ਪੰਜਾਬਪਟਿਆਲਾ

ਕਿਸਾਨ ਯੂਨੀਅਨ ਨੇ ਬੈਂਕ ਆਫ ਇੰਡੀਆ ਦੇ ਗੇਟ ਅੱਗੇ ਠੋਕਿਆ ਧਰਨਾ

ਪਟਿਆਲਾ, 12 ਜੂਨ (ਮਧੂਸਾਰ ਬਿਊਰੋ) ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਅਤੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਦੀ ਆਗਵਾਈ ਵਿੱਚ ਸਟੇਟ ਬੈਂਕ ਆਫ ਇੰਡੀਆ ਦੇ ਮਾਲ ਰੋਡ ਪਟਿਆਲਾ ਸਥਿਤ ਜ਼ੋਨਲ ਆਫਿਸ ਅੱਗੇ ਬੈਂਕ ਦਾ ਮੁੱਖ ਦਾ ਗੇਟ ਬੰਦ ਕਰਕੇ ਵੱਡੀ ਗਿਣਤੀ ਵਿੱਚ ਵਿਸ਼Îਾਲ ਰੋਸ ਧਰਨਾ ਦਿੱਤਾ ਗਿਆ। ਸਾਰੇ ਕਿਸਾਨਾਂ ਵਿੱਚ ਬੈਂਕ ਅਧਿਕਾਰੀਆਂ ਵਿਰੁੱਧ ਬਹੁਤ ਗੁੱਸਾ ਅਤੇ ਰੋਸ ਸੀ।

ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਦੱਸਿਆ ਕਿ ਕਿਸਾਨਾਂ ਨੂੰ ਆਪਣੀਆਂ ਫਸਲੀ ਅਤੇ ਹੋਰ ਖੇਤੀ ਨਾਲ ਸਬੰਧਤ ਘਰੇਲੂ ਲੋੜਾਂ ਲਈ ਕਰਜ਼ਾ ਲੈਣ ਸਮੇਂ ਜਿੱਥੇ ਬੈਂਕ ਕਿਸਾਨਾਂ ਦੀ ਜ਼ਮੀਨ ਜਾਂ ਕੋਈ ਹੋਰ ਜਾਇਦਾਦ ਦੀ ਗਰੰਟੀ ਲੈਂਦੇ ਹਨ, ਉਥੇ ਨਾਲ ਹੀ ਕਿਸਾਨਾਂ ਤੋਂ ਖਾਲੀ ਚੈੱਕਾਂ ‘ਤੇ ਹਸਤਾਖਰ ਕਰਵਾ ਕੇ ਆਪਣੇ ਕੋਲ ਰੱਖ ਲੈਂਦੇ ਹਨ। ਕਿਸਾਨਾਂ ਨੂੰ ਖੇਤੀ ਵਿੱਚ ਲਗਾਤਾਰ ਪੈ ਰਹੇ ਘਾਟੇ ਕਾਰਨ, ਕਿਸੇ ਕੁਦਰਤੀ ਆਫਤ ਕਾਰਨ ਜਾਂ ਕਿਸੇ ਹੋਰ ਕਾਰਨ ਕਰਕੇ ਜਦੋਂ ਸਮੇਂ ਸਿਰ ਕਰਜ਼ੇ ਦੀ ਅਦਾਇਗੀ ਕਰਨ ਵਿੱਚ ਦੇਰੀ ਹੋ ਜਾਂਦੀ ਹੈ ਤਾਂ ਬਹੁਤ ਸਾਰੀਆਂ ਬੈਂਕਾਂ ਦੇ ਅਧਿਕਾਰੀਆਂ ਵੱਲੋਂ ਕਿਸਾਨਾਂ ਦੇ ਹਸਤਾਖਰ ਕੀਤੇ ਖਾਲੀ ਚੈੱਕ ਬ੍ਰਾਂਚ ਵਿੱਚ ਲਗਾ ਕੇ ਖਾਤੇ ਵਿੱਚ ਪੈਸੇ ਨਾ ਹੋਣ ਕਾਰਨ ਬਾਊਂਸ ਕਰਵਾ ਕੇ ਕਿਸਾਨਾਂ ਵਿਰੁੱਧ ਫੌਜਦਾਰੀ ਧਾਰਾਵਾਂ 420, 138, ਆਦਿ ਤਹਿਤ ਕੇਸ ਦਰਜ ਕਰਵਾ ਦਿੱਤੇ ਜਾਂਦੇ ਹਨ। ਇਸ ਕਾਰਨ ਬਹੁਤ ਸਾਰੇ ਕਿਸਾਨਾਂ ਨੂੰ ਅਗਾਓਂ ਜ਼ਮਾਨਤ ਕਰਵਾਉਣੀ ਪੈਂਦੀ ਹੈ ਜਾਂ ਕਈ ਵਾਰ ਜੇਲ੍ਹ ਜਾਣਾ ਪੈਂਦਾ ਹੈ। ਇਹ ਵਰਤਾਰਾ ਬਹੁਤ ਹੀ ਅਣਮਨੁੱਖੀ ਅਪਰਾਧਕ, ਗੈਰ ਜ਼ਮਹੂਰੀ ਅਤੇ ਜਲਾਲਤ ਭਰਿਆ ਹੈ, ਜਿਸ ਕਾਰਨ ਕਈ ਵਾਰ ਕਿਸਾਨ ਖੁਦਕੁਸ਼Îੀ ਦੇ ਰਸਤੇ ਵੀ ਪਏ ਹਨ। ਕਈ ਵਾਰ ਤਾਂ ਖਾਲੀ ਚੈੱਕਾਂ ਦੇ ਆਧਾਰ ‘ਤੇ ਕੇਸ ਵੀ ਦੂਰ ਦੁਰਾਡੀਆਂ ਥਾਵਾਂ ‘ਤੇ ਦਰਜ ਕਰਵਾਏ ਜਾਂਦੇ ਹਨ, ਜੋ ਕਿ ਬਹੁਤ ਹੀ ਗੈਰ ਮਨੁੱਖੀ ਅਤੇ ਧੱਕੇਸ਼ਾਹੀ ਵਾਲਾ ਅਮਲ ਹੈ। ਬੁਲਾਰਿਆਂ ਨੇ ਮੰਗ ਕੀਤੀ ਕਿ ਕਿਸਾਨਾਂ ਵਿਰੁੱਧ ਖਾਲੀ ਚੈੱਕਾਂ ਦੇ ਆਧਾਰ ‘ਤੇ ਕੀਤੇ ਕੇਸ ਵਾਪਸ ਲਏ ਜਾਣ, ਕਿਸਾਨਾਂ ਤੋਂ ਲਏ ਹੋਏ ਖਾਲੀ ਚੈੱਕ ਵਾਪਸ ਕੀਤੇ ਜਾਣ, ਅੱਗੇ ਤੋਂ ਕਰਜ਼ੇ ਦੀ ਅਦਾਇਗੀ ਸਮੇਂ ਖਾਲੀ ਚੈੱਕ ਲੈਣ ਦਾ ਗੈਰ ਕਾਨੂੰਨੀ ਅਤੇ ਗੈਰ ਮਨੁੱਖੀ ਅਮਲ ਬੰਦ ਕੀਤਾ ਜਾਵੇ। ਧਰਨੇ ਉਪਰੰਤ ਸੂਬਾ ਕਮੇਟੀ ਵੱਲੋਂ ਬੈਂਕ ਦੇ ਮੁੱਖ ਅਧਿਕਾਰੀ ਨੂੰ ਉਪਰੋਕਤ ਮੰਗ ਪੱਤਰ ਦਿੱਤਾ ਗਿਆ। ਆਗੂਆਂ ਨੇ ਚਿਤਾਵਨੀ ਦਿੱਤੀ ਜੇਕਰ ਉਪਰੋਕਤ ਮੰਗਾਂ ਨਾ ਮੰਨੀਆਂ ਗਈਆਂ ਤਾਂ ਜੱਥੇਬੰਦੀ ਨੂੰ ਕਿਸਾਨਾਂ ਦੇ ਹੱਕ ਵਿੱਚ ਖੜਦਿਆਂ ਮਜਬੂਰਨ ਬੈਂਕਾਂ ਵਿਰੁੱਧ ਤਿੱਖਾ ਸੰਘਰਸ਼ ਆਰੰਭਣਾ ਪਵੇਗਾ। ਧਰਨੇ ਨੂੰ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ, ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ, ਸੂਬਾ ਜਥੇਬੰਦਕ ਸਕੱਤਰ ਡਾ. ਦਰਸ਼ਨ ਪਾਲ, ਮਨਜੀਤ ਧਨੇਰ, ਗੁਰਦੀਪ ਸਿੰਘ ਰਾਮਪੁਰਾ, ਗੁਰਮੀਤ ਸਿੰਘ ਭੱਟੀਵਾਲ, ਕੁਲਵੰਤ ਸਿੰਘ ਕਿਸ਼ਨਗੜ, ਦਰਸ਼ਨ ਸਿੰਘ ਰਾਏਸਰ ਸਾਰੇ ਸੂਬਾ ਆਗੂਆਂ ਤੋਂ ਇਲਾਵਾ ਜੰਗ ਸਿੰਘ ਭਟੇੜੀ (ਪਟਿਆਲਾ), ਬਲਦੇਵ ਸਿੰਘ ਭਾਈਰੂਪਾ (ਬਠਿੰਡਾ), ਮਹਿੰਦਰ ਸਿੰਘ ਦਿਆਲਪੁਰਾ (ਮਾਨਸਾ), ਦਰਸ਼ਨ ਸਿੰਘ ਉਗੋਕੇ (ਬਰਨਾਲਾ), ਕਰਮ ਸਿੰਘ ਬਲਿਆਲ (ਸੰਗਰੂਰ), ਹਰਨੇਕ ਸਿੰਘ ਭੱਲਮਾਜਰਾ (ਫਤਿਹਗੜ੍ਹ ਸਾਹਿਬ), ਹਰਨੇਕ ਸਿੰਘ ਮਹਿਮਾ (ਫਿਰੋਜ਼ਪੁਰ), ਦਰÎਨ ਸਿੰਘ ਗਾਲਿਬ (ਲੁਧਿਆਣਾ), ਸੁਰਿੰਦਰ ਸਿੰਘ ਰਾਕਟ (ਮੋਗਾ), ਪਾਲ ਸਿੰਘ ਰੋੜੀਕਪੂਰਾ (ਫਰੀਦਕੋਟ), ਆਦਿ ਜ਼ਿਲ੍ਹਾ ਆਗੂਆਂ ਨੇ ਵੀ ਸੰਬੋਧਨ ਕੀਤਾ।

Leave a Reply

Your email address will not be published. Required fields are marked *