ਪਟਿਆਲਾ

ਹੋਲਦਾਰ ਸੂਬਾ ਸਿੰਘ ਨੂੰ ਆਈ.ਜੀ ਪਟਿਆਲਾ ਨੇ ਲਾਏ ਏ.ਐਸ.ਆਈ ਦੇ ਸਟਾਰ

ਇਸ ਜਿੰਮੇਵਾਰੀ ਨੂੰ ਪਹਿਲਾਂ ਨਾਲੋਂ ਵੱਧ ਤਨਦੇਹੀ ਨਾਲ ਨਿਭਾਵਾਂਗਾ- ਏ ਐਸ ਆਈ ਸੂਬਾ ਸਿੰਘ
ਪਟਿਆਲਾ, 25 ਜੂਨ (ਮਧੂਸਾਰ ਬਿਊਰੋ) ਪਟਿਆਲਾ ਜਿਲ੍ਹੇ ਦੇ ਸ਼ਹਿਰ ਬਨੂੜ ਥਾਣਾ ਵਿਖੇ ਤਾਇਨਾਤ ਹੋਲਦਾਰ ਸੂਬਾ ਸਿੰਘ ਨੂੰ ਚੰਗੀਆਂ ਸੇਵਾਵਾਂ ਨਿਭਾਉਣ ਤੇ ਆਈ. ਜੀ ਪਟਿਆਲਾ ਸ਼੍ਰੀ ਏ ਐਸ ਰਾਏ ਵਲੋਂ ਏ ਐਸ ਆਈ ਦੇ ਸਟਾਰ ਲਾ ਕੇ ਪਦਉਨੱਤ ਕੀਤਾ ਗਿਆ।

ਜਾਣਕਾਰੀ ਅਨੁਸਾਰ ਥਾਣਾ ਬਨੂੜ ਵਿਖੇ ਤਾਇਨਾਤ ਨਿਧੱੜਕ ਹੋਲਦਾਰ ਸ੍ਰ ਸੁਬਾ ਸਿੰਘ ਜੋ ਕਿ ਪਿਛਲੇ ਕਾਫੀ ਸਮੇਂ ਤੋ ਪਟਿਆਲਾ ਦੇ ਵੱਖ ਵੱਖ ਥਾਣਿਆਂ ਸਮੇਤ ਸੀਆਈਏ ਸਟਾਫ ਵਿਚ ਆਪਣੀ ਚੰਗੀਆਂ ਸੇਵਾਵਾਂ ਨਿਭਾ ਰਹੇ ਸਨ।ਜਿਸ ਦੇ ਚਲਦਿਆਂ ਅੱਜ ਮਾਣਯੋਗ ਡੀਜੀਪੀ ਪੰਜਾਬ ਜੀ ਦੇ ਦੇਸ਼ਾਂ ਨਿਰਦੇਸ਼ਾਂ ਅਨੁਸਾਰ ਪਟਿਆਲਾ ਦੇ ਆਈ.ਜੀ ਸ਼੍ਰੀ ਏ ਐਸ ਰਾਏ ਵਲੋਂ ਸੁਬਾ ਸਿੰਘ ਨੂੰ ਹੋਲਦਾਰ ਤੋਂ ਏ ਐਸ ਆਈ ਦੇ ਸਟਾਰ ਲਾ ਕੇ ਤਰੱਕੀ ਦੇ ਦਿੱਤੀ ਹੈ।ਆਈ.ਜੀ ਏ ਐਸ ਰਾਏ ਨੇ ਕਿਹਾ ਕਿ ਇਮਾਨਦਾਰੀ ਨਾਲ ਹੋਰ ਵੱਧ ਤੋ ਵੱਧ ਲੋਕਾਂ ਦੀ ਸੇਵਾ ਕਰਕੇ ਅਗੇ ਹੋਰ ਵੀ ਤਰੱਕੀਆਂ ਹਾਸਲ ਕਰੋ। ਏ ਐਸ ਆਈ ਸੁਬਾ ਸਿੰਘ ਨੇ ਕਿਹਾ ਕਿ ਗੁਰੁ ਸਾਹਿਬ ਜੀ ਦੀ ਬੱਖਸਿਸ ਸਦਕਾ ਹੀ ਤਰੱਕੀ ਮਿਲੀ ਹੈ ਇਸ ਜਿੰਮੇਵਾਰੀ ਨੂੰ ਪਹਿਲਾਂ ਨਾਲੋਂ ਵੱਧ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਵਾਂਗਾ।

Leave a Reply

Your email address will not be published. Required fields are marked *