ਹਰਿਆਣਾਪੰਜਾਬ

ਮਹਿਲਾਵਾਂ ਨੂੰ ਸੁਚੇਤ ਰਹਿਣ ਦੀ ਲੋਂੜ : ਰਾਜਪਾਲ ਪ੍ਰੋ. ਸੌਲੰਕੀ

ਚੰਡੀਗੜ, 18 ਜੂਨ (ਮਧੂਸਾਰ ਬਿਊਰੋ) ਮਹਿਲਾਵਾਂ ਸੁਚੇਤ ਹੁੰਦੀਆਂ ਹਨ ਤਾਂ ਪੂਰਾ ਦੇਸ਼ ਬਹੁਤ ਅੱਗੇ ਜਾਂਦਾ ਹੈ ਕਿਉਂਕਿ ਮਹਿਲਾ ਸੁਚੇਤ ਹੋਵੇਗੀ ਤਾਂ ਪੂਰਾ ਪਰਿਵਾਰ ਸੁਚੇਤ ਹੁੰਦਾ ਹੈ ਅਤੇ ਅੱਗੇ ਚੱਲ ਕੇ ਸਮਾਜ ਤੇ ਦੇਸ਼ ਸੂਚੇਤ ਹੁੰਦਾ ਹੈ। ਭਾਰਤ ਵਿਚ ਸੁਚੇਤ ਮਹਿਲਾਵਾਂ ਨੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਅਹੁਦਿਆਂ ‘ਤੇ ਰਹਿੰਦੇ ਹੋਏ ਆਪਣੀ ਸਮਰੱਥਾ ਦੀ ਛਾਪ ਛੱਡੀ ਹੈ। ਅੱਜ ਵੀ ਅਜਿਹੀ ਸੁਚੇਤ ਮਹਿਲਾਵਾਂ ਦੇਸ਼ ਦੇ ਵਿਦੇਸ਼ ਮੰਤਰੀ, ਰੱਖਿਆ ਮੰਤਰੀ, ਲੋਕ ਸਭਾ ਸਪੀਕਰ ਆਦਿ ਮਹਤੱਵਪੂਰਨ ਅਹੁਦਿਆਂ ‘ਤੇ ਕੁਸ਼ਲਤਾ ਨਾਲ ਕੰਮ ਕਰ ਰਹੀ ਹੈ।

ਇਹ ਵਿਚਾਰ ਪੰਜਾਬ ਯੂਨੀਵਰਸਿਟੀ, ਚੰਡੀਗੜ ਵਿਚ ਹਰਿਆਣਾ ਦੇ ਰਾਜਪਾਲ ਪ੍ਰੋਫ਼ੈਸਰ ਕਪਤਾਨ ਸਿੰਘ ਸੋਲੰਕੀ ਨੇ ਅੱਜ ‘ਮਹਿਲਾਵਾਂ ਦੇ ਲਈ ਡਿਜੀਟਲ ਸਾਖਰਤਾ ਪ੍ਰੋਗ੍ਰਾਮ’ ਦੇ ਉਦਘਾਟਨ ਸਮਾਰੋਹ ਵਿਚ ਬੋਲਦੇ ਹੋਏ ਪ੍ਰਗਟਾਏ। ਸਮਾਰੋਹ ਦਾ ਆਯੋਜਨ ਕੌਮੀ ਮਹਿਲਾ ਕਮਿਸ਼ਨ ਵੱਲੋਂ ਪੰਜਾਬ ਯੂਨੀਵਰਸਿਟੀ ਵਿਚ ਕੀਤਾ ਗਿਆ ਸੀ। ਇਸ ਪ੍ਰੋਗ੍ਰਾਮ ਵਿਚ ਫ਼ੇਸਬੁੱਕ ਅਤੇ ਸਾਈਬਰ ਪੀਸ ਫ਼ਾਊਂਡੇਸ਼ਨ ਸੰਸਥਾਵਾਂ ਸਹਿਯੋਗ ਕਰ ਰਹੀਆ ਹਨ।
ਰਾਜਪਾਲ ਨੇ ਅੱਗੇ ਕਿਹਾ ਕਿ 21ਵੀਂ ਸਦੀ ਦਾ ਨਿਊ ਇੰਡੀਆ ਬਨਾਉਣ ਵਿਚ ਡਿਜੀਟਲ ਇੰਡੀਆ ਦਾ ਵੱਡਾ ਯੋਗਦਾਨ ਹੈ। ਇਸ ਲਈ ਮਹਿਲਾਵਾਂ ਨੁੰ ਡਿਜੀਟਲ ਸਾਖਰ ਅਤੇ ਜਾਗਰੂਕ ਬਣਾ ਕੇ ਅਸੀਂ ਨਿਊ ਇੰਡੀਆ ਵਿਚ ਉਨਾਂ ਦੇ ਯੋਗਦਾਨ ਨੂੰ ਵੱਧਾ ਸਕਦੇ ਹਾਂ। ਉਨਾਂ ਨੇ ਕਿਹਾ ਕਿ ਮਹਿਲਾ ਕਮਿਸ਼ਨ ਦਾ ਡਿਜੀਟਲ ਸਾਖਰਤਾ ਪ੍ਰੋਗ੍ਰਾਮ ਨਾ ਸਿਰਫ਼ ਮਹਿਲਾਵਾਂ ਨੂੰ ਨਵੀਂ ਤਕਨੀਕ ਨਾਲ ਸੁਰੱਖਿਅਤ ਰਹਿਣਾ
ਸਿਖਾਏਗਾ ਸਗੋਂ ਇਸ ਨਾਲ ਪ੍ਰਧਾਨ ਮੰਤਰੀ ਵੱਲੋਂ 1 ਜੁਲਾਈ, 2015 ਨੁੰ ਪੂਰੇ ਦੇਸ਼ ਨੁੰ ਡਿਜੀਟਲ ਬਨਾਉਣ ਦੇ ਸੰਕਲਪ ਨੂੰ ਪੂਰਾ ਕੀਤਾ ਜਾਵੇਗਾ। ਇਸ ਡਿਜੀਟਲ ਭਾਰਤ ਵਿਚ ਬੇਨਿਮੀਆਂ ਅਤੇ ਭ੍ਰਿਸ਼ਟਾਚਾਰ ਨਹੀਂ ਹੋਣਗੇ ਕਿਉਂਕਿ ਉਹ ਫ਼ੇਸਲੈਸ, ਪੇਪਰਲੰੇਸ ਅਤੇ ਕੈਸ਼ਲੈਸ ਭਾਰਤ ਹੋਵੇਗਾ। ਇਹ ਹੀ ਨਹੀਂ ਡਿਜੀਟਲ ਇੰਡੀਆ ਪ੍ਰਧਾਨ ਮੰਤਰੀ ਦੇ ਸਵੱਛ, ਸਿਹਤ, ਸਮਰਥ, ਖੁਸ਼ਹਾਲ, ਸਿਖਿਅਤ ਤੇ ਸੁਰੱਖਿਅਤ ਭਾਰਤ ਦੇ ਸੁਫ਼ਨੇ ਨੂੰ ਸਾਕਾਰ ਕਰਨ ਵਿਚ ਵੀ ਕਾਰਗਰ ਹੋਵੇਗਾ।
ਪ੍ਰੋਫ਼ੈਸਰ ਸੋਲੰਕੀ ਨੇ ਕਿਹਾ ਕਿ ਡਿਜੀਟਲ ਇੰਡੀਆ ਦੇ ਲਈ ਜੋ ਇੰਫ਼੍ਰਾਸਟਕਚਰ ਚਾਹੀਦਾ ਹੈ ਉਸ ਦੇ ਲਈ ਦੇਸ਼ ਦੀ ਢਾਈ ਲੱਖ ਪੰਚਾਇਤਾਂ ਨੂੰ ਨੈਸ਼ਨਲ ਆਪਟੀਕਲ ਫ਼ਾਈਬਰ ਨੈਟਵਰਕ ਨਾਲ ਜੋੜਿਆ ਜਾ ਰਿਹਾ ਹੈ। ਪਰ ਇਸ ਦਾ ਸਹੀ ਅਤੇ ਸੁਰੱਖਿਅਤ ਵਰਤੋਂ ਕਿਵੇਂ ਕੀਤਾ ਜਾਵੇ ਇਸ ਦੀ ਜਾਣਕਾਰੀ ਜਰੂਰੀ ਹੈ। ਇਹ ਕੰਮ ਡਿਜੀਟਲ ਸਾਖਰਤਾ ਦੇ ਰਾਹੀਂ ਸੰਭਵ ਹੈ। ਉਨਾਂ ਨੇ ਮਹਿਲਾਵਾਂ ਦੇ ਲਈ ਡਿਜੀਟਲ ਸਾਖਰਤਾ ਪ੍ਰੋਗ੍ਰਾਮ ਚਲਾਉਣ ਦੇ ਲਈ ਕੌਮੀ ਮਹਿਲਾ ਕਮਿਸ਼ਨ ਦੀ ਸ਼ਲਾਘਾ ਕੀਤੀ ਅਤੇ ਉਮੀਦ ਪ੍ਰਗਟਾਈ ਕਿ ਕਮਿਸ਼ਨ ਇਸ ਪ੍ਰੋਗ੍ਰਾਮ ਨੂੰ ਪਿੰਡ ਦੇ ਪੱਧਰ ਤਕ ਲੈ ਕੇ ਜਾਵੇਗਾ।
ਇਸ ਤੋਂ ਪਹਿਲਾਂ ਕੌਮੀ ਮਹਿਲਾ ਕਮਿਸ਼ਨ ਦੀ ਚੇਅਰਮੈਨ ਰੇਖਾ ਸ਼ਰਮਾ, ਪੰਜਾਬ ਯੂਨੀਵਰਸਿਟੀ ਦੇ ਕਾਰਜਕਾਰੀ ਵਾਇਸ ਚਾਂਸਲਰ ਪ੍ਰੋਫ਼ੈਸਰ ਸ਼ੰਕਰਜੀਤ ਝਾ, ਕੌਮੀ ਮਹਿਲਾ ਕਮਿਸ਼ਨ ਦੀ ਮੈਂਬਰ ਸਕੱਤਰ ਸਤਬੀਰ ਬੇਦੀ ਨੇ ਵੀ ਵਿਚਾਰ ਪ੍ਰਗਟਾਏ।
ਇਸ ਮੌਕੇ ‘ਤੇ ਫ਼ੇਸਬੁੱਕ ਦੀ ਭਾਰਤੀ ਅਤੇ ਦੱਖਣ ਏਸ਼ੀਆ ਦੇ ਲਈ ਪਾਲਿਸੀ ਪ੍ਰੋਗ੍ਰਾਮ ਮੈਨੇਜਰ ਮਿਸ ਸ਼ਰੁਤੀ ਮੋਘੇ ਅਤੇ ਸਾਈਬਰ ਪੀਸ ਫ਼ਾਊਂਡੇਸ਼ਨ ਦੇ ਸਹਿ ਸੰਸਥਾਪਕ ਕੈਪਟਨ ਵਿਨੀਤ ਕੁਮਾਰ ਆਦਿ ਮੌਜੂਦ ਸਨ।

Leave a Reply

Your email address will not be published. Required fields are marked *