ਪੰਜਾਬਪਟਿਆਲਾ

ਪੰਜਾਬੀ ਯੂਨੀਵਰਸਿਟੀ ਨੂੰ ਐਮ.ਐਚ.ਆਰ.ਡੀ. ਵਲੋਂ ਮਿਲੀ 50 ਕਰੋੜ ਦੀ ਗ੍ਰਾਂਟ

ਪਟਿਆਲਾ, 29 ਮਈ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਨੂੰ ਜਸ਼ਨ ਮਨਾਉਣ ਦਾ ਸਭ ਤੋਂ ਵੱਧ ਪ੍ਰਮਾਣਿਕ ਅਤੇ ਢੁਕਵਾਂ ਕਾਰਨ ਮਿਲਿਆ ਹੈ ਕਿਉਂਕਿ ਇਸ ਨੂੰ ਭਾਰਤ ਸਰਕਾਰ ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਵਲੋਂ “ਰਿਸਰਚ, ਇਨੋਵੇਸ਼ਨ ਅਤੇ ਕੁਆਲਿਟੀ ਇੰਪਰੂਵਮੈਂਟ“ ਕੰਪੋਨੈਂਟ ਅਧੀਨ ਰਾਸ਼ਟਰੀਯ ਉਚਤਰ ਸਿਕਸ਼ਾ ਅਭਿਆਨ (ਰੂਸਾ) ਨੇ 50 ਕਰੋੜ ਰੁਪਏ ਵਜੋਂ ਇਕ ਵੱਡੀ ਰਕਮ ਗ੍ਰਾਂਟ ਦਿੱਤੀ ਗਈ ਹੈ।

ਇਸ ਦਾ ਖੁਲਾਸਾ ਕਰਦਿਆਂ ਉਪ-ਕੁਲਪਤੀ, ਡਾ. ਬੀ.ਐਸ. ਘੁੰਮਣ ਨੇ ਕਿਹਾ ਕਿ ਇਹ ਰਾਸ਼ੀ ਯੂਨੀਵਰਸਿਟੀ ਦੀ ਮਾੜੀ ਵਿਤੀ ਸਥਿਤੀ ਦੇ ਮੱਦੇਨਜ਼ਰ ਅਤਿ-ਆਧੁਨਿਕ ਸਾਜੋ-ਸਮਾਨ ਅਤੇ ਤਕਨਾਲੋਜੀ ਦੇ ਨਾਲ ਇਸ ਦੇ ਅਕਾਦਮਿਕ ਬੁਨਿਆਦੀ ਢਾਂਚਾ ਨੂੰ ਵਿਕਸਤ ਕਰਨ ਵਿੱਚ ਮਦਦ ਕਰੇਗੀ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਭਵਿੱਖ ਵਿੱਚ ਬਿਹਤਰ ਪ੍ਰਦਰਸ਼ਨ ਕਰਨ ਲਈ ਵੀ ਯੂਨੀਵਰਸਿਟੀ ਨੂੰ ਹਰ ਪੱਧਰ ਤੇ ਗੁਣਵੱਤਾ ਵਿਚ ਸਮੁੱਚੇ ਰੂਪ ਵਿੱਚ ਸੁਧਾਰ ਕਰਨ ਵਿਚ ਵੀ ਮਦਦ ਮਿਲੇਗੀ।
ਡਾ. ਘੁੰਮਣ ਨੇ ਅੱਗੇ ਕਿਹਾ ਕਿ ਰੁੱਸਾ ਦਾ ਮੰਤਵ ਉੱਚ ਸਿੱਖਿਆ ਵਿੱਚ ਵਿਸ਼ੇਸ਼ ਤੌਰ ‘ਤੇ ਰਾਜ ਪੱਧਰੀ ਸੰਸਥਾਵਾਂ ਵਿੱਚ ਪਹੁੰਚ, ਬਰਾਬਰੀ ਅਤੇ ਉੱਤਮਤਾ ਨੂੰ ਉਤਸ਼ਾਹਤ ਕਰਨ ਲਈ ਅਤੇ ਰਾਜ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਉਨ੍ਹਾਂ ਦੀ ਮੌਜੂਦਾ ਸਮਰੱਥਾ ਨੂੰ ਵਧਾਉਣਾ ਹੈ ਤਾਂ ਜੋ ਉਹ ਤੇਜ ਆਰਥਿਕ ਅਤੇ ਤਕਨੀਕੀ ਵਿਕਾਸ, ਗੁਣਵੱਤਾ-ਚੇਤੰਨ, ਕੁਸ਼ਲਤਾ ਅਤੇ ਅੱਗੇ ਦੀ ਸੋਚ ਪ੍ਰਤੀ ਜਵਾਬਦੇਹ ਬਣਨ।
ਇਸ ਪਰਿਪੇਖ ਵਿੱਚ ਪੰਜਾਬੀ ਯੂਨੀਵਰਸਿਟੀ ਨੇ ਕੁਝ ਦਿਨ ਪਹਿਲਾਂ ਹੀ ਗ੍ਰਾਂਟ ਲਈ ਆਪਣਾ ਪ੍ਰਸਤਾਵ ਪੇਸ਼ ਕੀਤਾ ਸੀ। ਰੁੱਸਾ ਪ੍ਰੋਜੈਕਟ ਪ੍ਰਵਾਨਗੀ ਬੋਰਡ ਵਲੋਂ ਸ਼੍ਰੀ ਆਰ. ਸੁਬਰਾਮਨੀਅਮ, ਸਕੱਤਰ, ਉਚ ਸਿਖਿਆ, ਐਮ.ਏਚ.ਆਰ.ਡੀ. , ਨਵੀਂ ਦਿੱਲੀ ਦੇ, ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਇਸ ਗ੍ਰਾਂਟ ਨੂੰ ਮਨਜ਼ੂਰੀ ਦਿੱਤੀ ਗਈ। ਇਸ ਪ੍ਰਸਤਾਵ ਵਿਚ ਅਗਲੇ 15, 10 ਅਤੇ ਦੋ ਸਾਲਾਂ ਲਈ ਖੋਜ ਅਤੇ ਨਵੀਨਤਾ ਵਧਾਉਣ ਲਈ ਯੂਨੀਵਰਸਿਟੀ ਦੀ ਵਿਸਤ੍ਰਿਤ ਦ੍ਰਿਸ਼ਟੀ ਅਤੇ ਵਿਉਂਤਬੱਧ ਯੋਜਨਾਵਾਂ ਸ਼ਾਮਲ ਹਨ।
ਇਸ ਮੌਕੇ ਤੇ ਡਾ. ਘੁੰਮਣ ਨੇ ਯੂਨੀਵਰਸਿਟੀ ਫੈਕਲਟੀ, ਡੀਨਜ਼ ਅਤੇ ਵਿਭਾਗੀ ਮੁੱਖੀਆਂ, ਖੋਜ ਵਿਦਵਾਨਾਂ, ਵਿਦਿਆਰਥੀਆਂ ਅਤੇ ਸਹਿਯੋਗੀ ਸਟਾਫ ਸਮੇਤ ਸਾਰੇ ਯੂਨੀਵਰਸਿਟੀਆਂ ਦੇ ਭਾਈਚਾਰੇ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਦੇ ਰੂਪ ਵਿਚ ਸਮੂਹਿਕ ਕੋਸ਼ਿਸ਼ਾਂ ਲਈ ਵਧਾਈ ਦਿੱਤੀ ਜਿਸ ਨੇ ਯੂਨੀਵਰਸਿਟੀ ਨੂੰ ਇਹ ਗ੍ਰਾਂਟ ਪ੍ਰਾਪਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਵਾਈਸ-ਚਾਂਸਲਰ ਨੇ ਯੂਨੀਵਰਸਿਟੀ ਦੀ ਆਈਕਿਊਏਸੀ ਟੀਮ ਵਿਸ਼ੇਸ਼ ਤੌਰ ਤੇ ਸ਼ਲਾਘਾ ਕੀਤੀ ਜਿਸ ਨੇ ਡਾਇਰੈਕਟਰ ਡਾ. ਮਨਜੀਤ ਪਾਤੜ ਦੀ ਅਗਵਾਈ ਵਿੱਚ ਸਹੀ ਰੂਪ ਵਿੱਚ ਜਰੂਰੀ ਸੂਚਨਾ ਇਕੱਤਰ ਕੀਤੀ। ਡਾ. ਘੁੰਮਣ ਨੇ ਐਮਐਚਆਰਡੀ ਅਤੇ ਪੰਜਾਬ ਸਰਕਾਰ ਦੇ ਉੱਚ ਸਿੱਖਿਆ ਵਿਭਾਗ ਦਾ ਵੀ ਗ੍ਰਾਂਟ ਦਿਵਾਉਣ ਲਈ ਧੰਨਵਾਦ ਕੀਤਾ।

Leave a Reply

Your email address will not be published. Required fields are marked *