ਜੰਗਲਾਤ ਕਰਮਚਾਰੀਆਂ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਲਈ ਧਰਨਾ
ਪਟਿਆਲਾ 25 ਜੂਨ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਤੇ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਜਿਲਾ ਕਮੇਟੀਆਂ ਵੱਲੋਂ ਇੱਕ ਵਿਸ਼ਾਲ ਧਰਨਾ ਵਣਪਾਲ ਸਾਊਥ ਸਰਕਲ ਤੇ ਦਫਤਰ ਅੱਗੇ ਦਿੱਤਾ ਗਿਆ। ਧਰਨੇ ਦੀ ਅਗਵਾਈ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਜਿਲਾ ਪ੍ਰਧਾਨ ਜਗਮੋਹਨ ਨੋਲੱਖਾ ਨੇ ਕੀਤੀ।
ਧਰਨੇ ਦੌਰਾਨ ਜਿੱਥੇ ਜੰਗਲਾਤ, ਜੰਗਲਾਤ ਨਿਗਮ ਅਤੇ ਜੰਗਲੀ ਜੀਵ ਕਰਮੀਆਂ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਅਤੇ ”ਪਿੰਡ ਸਿÀਂਕ” ਵਿਖੇ ਜੰਗਲਾਤ ਕਰਮਚਾਰੀਆਂ ਅਤੇ ਦਿਹਾੜੀਦਾਰ ਕਰਮਚਾਰੀਆਂ ਤੇ ਲੱਕੜ ਮਾਫਿਆ ਵੱਲੋਂ ਕੀਤੇ ਕਾਤਲਾਨਾ ਹਮਲੇ ਵਿੱਚ ਸ਼ਾਮਲ ਦੋਸ਼ੀਆਂ ਨੂੰ ਸਖਤ ਸਜਾਵਾਂ ਦੇਣ ਦੀ ਮੰਗ ਕੀਤੀ ਅਤੇ ਵਣ ਮੰਤਰੀ ਵੱਲੋਂ ਕੀਤੇ ਯਤਨਾ ਦੀ ਸ਼ਲਾਘਾ ਕੀਤੀ ਉੱਥੇ ਹੀ ਮੰਗ ਕੀਤੀ ਕਿ ਦਿਹਾੜੀਦਾਰ ਸਮੇਤ ਮੁਲਾਜਮਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।
ਜੰਗਲਾਤ, ਜੰਗਲਾਤ ਨਿਗਮ ਅਤੇ ਜੰਗਲੀ ਜੀਵ ਸੁਰੱਖਿਆ ਨਾਲ ਸਬੰਧਤ ਮੰਗਾਂ ਦਾ ਜਿਕਰ ਕਰਦੇ ਹੋਏ ਮੁਲਾਜਮ ਆਗੂ ਦਰਸ਼ਨ ਸਿੰਘ ਲੁਬਾਣਾ, ਜਗਮੋਹਨ ਸਿੰਘ ਨੋਲੱਖਾ ਅਤੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸਾਰੇ ਹੀ ਦਿਹਾੜੀਦਾਰ ਕਾਮਿਆਂ ਦੀ ਡਾਕਟਰੀ ਅਤੇ ਚਾਲ ਚਲਣ 2017 ਵਿੱਚ ਕਰਵਾ ਕੇ ਮੁਕੰਮਲ ਹੋਣ ਉਪਰੰਤ ਵੀ ਇੱਕ ਵੀ ਕਾਮੇ ਦੀ ਨਿਯਮਤ ਨਿਯੁਕਤੀ ਨਹੀ ਕੀਤੀ ਗਈ, ਜਦੋਂ ਕਿ ਤਿੰਨ ਸਾਲ ਇਹ ਕਾਮਾ ਮੌਜੂਦਾ ਉਜਰਤਾ ਤੇ ਹੀ ਕੰਮ ਕਰੇਗਾ ਤੇ ਕੇਵਲ ਕਾਗਜਾਂ ਵਿੱਚ ਹੁਕਮ ਜਾਰੀ ਕਰਨੇ ਹਨ ਜੋ ਵਿਭਾਗ ਦੀ ਅਫਸਰਸ਼ਾਹੀ ਨਹੀਂ ਕਰ ਰਹੀ, ਇਹ ਮਾਮਲੇ ਵਣ ਮੰਤਰੀ ਦੇ ਵੀ ਧਿਆਨ ਵਿੱਚ ਵੀ ਹੈ, ਇਸ ਤਰ੍ਹਾਂ ਦਿਹਾੜੀਦਾਰ ਕਾਮਿਆਂ ਦੀਆਂ ਸੀਨੀਅਰਤਾ ਸੂਚਿਆਂ ਮੁਕੰਮਲ ਨਹੀਂ ਕੀਤੀਆਂ ਹਨ ਤੇ ਅਫਸਰਸ਼ਾਹੀ ਆਪਣੇ ਚਹੇਤਿਆਂ ਸੂਚੀ ਵਿੱਚ ਮੁਹਰੇ ਰਖਣਾ ਚਾਹੁੰਦੀ ਹੈ। ਵਰਕਰਾਂ ਨੂੰ ਮੌਸਮੀ ਵਰਦੀਆਂ ਦੇਣ, ਸਨਾਖਤੀ ਕਾਰਡ ਜਾਰੀ ਕਰਨ, ਬੇਲਦਾਰਾਂ ਵਿੱਚੋਂ ਮੇਟ ਲਗਾਉਣ, ਮੌਤ ਹੋਣ ਤੇ ਪਰਿਵਾਰ ਨੂੰ ਐਕਸਗਰੇਸ਼ੀਆਂ ਗ੍ਰਾਂਟ ਤੇ ਨੌਕਰੀ ਦੇਣ ਅਤੇ ਇਨ੍ਹਾਂ ਦਾ ਬੀਮਾ ਕਰਵਾਉਣ, ਤਨਖਾਹਾਂ ਹਰ ਮਹੀਨੇ ਸਤ ਤਰੀਖ ਤੱਕ ਦੇਣ ਸਮੇਤ ਰਹਿੰਦੀਆਂ ਤਨਖਾਹਾਂ ਜਾਰੀ ਕਰਨ, ਤਿਉਹਾਰੀ ਛੁੱਟੀਆਂ ਦੇਣ, ਕੰਮ ਕਰਨ ਦਾ ਸਮਾਂ ਅਤੇ ਬੀਟ ਨਿਸ਼ਚਿਤ ਕਰਨ, ਬਗਾਰਾ ਕਰਵਾਉਣੀਆਂ ਬੰਦ ਕਰਨ, ਕੰਮ ਤੋਂ ਹਟਾਏ ਵਰਕਰਾਂ ਨੂੰ ਹਾਜ਼ਰ ਕਰਨ ਆਦਿ ਇਸ਼ੂ ਸ਼ਾਮਲ ਸਨ। ਧਰਨੇ ਉਪਰੰਤ ਸਾਰੇ ਕਰਮੀਆਂ ਵੱਲੋਂ ਜੋਰਦਾਰ ਰੈਲੀ ਕੀਤੀ ਗਈ ਅਤੇ ਰੋਸ ਮਾਰਚ ਕਰਦੇ ਹੋਏ ਸਿੰਚਾਈ ਵਿਭਾਗ ਦੇ ਲਾਇਨਿੰਗ ਦਫਤਰਾਂ ਨੂੰ ਤੋੜ ਕੇ ਮਾਈਨਿੰਗ ਵਿੰਗ ਵਿੱਚ ਮਰਜ ਕਰਨ ਵਿਰੋਧੀ ਸਿੰਚਾਈ ਵਿਭਾਗ ਦੇ ਮੁਲਾਜਮਾ ਦੀ ਚਲ ਰਹੀ ਰੈਲੀ ਵਿੱਚ ਸ਼ਾਮਲ ਹੋਏ ਅਤੇ ਆਪਣੀ ਹਮਾਇਤ ਦਿੱਤੀ।
ਇਸ ਮੌਕੇ ਤੇ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਜਗਮੋਹਨ ਨੋਲੱਖਾ ਤੋਂ ਇਲਾਵਾ ਹੋਰ ਆਗੂ ਸ਼ਾਮਲ ਸਨ। ਉਨ੍ਹਾਂ ਵਿੱਚ ਰਾਮ ਲਾਲ ਰਾਮਾ, ਕੁਲਵਿੰਦਰ ਸਿੰਘ, ਤਰਲੋਚਨ ਮਾੜੂ, ਤਰਲੋਚਨ ਮੰਡੋਲੀ, ਸੁਚਾ ਸਿੰਘ, ਸੂਰਜ ਯਾਦਵ, ਦਰਸ਼ਨ ਮਲੇਵਾਲ, ਗੁਰਮੇਲ ਸਿੰਘ, ਭੁਪਿੰਦਰ ਸਿੰਘ ਨਾਭਾ, ਸੁਭਾਸ਼, ਕੇਸਰ ਸਿੰਘ ਸੈਣੀ, ਬੁੱਟਾ ਸਿੰਘ, ਜਗਜੀਤ ਲੱਡੂ, ਰਾਮ ਪ੍ਰਸਾਦ ਸਹੋਤਾ, ਜੁਗਨੂੰ ਸਹੋਤਾ ਆਦਿ ਸ਼ਾਮਲ ਸਨ।

