ਪੰਜਾਬਪਟਿਆਲਾ

ਗੰਦੇ ਪਾਣੀ ਦੀ ਸਮਸਿਆ ਨਾਲ ਜੂਝ ਰਹੇ ਹਨ ਪਿੰਡ ਤੂਰਾਂ ਦੇ ਵਾਸੀ

ਮੰਡੀ ਗੋਬਿੰਦਗੜ੍ਹ, 6 ਜੂਨ (ਮਧੂਸਾਰ ਬਿਊਰੋ) ਭਾਵੇਂ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਪਿੰਡਾ ਦੀਆਂ ਗ੍ਰਾਮ ਪੰਚਾਇਤਾਂ ਨੂੰ ਮਤੇ ਪਾ ਕੇ ਨਜਾਇਜ ਕਬਜੇ ਛੁਡਾਉਣ ਲਈ ਹਿਦਾਇਤਾਂ ਕੀਤੀਆਂ ਗਈਆਂ ਹਨ ਪਰ ਉਸ ਦੇ ਉਲਟ ਹਲਕਾ ਅਮਲੋਹ ਦੇ ਪਿੰਡ ਤੂਰਾਂ ਵਿਖੇ ਪੰਚਾਇਤ ਲਈ ਨਜਾਇਜ ਕਬਜੇ ਜਿੱਥੇ ਗਲੇ ਦੀ ਹੱਡੀ ਬਣੇ ਹੋਏ ਹਨ ਉੱਥੇ ਪਿੰਡ ਦੇ ਟੋਬੇ ਦੀ ਸ਼ਾਮਲਾਟ ਜਮੀਨ ਤੇ ਨਜਾਇਜ ਕਬਜਾ ਕਰੀ ਬੈਠੇ ਹਰਨੇਕ ਸਿੰਘ ਵੱਲੋਂ ਕਥਿਤ ਤੌਰ ਤੇ ਪੰਚਾਇਤ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਵਿੱਚ ਵੀ ਰੁਕਾਵਟਾਂ ਖੜੀਆਂ ਕੀਤੀਆਂ ਜਾ ਰਹੀਆਂ ਹਨ।

ਵਰਣਨਯੋਗ ਹੈ ਕਿ ਸਮੂਹ ਗ੍ਰਾਮ ਪੰਚਾਇਤ ਵੱਲੌਂ ਪਿੰਡ ਵਿੱਚ ਗੰਦੇ ਪਾਣੀ ਦੀ ਸਮਸਿੱਆ ਨੂੰ ਲੈ ਕੇ ਇੱਕ ਨਾਲਾ ਬਨਾਇਆ ਜਾ ਰਿਹਾ ਹੈ ਜਿਹੜਾ ਕਿ ਟੋਬੇ ਵਾਲੀ ਥਾਂ ਜਿਹੜੀ ਕਿ ਹਰਨੇਕ ਸਿੰਘ ਵੱਲੋਂ ਕਥਿਤ ਤੌਰ ਤੇ ਰੋਕੀ ਗਈ ਹੈ, ਦੇ ਵਿੱਚੋਂ ਦੀ ਲੰਘਣਾ ਹੈ ਪਰ ਹਰਨੇਕ ਸਿੰਘ ਕਾਂਗਰਸ ਸਰਕਾਰ ਦੀ ਸ਼ੈਅ ਅਤੇ ਕਾਂਗਰਸੀ ਆਗੂਆਂ ਦੇ ਕਹਿਣ ਤੇ ਪੰਚਾਇਤ ਨੂੰ ਇਹ ਨਾਲਾ ਇਸ ਥਾਂ ਦੀ ਨਹੀਂ ਬਣਾਉਣ ਦੇ ਰਿਹਾ ਜਿਸ ਕਾਰਨ ਪਿੰਡ ਤੂਰਾਂ ਦੀਆਂ ਗਲੀਆਂ ਵਿੱਚ ਵਧੇਰੇ ਗੰਦਾ ਪਾਣੀ ਖੜਾ ਹੈ ਜਿਹਨਾਂ ਗਲੀਆਂ ਵਿੱਚ ਇਹ ਗੰਦਾ ਪਾਣੀ ਵੱਡੀ ਤਾਦਾਦ ਵਿੱਚ ਖੜਾ ਹੈ ਉਨਾਂ ਗਲੀਆਂ ਵਿੱਚ ਗਰੀਬ ਅਤੇ ਲੋੜਵੰਦ ਪਰਿਵਾਰਾਂ ਦਾ ਹੀ ਵਧੇਰੇ ਵਾਸਾ ਹੈ। ਜਿੱਥੇ ਕਿਸੇ ਸਮੇਂ ਵੀ ਹਰਨੇਕ ਸਿੰਘ ਵੱਲੋਂ ਨਾਲਾ ਨਾ ਬਣਨ ਦੇਣ ਦੇ ਕਾਰਨ ਇੱਥੇ ਭਿਅੰਕਰ ਬਿਮਾਰੀਆਂ ਜਿੱਥੇ ਫੈਲ ਸਕਦੀਆਂ ਹਨ ਉਥੇ ਗਲੀਆਂ ਖੜੇ ਗੰਦੇ ਪਾਣੀ ਦੀ ਸੇਮ ਦੇ ਕਾਰਨ ਮਕਾਨਾ ਦੇ ਵੀ ਡਿੱਗਣ ਦਾ ਖਤਰਾ ਬਣਿਆ ਹੋਇਆ ਹੈ। ਜਦੋਂ ਇਸ ਮਾਮਲੇ ਸਬੰਧੀ ਪਿੰਡੇ ਸਰਪੰਚ ਸਤਪ੍ਰੀਤ ਸਿੰਘ ਕਲੇਰ ਤੇ ਮੈਂਬਰ ਪੰਚਾਇਤ ਕੁਲਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਉਹਨਾਂ ਵੱਲੋਂ ਗੰਦੇ ਪਾਣੀ ਦੀ ਗੰਭੀਰ ਸਮੱਸਿਆਂ ਨੂੰ ਦੇਖਦੇ ਹੋਏ ਇਹ ਨਾਲਾ ਬਨਾਇਆ ਜਾ ਰਿਹਾ ਹੈ ਪਰ ਇੱਕ ਵਿਅਕਤੀ ਹਰਨੇਕ ਸਿੰਘ ਜਿਸ ਨੂੰ ਕੁੱਝ ਕਾਂਗਰਸੀ ਆਗੂਆਂ ਦੀ ਸ਼ੈਅ ਹੈ ਤੇ ਸ਼ਾਮਲਾਟ ਉਪਰ ਉਸਦਾ ਕਬਜਾ ਹੈ, ਉਹ ਇਸ ਨਾਲੇ ਨੂੰ ਨਹੀਂ ਬਣਨ ਦੇ ਰਿਹਾ ਅਤੇ ਪੰਚਾਇਤ ਦੇ ਵਿਕਾਸ ਕਾਰਜਾਂ ਵਿੱਚ ਹਰ ਸਮੇਂ ਸਮੱਸਿਆਂ ਖੜੀ ਕਰ ਰਿਹਾ ਹੈ ਜਿਸ ਦੇ ਖਿਲਾਫ ਸਮੂਹ ਪੰਚਾਇਤ ਵੱਲੋਂ ਇੱਕ ਮਤਾ ਪਾ ਕੇ ਬੀਡੀਪੀਓ ਅਮਲੋਹ, ਡੀਐਸਪੀ ਅਮਲੋਹ ਤੇ ਸਬੰਧਿਤ ਪੁਲਿਸ ਥਾਣੇ ਨੂੰ ਦੇ ਦਿੱਤਾ ਗਿਆ ਹੈ ਤਾਂ ਜੋ ਇਸ ਸਰਕਾਰੀ ਮੁਲਾਜਿਮ ਹਰਨੇਕ ਸਿੰਘ ਖਿਲਾਫ ਪੰਚਾਇਤੀ ਕਾਰਜਾਂ ਵਿੱਚ ਰੁਕਾਵਟਾਂ ਪਾਉਣ ਤਹਿਤ ਕਾਰਵਾਈ ਹੋ ਸਕੇ ਤੇ ਗੰਦੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਨੂੰ ਇਨਸਾਫ ਮਿਲ ਸਕੇ। ਜਦੌਂ ਇਸ ਸਾਰੇ ਮਾਮਲੇ ਸਬੰਧੀ ਹਰਨੇਕ ਸਿੰਘ ਨਾਲ ਗੱਲਬਾਤ ਕਰਨ ਲਈ ਉਸ ਨੂੰ ਫੋਨ ਕੀਤਾ ਗਿਆ ਤਾਂ ਉਸਦਾ ਫੋਨ ਬੰਦ ਪਾਇਆ ਗਿਆ। ਇਸ ਮੌਕੇ ਤੇ ਮੱੱਖਣ ਸਿੰਘ, ਦਰਬਾਰਾ ਸਿੰਘ, ਚੰਦ ਸਿੰਘ, ਬਲਵੀਰ ਸਿੰਘ, ਰਤਨ ਸਿੰਘ, ਬਲਜਿੰਦਰ ਸਿੰਘ, ਜਸਪਾਲ ਸਿੰਘ, ਗੁਰਪ੍ਰੀਤ ਸਿੰਘ, ਬਲਜੀਤ ਕੌਰ, ਮਨਜੀਤ ਕੌਰ, ਹਰਬੰਸ ਕੌਰ ਤੇ ਕਰਮਜੀਤ ਕੌਰ ਵਿਸ਼ੇਸ਼ ਤੌਰ ਤੇ ਹਾਜਰ ਸਨ।

Leave a Reply

Your email address will not be published. Required fields are marked *