ਪੰਜਾਬਪਟਿਆਲਾ

ਚੇਅਰਮੈਨ ਸਰਾਂ ਦੇ ਆਉਣ ਨਾਲ ਬਿਜਲੀ ਮੁਲਾਜਮਾਂ ਦੇ ਮਸਲੇ ਹੱਲ ਹੋਣ ਦੀ ਆਸ ਬੱਝੀ : ਚਾਹਲ

ਪਟਿਆਲਾ: 6 ਮਈ (ਮਧੂਸਾਰ ਬਿਊਰੋ) ਬਿਜਲੀ ਮੁਲਾਜਮਾਂ ਦੇ ਪਿਛਲੇ ਲੰਮੇ ਸਮੇ ਤੋ ਲਮਕ ਰਹੇ ਮਸਲਿਆਂ ਨੂੰ ਹੱਲ ਕੀਤਾ ਜਾਵੇਗਾ ਅਤੇ ਉਹਨਾ ਨੂੰ ਕਿਸੇ ਕਿਸਮ ਦੀ ਤਕਲੀਫ ਨਹੀ ਆਉਣ ਦਿੱਤੀ ਜਾਵੇਗੀ। ਇਸ ਗੱਲ ਦਾ ਖੁਲਾਸਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਚੈਅਰਮੇਨ ਇੰਜ:ਬਲਦੇਵ ਸਿੰਘ ਸਰਾਂ ਨੇ ਇੰਪਲਾਈਜ਼ ਫੈਡਰੇਸ਼ਨ ਚਾਹਲ ਦੇ ਵਫਦ ਨਾਲ ਗਲੱਬਾਤ ਦੋਰਾਨ ਕੀਤਾ।

ਜਥੇਬੰਦੀ ਦਾ ਸੁਬਾਈ ਵਫਦ ਮਨਜੀਤ ਸਿੰਘ ਚਾਹਲ ਦੀ ਅਗਵਾਈ ਹੇਠ ਚੈਅਰਮੈਨ ਨੂੰ ਮਿਲਿਆ ਅਤੇ ਉਹਨਾਂ ਨੂੰ ਜਥੇਬੰਦੀ ਵੱਲੋ ਬੁੱਕੇ ਅਤੇ ਸਨਮਾਨ ਚਿੰੰਨ ਦੇ ਸਨਮਾਨਤ ਕੀਤਾ।ਜਥੇਬੰਦੀ ਨੇ ਪੰਜਾਬ ਸਰਕਾਰ ਵੱਲੋ ਇੰਜ: ਬਲਦੇਵ ਸਿੰਘ ਸਰਾਂ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦਾ ਅਗਲੇ 2 ਸਾਲਾ ਤੱਕ ਚੈਅਰਮੈਨ ਨਿਯੁਕਤ ਕਰਨ ਦਾ ਪੂਰਜੋਰ ਸਵਾਗਤ ਕੀਤਾ ਹੈ। ਜਥੇਬੰਦੀ ਵੱਲੋ ਬਿਆਨ ਜਾਰੀ ਕਰਦਿਆਂ ਸੁਬਾਈ ਪ੍ਰਧਾਨ ਗੁਰਵੇਲ ਸਿੰਘ ਬੱਲਪੁਰੀਆਂ,ਜਨਰਲ ਸਕੱਤਰ ਮਨਜੀਤ ਸਿੰਘ ਚਾਹਲ,ਸੀਨੀਅਰ ਆਗੂਆਂ ਪੂਰਨ ਸਿੰਘ ਖਾਈ,ਹਰਵਿੰਦਰ ਸਿੰਘ ਚੱਠਾ,ਮੰਗਲ ਸਿੰਘ ਠਰੂ,ਹਰਬੰਸ ਸਿੰਘ ਦੀਦਾਰਗੜ ਤੇ ਦਰਸ਼ਨ ਸਿੰਘ ਰਾਜੀਆਂ,ਰਾਮਚੰਦਰ ਸਿੰਘ ਖਾਈ,ਸਤਨਾਮ ਸਿੰਘ ਧਨੋਰੀ,ਮੱਖਣ ਸਿੰਘ, ਸਤਪਾਲ ਹਾਮਝੇੜੀ,ਜਗਜੀਤ ਸਿੰਘ ਮੱਤੀ, ਸਿਵਦੇਵ ਸਿੰਘ,ਰਘਬੀਰ ਸਿੰੰਘ ਘੱਗਾ,ਰਿਸੂ ਅਰੋੜਾ,ਸੁਖਵਿੰਦਰ ਸਿੰਘ ਬਿਲਾਂ ਵਫਦ ਵਿੱਚ ਸਾਮਲ ਹੋਏ।ਜਥੇਬੰਦੀ ਨੇ ਕਿਹਾ ਕਿ ਇੰਜ: ਸਰਾਂ ਦੀ ਨਿਯੁਕਤੀ ਨਾਲ ਬਿਜਲੀ ਮੁਲਾਜਮਾਂ ਦੀਆਂ ਲੰਮੇ ਸਮੇ ਤੋ ਲਮਕ ਰਹੀਆਂ ਮੰਗਾ ਨੂੰ ਹੱਲ ਕਰਨ ਵਿੱਚ ਮਦਦ ਮਿਲੇਗੀ।ਉਹਨਾਂ ਕਿਹਾ ਕਿ ਇੰਜ: ਸਰਾ ਲੰਮੇ ਸਮੇ ਤੱਕ ਟਰੇਡ ਯੁਨੀਅਨ ਨਾਲ ਜੁੜੇ ਰਹੇ ਜਿਸ ਕਾਰਨ ਉਹਨਾਂ ਨੂੰ ਮੁਲਾਜਮਾਂ ਅਤੇ ਇੰਜ: ਦੀਆਂ ਮੰਗਾ ਤੇ ਮੁਸਕਲਾ ਦੀ ਜਾਣਕਾਰੀ ਹੈ।ਉਹਨਾਂ ਕਿਹਾ ਕਿ ਇੰਜ: ਸਰਾ ਦੇ ਤਜਰਬੇ ਨਾਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਹੋਰ ਤਰੱਕੀ ਕਰੇਗਾ।

Leave a Reply

Your email address will not be published. Required fields are marked *