ਪੰਜਾਬਪਟਿਆਲਾ

ਚਾਰ ਕਿੱਲੋ ਗਾਂਜਾ ਤੇ 60 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਦੋ ਕਾਬੂ

ਪਟਿਆਲਾ, 11 ਜੂਨ (ਮਧੂਸਾਰ ਬਿਊਰੋ) ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਉਸ ਵਕਤ ਕਾਮਯਾਬੀ ਮਿਲੀ ਜਦੋਂ ਸ਼੍ਰੀ ਸੁਖਮਿੰਦਰ ਸਿੰਘ ਚੌਹਾਨ ਉਪ ਕਪਤਾਨ ਪੁਲਿਸ ਇੰਨਵੈਸਟੀਗੇਸਨ ਪਟਿਆਲਾ ਦੀਆਂ ਹਦਾਇਤਾਂ ਅਨੁਸਾਰ ਇੰਸਪੈਕਟਰ ਦਲਬੀਰ ਸਿੰਘ ਗਰੇਵਾਲ ਇੰਚਾਰਜ ਸੀ.ਆਈ.ਏ ਸਟਾਫ਼ ਪਟਿਆਲਾ ਵੱਲੋਂ ਸੇਵਕ ਉਰਫ਼ ਤੋਤਰੀ ਨੂੰ ਬਿਨਾ ਨੰਬਰੀ ਐਕਟਿਵਾ ਪਰ ਕਾਬੂ ਕਰਕੇ ਇਸ ਦੇ ਕਬਜ਼ੇ ਵਿਚੋ ਚਾਰ ਕਿਲੋਗਰਾਮ ਗਾਂਜਾ ਅਤੇ ਜਸਵਿੰਦਰ ਸਿੰਘ ਗੰਜਾ ਨੂੰ ਐਕਟਿਵਾ ਪਰ ਕਾਬੂ ਕਰਕੇ ਇਸ ਦੇ ਕਬਜ਼ੇ ਵਿਚੋਂ 60 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸੰਤਰਾ ਫ਼ਾਰ ਸੇਲ ਇੰਨ ਹਰਿਆਣਾ ਬਰਾਮਦ ਕੀਤੀ ਹੈ।

ਡਾ. ਭੂਪਤੀ ਨੇ ਦੱਸਿਆ ਕਿ 10 ਜੂਨ ਨੂੰ ਏ.ਐਸ.ਆਈ ਕਰਮਜੀਤ ਸਿੰਘ ਸੀ.ਆਈ.ਏ. ਸਟਾਫ਼ ਪਟਿਆਲਾ ਸਮੇਤ ਪੁਲਿਸ ਪਾਰਟੀ ਘਲੋੜੀ ਗੇਟ ਪਟਿਆਲਾ ਦੌਰਾਨੇ ਨਾਕਾਬੰਦੀ ਸੇਵਕ ਉਰਫ਼ ਤੋਤਰੀ ਪੁੱਤਰ ਕਿਸੋਰੀ ਵਾਸੀ ਸਫਾਬਾਦੀ ਗੇਟ ਪਟਿਆਲਾ ਨੂੰ ਬਿਨਾ ਨੰਬਰੀ ਐਕਟਿਵਾ ਰੰਗ ਚਿੱਟਾ ਪਰ ਕਾਬੂ ਕਰਕੇ ਇਸ ਦੇ ਕਬਜ਼ੇ ਵਿੱਚੋਂ ੪ ਕਿਲੋਗਰਾਮ ਗਾਂਜਾ ਬਰਾਮਦ ਕਰਕੇ ਇਸ ਦੇ ਖਿਲਾਫ ਮੁਕੱਦਮਾ ਨੰਬਰ 152 ਮਿਤੀ 10/06/2018 ਅ/ਧ 20/61/85 ਐਨ.ਡੀ.ਪੀ.ਐਸ.ਐਕਟ ਥਾਣਾ ਕੋਤਵਾਲੀ ਪਟਿਆਲਾ ਦਰਜ ਰਜਿਸਟਰ ਕੀਤਾ ਹੈ। ਦੋਸੀ ਸੇਵਕ ਉਰਫ ਤੋਤਰੀ ਦਾ ਦੋ ਦਿਨ ਦਾ ਪੁਲਿਸ ਰਿਮਾਡ ਹਾਸਲ ਕੀਤਾ ਗਿਆ ਹੈ।ਇਸੇ ਤਰਾ ਹੀ ਏ.ਐਸ.ਆਈ.ਇਕਬਾਲ ਸਿੰਘ ਸੀ.ਆਈ.ਏ ਸਟਾਫ ਪਟਿਆਲਾ ਸਮੇਤ ਪੁਲਿਸ ਪਾਰਟੀ ਦੇ ਮਿਤੀ 11 ਜੂਨ ਨੂੰ ਸਨੋਰ ਤੋ ਭਾਖਰ ਰੋਡ ਪਰ ਦੋਰਾਨੇ ਨਾਕਾਬੰਦੀ ਜਸਵਿੰਦਰ ਸਿੰਘ ਉਰਫ ਗੰਜਾ ਪੁੱਤਰ ਜੋਗਿੰਦਰ ਸਿੰਘ ਵਾਸੀ ਗਲੀ ਨੰਬਰ 01 ਖਾਲਸਾ ਕਲੋਨੀ ਵਾਰਡ ਨੰਬਰ 11 ਸਨੋਰ ਜਿਲਾ ਪਟਿਆਲਾ ਨੂੰ ਐਕਟਿਵ ਨੰਬਰ ਪੀਬੀ-11 ਬੀਪੀ –8079 ਰੰਗ ਕਾਲਾ ਕਾਬੂ ਕਰਕੇ 60 ਬੋਤਲਾ ਸਰਾਬ ਠੇਕਾ ਦੇਸੀ ਮਾਰਕਾ ਸੰਤਰਾ, ਫਾਰ ਸੇਲ ਇੰਨ ਹਰਿਆਣਾ ਬਰਾਮਦ ਕਰਕੇ ਇਸ ਦੇ ਖਿਲਾਫ ਮੁਕੱਦਮਾ ਨੰਬਰ 20 ਮਿਤੀ 11/06/18 ਅ/ਧ 61/1/14 ਐਕਸਾਇਜ ਐਕਟ ਥਾਣਾ ਸਨੋਰ ਦਰਜ ਰਜਿਸਟਰ ਕੀਤਾ ਗਿਆ।

Leave a Reply

Your email address will not be published. Required fields are marked *