ਹਰਿਆਣਾ

ਹਰਿਆਣਾ ਪੁਲਿਸ ਨੇ ਫਿਰੌਤੀ ਮੰਗਣ ਵਾਲੇ ਖੂਖਾਂਰ ਬਦਮਾਸ਼ ਸੁਨਿਲ ਨੂੰ ਗ੍ਰਿਫਤਾਰ ਕੀਤਾ

ਅੰਬਾਲਾ 18 ਜੂਨ (ਅਜੈਬ ਸਿੰਘ) ਹਰਿਆਣਾ ਪੁਲਿਸ ਦੀ ਕ੍ਰਾਇਮ ਬ੍ਰਾਂਚ ਟੀਮ ਨੇ ਸ਼ਲਾਘਾਯੋਗ ਕੰਮ ਕਰਦੇ ਹੋ’ਏ ਪੈਰਾਲੇ ‘ਤੇ ਆਏ ਫਿਰੌਤੀ ਮੰਗਣ ਵਾਲੇ ਖੂਖਾਂਰ ਬਦਮਾਸ਼ ਸੁਨਿਲ ਉਰਫ ਗਿਆਨੀ ਨੂੰ ਫਰੀਦਾਬਾਦ ਤੋਂ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ।

ਇਸ ਸਬੰਧ ਵਿਚ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਪੁਲਿਸ ਵਿਭਾਗ ਦੇ ਬੁਲਾਰੇ ਨੇ ਦਸਿਆ ਕਿ ਫੜਿਆ ਗਿਆ ਦੋਸ਼ੀ ਸੁਨਿਲ ਉਰਫ ਗਿਆਨੀ ਨੀਮਕਾ ਜੇਲ ਵਿਚ ਹੱਤਿਆ ਦੇ ਮਾਮਲੇ ਵਿਚ ਉਮਰ ਕੈਦ ਦੀ ਸਜਾ ਕੱਟ ਰਿਹਾ ਹੈ।
ਬੁਲਾਰੇ ਨੇ ਦਸਿਆ ਕਿ ਪਿੰਡ ਮੋਹਨਾ ਵਾਸੀ ਜਿਤੇਂਦਰ ਦਾ ਅਨਿਨ ਰਾਵਤ ਵਾਸੀ ਬਹਬਲਪੁਲ ਦੇ ਨਾਲ ਪੈਸੇ ਦਾ ਲੈਣ-ਦੇਣ ਸੀ। ਜਿਤੇਂਦਰ ਦੇ ਕਈ ਵਾਰ ਆਪਣੇ ਪੈਸੇ ਮੰਗਨ ‘ਤੇ ਅਨਿਲ ਰਾਵਤ ਨੇ ਪੈਸੇ ਨਹੀਂ ਦਿੱਤੇ, ਜਦ ਜਿਤੇਂਦਰ ਨੇ ਅਨਿਲ ਨਾਲ ਮੁਲਾਕਾਤ ਕਰਕੇ ਆਪਣਾ ਪੈਸੇ ਮੰਗੇ ਤਾਂ ਅਨਿਲ ਨੇ ਦੋ ਦਿਨ ਦਾ ਸਮਾਂ ਮੰਗੀਆ।
ਇਸ ਦੌਰਾਨ ਦੋਸ਼ੀ ਸੁਨਿਲ ਉਰਫ ਗਿਆਨੀ ਜੋ ਕਿ ਹੱਤਿਆ ਦਾ ਦੋਸ਼ੀ ਹੈ ਅਤੇ ਨੀਮਕਾ ਜੇਲ ਵਿਚ ਉਮਰ ਕੈਦ ਦੀ ਸਜਾ ਕੱਟ ਰਿਹਾ ਹੈ, ਪੈਰੋਲ ‘ਤੇ ਆਇਆ ਹੋਇਆ ਸੀ। ਗਿਆਨੀ ਨੇ ਜਿਤੇਂਦਰ ਨੂੰ ਫੋਨ ਕਰਕੇ ਧਮਕੀ ਦਿੱਤੀ ਕਿ ਅਨਿਲ ਰਾਵਤ ਮੇਰਾ ਭਰਾ ਹੈ, ਹੁਣ ਅਨਿਲ ਤੈਨੂੰ ਪੈਸੇ ਨਹੀਂ ਦੇਵੇਗਾ, ਸਗੋਂ ਤੂੰ ਖੁਦ ਮੈਨੂੰ ਪੈਸੇ ਦੇਵੇਗਾ। ਜੇਕਰ 5 ਲੱਖ ਰੁਪਏ ਮੈਨੂੰ ਨਹੀਂ ਦਿੱਤੇ ਤਾਂ ਤੂੰ ਆਪਣਾ ਅੰਜਾਮ ਭੁਗਤਾਨ ਨੂੰ ਤਿਆਰ ਰਹਿਣਾ। ਮੈਂ ਤੈਨੂੰ ਜਾਨ ਤੋ ਮਾਰ ਦੇਵੇਗਾ ਅਤੇ ਮੈਨੂੰ ਹੱਤਿਆ ਕਰਨ ਵਿਚ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਮੈਂ ਤਾਂ ਪਹਿਲਾਂ ਹੀ ਹੱਤਿਆ ਦੇ ਜੁਰਮ ਵਿਚ ਸਜਾ ਕੱਟ ਰਿਹਾ ਹਾਂ।
ਇਸ ‘ਤੇ ਜਿੰਤੇਂਦਰ ਨੇ ਸੂਚਨਾ ਪੁਲਿਸ ਨੂੰ ਦਿੱਤੀ। ਜਿਸ ‘ਤੇ ਮੁਕਦਮਾ ਨੰਬਰ 291 ਮਿਤੀ 16 ਜੂਨ 2018 ਧਾਰਾ 384, 506 ਆਈ.ਪੀ.ਸੀ. ਥਾਣਾ ਸਦਰ ਬੱਲਭਗੜ ਵਿਚ ਦਰਜ ਰਜਿਸਟਰ ਹੋਇਆ। ਇਸ ‘ਤੇ ਤੇਜ ਕਾਰਵਾਈ ਕਰਦੇ ਹੋਏ ਸੈਕਟਰ 30 ਕ੍ਰਾਇਮ ਬ੍ਰਾਂਚ, ਫਰੀਦਾਬਾਦ ਦੀ ਟੀਮ ਨੇ ਸੁਨਿਲ ਉਰਫ ਗਿਆਨ ਨੂੰ ਗ੍ਰਿਫਤਾਰ ਕਰ ਲਿਆ।

Leave a Reply

Your email address will not be published. Required fields are marked *