ਹਰਿਆਣਾਪੰਜਾਬ

ਕਿਸਾਨਾਂ ਕਣਕ ਤੇ ਝੋਨੇ ਦੇ ਫਸਲ ਚੱਕਰ ਤੋਂ ਨਿਕਲਣ : ਖੇਤੀਬਾੜੀ ਮੰਤਰੀ

ਚੰਡੀਗੜ, 18 ਜੂਨ (ਮਧੂਸਾਰ ਬਿਊਰੋ) ਹਰਿਆਣਾ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਓਮ ਪ੍ਰਕਾਸ਼ ਧਨਖੜ ਨੇ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਜਲਵਾਯੂ ਦੇ ਬਦਲਦੇ ਨਜਾਰੇ ਦੇ ਮੱਦੇਨਜ਼ਰ ਹਰਿਆਣਾ ਵਿਚ ਕਿਸਾਨਾਂ ਨੂੰ ਕਣਕ ਤੇ ਝੋਨੇ ਦੇ ਫਸਲ ਚੱਕਰ ਤੋਂ ਕੱਢ ਕੇ ਫਸਲ ਵਿਵਿਧੀਕਰਣ ਨੂੰ ਅਪਨਾਉਣ ਲਈ ਪ੍ਰੇਰਿਤ ਕਰਨ ਤਾਂ ਜੋ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋ ਸਕੇ। ਕਿਸਾਨਾਂ ਨੂੰ ਖੇਤੀਬਾੜੀ, ਬਾਗਵਾਨੀ ਦੇ ਨਾਲ-ਨਾਲ ਪਸ਼ੂ ਪਾਲਣ ਦੇ ਕਿੱਤੇ ਨੂੰ ਅਪਨਾਉਣਾ ਚਾਹੀਦਾ ਹੈ। ਇਸ ਨਾਲ ਸੂਬਾ ਦੁੱਧ, ਫਲ, ਫੂਲ ਤੇ ਸਬਜੀ ਦੇ ਕਟੋਰੇ ਵੱਜੋਂ ਉਭਰੇਗਾ।

ਸ੍ਰੀ ਧਨਖੜ ਅੱਜ ਇੱਥੇ ਹਰਿਆਣਾ ਨਿਵਾਸ ਵਿਚ ਖਰੀਫ ਫਸਲ 2018-19 ਦੀਆਂ ਤਿਆਰੀਆਂ ਨੂੰ ਲੈ ਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਬੁਲਾਈ ਗਈ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।
ਉਨਾਂ ਕਿਹਾ ਕਿ ਅਧਿਕਾਰੀ ਬਦਲਾਅ ਦਾ ਵਾਹਕ ਤੇ ਨੀਤੀ ਨਿਰਧਾਰਣ ਵਿਚ ਇਕ ਟੀਮ ਵੱਜੋਂ ਕੰਮ ਕਰਨ ਅਤੇ ਕਿਸਾਨਾਂ ਨੂੰ ਤਕਨੀਕੀ, ਮਾਰਕੀਟਿੰਗ, ਜੈਵਿਕ ਖੇਤੀ ਵੱਲ ਪ੍ਰੇਰਿਤ ਕਰਨ ਲਈ ਇਕ ਨੀਤੀਗਤ ਫੈਸਲਾ ਲਿਆ ਅਤੇ ਅਗਲੇ 10 ਸਾਲਾਂ ਦਾ ਫਸਲ ਚੱਕਰ ਕਿਵੇਂ ਹੋ ਇਸ ਕਡੀ ਵਿਚ ਕੰਮ ਕਰਨ।
ਮੀਟਿੰਗ ਵਿਚ ਸ੍ਰੀ ਧਨਖੜ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਹਰਿਆਣਾ ਦੀ ਭੌਗੋਲਿਕ ਸਥਿਤੀ ਤੇ ਇਸ ਦੀ ਕੌਮੀ ਰਾਜਧਾਨੀ ਦਿੱਲੀ ਨਾਲ ਇਸ ਦੀ ਨੇੜਤਾ ਸੂਬੇ ਨੂੰ ਵਧੀਆ ਮਾਰਕੀਟ ਉਪਲੱਬਧ ਕਰਵਾਉਂਦੀ ਹੈ। ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਪੈਰੀ ਅਗਰੀਕਲਚਰ ਸੁਪਨੇ ਦੇ ਤਹਿਤ ਵਿਕਸਿਤ ਕੀਤੇ ਜਾ ਰਹੇ 340 ਬਾਗਵਾਨੀ ਪਿੰਡ ਤੇ ਡੇਅਰੀ ਖੇਤਰ ਦੀ ਪਰਿਯੋਜਨਾਵਾਂ ਨੂੰ ਧਰਤੀ ‘ਤੇ ਉਤਾਰਣ ਦਾ ਕੰਮ ਕਰਨ, ਕਿਉਂਕਿ ਲਗਾਤਾਰ ਜਮੀਨ ਘਟ ਰਹੀ ਹੈ ਇਸ ਖੇਤਰ ਵਿਚ ਜਮੀਨ ਦੀ ਕੀਮਤ ਵੱਧ ਹੈ, ਇਸ ਲਈ ਘਾਟੇ ਦੀ ਖੇਤੀ ਕਰਨਾ ਕੋਈ ਹੀਂ ਚਾਹੁੰਦਾ। ਇਸ ਲਈ ਅਸੀਂ ਭਵਿੱਖ ਦਾ ਏਜੰਡਾ ਤਿਆਰ ਕਰਨਾ ਹੈ।
ਉਨਾਂ ਕਿਹਾ ਕਿ 10 ਸਾਲਾਂ ਤੋਂ ਬਾਅਦ ਸਾਡਾ ਆਦਰਸ਼ ਫਸਲ ਚੱਕਰ ਕਿਵੇਂ ਹੋਵ, ਇਸ ਲਈ ਸੋਸ਼ਲ ਮੀਡਿਆ ‘ਤੇ ਵਟਸਅਪ ਗਰੁੱਪ ਬਣਾ ਕੇ ਅਸੀਂ ਲੋਕਾਂ ਨੇ ਸੁਝਾਅ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹਨ। ਮਿੱਟੀ ਸਿਹਤ ਵੀ ਇਕ ਚੁਣੌਤੀ ਬਣ ਰਿਹਾਹੈ। ਸ੍ਰੀ ਧਨਖੜ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਸੂਬੇ ਵਿਚ ਜੋ ਕਿਸਾਨ ਮਿੱਟੀ ਸਿਹਤ ਕਾਰਡ ਅਨੁਸਾਰ ਆਪਣੀ ਫਸਲਾਂ ਵਿਚ ਖਾਦ ਤੇ ਕੀਟਨਾਸ਼ਕਾਂ ਦੀ ਵਰਤੋਂ ਕਰਨ, ਅਜਿਹਾ ਕਿਸਾਨਾਂ ਦੀ ਇਕ ਵਰਕਸ਼ਾਪ ਚੰਡੀਗੜ ਵਿਚ ਬੁਲਾਈ ਜਾਵੇ। ਉਨਾਂ ਨੇ ਇਸ ਗੱਲ ਦਾ ਵੀ ਸੁਝਾਅ ਦਿੱਤਾ ਕਿ ਖਰੀਫ ਫਸਲ 2018-19 ਅਸਲ ਆਂਕਡੇ ਅਗਸਤ ਦੇ ਪਹਿਲੇ ਹਫਤੇ ਵਿਚ ਇੱਕਠਾ ਕਰਨ ਲਈ ਹਰਸਕ ਜਾਂ ਡ੍ਰੋਨ ਸਰਵਰ ਕਰਵਾ ਕੇ ਮਦਦ ਲਈ ਜਾਵੇ।
ਸ੍ਰੀ ਧਨਖੜ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਰਬੀ ਫਸਲ 2018-19 ਦੀ ਤਿਆਰੀਆਂ ਨੂੰ ਲੈ ਕੇ ਮੀਟਿੰਗ ਸਤੰਬਰ, 2018 ਵਿਚ ਜਾਵੇ ਅਤੇ ਇਸ ਲਈ ਪਹਿਲਾਂ ਤੋਂ ਪੂਰੀ ਤਿਆਰੀ ਕਰ ਲੈਣੀ ਚਾਹੀਦੀ ਹੈ।
ਮੀਟਿੰਗ ਵਿਚ ਸਹਿਕਾਰਤਾ ਰਾਜ ਮੰਤਰੀ ਮਨੀਸ਼ ਕੁਮਾਰ ਗਰੋਵਰ, ਹੈਫੇਡ ਦੇ ਚੇਅਰਮੈਨ ਹਰਵਿੰਦਰ ਕਲਿਆਣ, ਸਹਿਕਾਰਤਾ ਵਿਭਾਗ ਦੀ ਵਧੀਕ ਮੁੱਖ ਸਕੱਤਰ ਸ੍ਰੀਮਤੀ ਨਵਰਾਜ ਸੰਧੂ, ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਮੁੱਖ ਸਕੱਤਰ ਡਾ. ਅਭਿਲਕਸ਼ ਲਿਖੀ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜਿਰ ਸਨ।

Leave a Reply

Your email address will not be published. Required fields are marked *