂ ਹੈ ਕਿਉਂਕਿ ਉਹਨਾਂ ਦਾ ਦਾਖਲਾ ਐਸ.ਸੀ. ਕੋਟੇ ਵਿੱਚ ਹੋਇਆ ਹੈ ਅਤੇ ਕਾਲਜ ਵੱਲੋਂ ਫੀਸ ਦੀ ਮੰਗ ਕਰਕੇ ਗਰੀਬ ਤਬਕੇ ਦੇ ਵਿਦਿਆਰਥੀਆਂ ਨਾਲ ਸਰਾਸਰ ਧੱਕਾ ਕੀਤਾ ਜਾ ਰਿਹਾ ਹੈ। ਜਦੋਂ ਇਸ ਸਬੰਧ ਵਿੱਚ ਰਿਮਟ ਕਾਲਜ ਦੇ ਵਾਇਸ ਚੇਅਰਮੈਨ ਹੁਕਮ ਚੰਦ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕੀ ਉਹਨਾਂ ਵੱਲੋਂ ਵਿਦਿਆਰਥੀਆਂ ਕੋਲੋਂ ਕੋਈ ਵੀ ਫੀਸ ਦੀ ਮੰਗ ਨਹੀਂ ਕੀਤੀ ਗਈ ਅਤੇ ਰੋਲ ਨੰਬਰ ਸਿਰਫ ਉਹਨਾਂ ਵਿਦਿਆਰਥੀਆਂ ਨੂੰ ਹੀ ਦਿੱਤਾ ਜਾਵੇਗਾ ਜਿਹਨਾਂ ਦੀ ਹਾਜਰੀ ਨਿਯਮਾ ਅਨੁਸਾਰ ਪੂਰੀ ਹੈ। ਰਿਮਟ ਕਾਲੇਜ ਦੇ ਵਿਦਿਆਰਥੀਆਂ ਨੇ ਹਲਕਾ ਅਮਲੋਹ ਤੋਂ ਸ਼੍ਰੌਮਣੀ ਅਕਾਲੀ ਦਲ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਪਾਸ ਵੀ ਮਦਦ ਦੀ ਗੁਹਾਰ ਲਗਾਈ ਜਿਸ ਤੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਵਿਦਿਆਰਥੀਆਂ ਨੂੰ ਪੂਰਨ ਸਹਿਯੋਗ ਦੇਣ ਦਾ ਵਾਅਦਾ ਕੀਤਾ ਅਤੇ ਮੌਜੁਦਾ ਕਾਂਗਰਸ ਸਰਕਾਰ ਤੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਜੇਕਰ ਐਸ.ਸੀ. ਅਤੇ ਪਿਛੜੇ ਵਰਗ ਦੇ ਵਿਦਿਆਰਥੀਆਂ ਦੀ ਸਕਾਲਰਸ਼ੀਪ ਸਮੇਂ ਸਿਰ ਪਾਸ ਕਰ ਦਿੱਤੀ ਜਾਂਦੀ ਤਾਂ ਇਹ ਦਿਨ ਨਾ ਦੇਖਣੇ ਪੈਂਦੇ। ਉਨਾਂ ਕਿਹਾ ਕਿ ਜਿੱਥੇ ਇਹ ਵਿਦਿਆਰਥੀ ਆਪਣੀ ਮੰਗਾਂ ਨੂੰ ਲੈ ਕੇ ਜਗਹ ਜਗਹ ਭਟਕ ਰਹੇ ਹਨ ਉੱਥੇ ਹੀ ਉਨਾਂ ਦਾ ਮਾਨਸਿਕ ਸ਼ੋਸ਼ਨ ਵੀ ਕੀਤਾ ਜਾ ਰਿਹਾ ਹੈ, ਕਿÀੁਂਕਿ ਪੇਪਰਾਂ ਨੂੰ ਦੇਖਦੇ ਹੋਏ ਵਿਦਿਆਰਥੀ ਆਪਣਾ ਧਿਆਨ ਪੜਾਈ ਵਿੱਚ ਨਹੀਂ ਲਗਾ ਪਾ ਰਹੇ ਜਿਸ ਕਰਕੇ ਵਿਦਿਆਰਥੀਆਂ ਨੂੰ ਉਹਨਾਂ ਦਾ ਭਵਿੱਖ ਹਨੇਰੇ ਵਿੱਚ ਨਜ਼ਰ ਆ ਰਿਹਾ ਹੈ। ਰਾਜੂ ਖੰਨਾ ਨੇ ਐਸ.ਡੀ.ਐਮ ਅਮਲੋਹ ਨੂੰ ਇਸ ਮਾਮਲੇ ਸਬੰਧੀ ਜਲਦ ਤੋਂ ਜਲਦ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਅਤੇ ਕਾਲਜ ਸਟਾਫ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਉਹ ਵਿਦਿਆਰਥੀਆਂ ਨੂੰ ਜਲਦ ਤੋਂ ਜਲਦ ਰੋਲ ਨੰਬਰ ਜਾਰੀ ਕਰਨ ਨਹੀਂ ਤਾਂ ਕਾਲਜ ਖਿਲਾਫ ਸਮੂਹ ਵਿਦਿਆਰਥੀਆਂ ਨੂੰ ਨਾਲ ਲੈ ਕੇ ਵੱਡਾ ਸੰਘਰਸ਼ ਕੀਤਾ ਜਾਵੇਗਾ। ਇਸ ਗੱਲਬਾਤ ਦੌਰਾਨ ਪਰਮਿੰਦਰ ਕੌਰ, ਸੰਗੀਤਾ, ਰੇਨੂ ਰਾਣੀ, ਸੁਖਪ੍ਰੀਤ ਕੌਰ, ਰਮਨਦੀਪ ਕੌਰ, ਅਮਨਪ੍ਰੀਤ ਕੌਰ, ਗਣੀਤ ਕੁਮਾਰ, ਜਸਵਿੰਦਰ ਸਿੰਘ, ਕਰਮਜੀਤ ਸਿੰਘ ਆਦਿ ਵਿਦਿਆਰਥੀ ਹਾਜਰ ਸਨ।

Leave a Reply

Your email address will not be published. Required fields are marked *