ਵੈਟ ਨਾ ਘਟਾਉਣ ਵਿਰੁੱਧ ਧਰਨਾ 26 ਜੂਨ, ਤਿਆਰੀਆਂ ਮੁਕੰਮਲ : ਹਰਪਾਲ ਜੁਨੇਜਾ
ਪਟਿਆਲਾ, 25 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲਾ ਇਕਾਈ ਦੀ ਮੀਟਿੰਗ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਕਾਨਫਰੰਸ ਹਾਲ ਵਿਖੇ ਕੀਤੀ ਗਈ। ਮੀਟਿੰਗ ਦੌਰਾਨ ਪੰਜਾਬ ਸਰਕਾਰ ਵਲੋਂ ਪੈਟਰੋਲੀਅਮ ਪਦਾਰਥਾਂ ‘ਤੇ ਵੈਟ ਨਾ ਘਟਾਉਣ ਵਿਰੁੱਧ ‘ਚ 26 ਜੂਨ ਨੂੰ ਡਿਪਟੀ ਕਮਿਸ਼ਨਰ ਦਫਤਰ ਪਟਿਆਲਾ ਦਾ ਘਿਰਾਓ ਕਰਨ ਨੂੰ ਲੈ ਕੇ ਰੂਪ ਰੇਖਾ ਉਲੀਕੀ ਗਈਆਂ ਅਤੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ।
ਇਸ ਮੌਕੇ ਹਰਪਾਲ ਜੁਨੇਜਾ ਨੇ ਕਿਹਾ ਕਿ ਵੈਟ ਨਾ ਘਟਾਉਣ ਦੇ ਵਿਰੁੱਧ ਦਿੱਤਾ ਜਾਣ ਵਾਲਾ ਧਰਨਾ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ. ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ‘ਚ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਇਕੱਠੇ ਹੋਣਗੇ ਤੇ ਇਥੋਂ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਰੋਸ ਮਾਰਚ ਕੀਤਾ ਜਾਵੇਗਾ ਅਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਜਾਵੇਗਾ। ਇਸ ਮੌਕੇ ਕਬੀਰ ਦਾਸ ਹਲਕਾ ਇੰਚਾਰਜ਼ ਨਾਭਾ, ਵਿਸ਼ਨੂੰ ਸ਼ਰਮਾ, ਰਣਧੀਰ ਸਿੰਘ ਰੱਖੜਾ, ਨਰਦੇਵ ਸਿੰਘ ਆਕੜੀ, ਮਹਿੰਦਰ ਸਿੰਘ ਲਾਲਵਾ, ਰਣਧੀਰ ਸਿੰਘ ਰੱਖੜਾ, ਸੁਰਜੀਤ ਸਿੰਘ ਅਬਲੋਵਾਲ, ਸੁਰਜੀਤ ਸਿੰਘ ਗੜੀ, ਨਿਰਮਲ ਸਿੰਘ ਹਰਿਆਉ, ਸਤਵਿੰਦਰ ਟੌਹੜਾ, ਸੁਖਬੀਰ ਸਿੰਘ ਸਨੌਰ, ਬੀਬੀ ਬਲਵਿੰਦਰ ਕੌਰ ਚੀਮਾ, ਨਿਰੰਜਣ ਸਿੰਘ ਫੌਜੀ, ਇੰਦਰ ਸਿੰਘ ਛਿੰਦੀ, ਜਤਿੰਦਰ ਪਹਾੜੀਪੁਰ, ਦਵਿਦਰ ਭਾਂਖਰ, ਪ੍ਰੀਤਮ ਸਿੰਘ, ਕੁਲਦੀਪ ਸਿੰਘ ਹਰਪਾਲਪੁਰ, ਗੁਰਜੰਟ ਸਿੰਘ ਨੂਰਖੇੜੀਆਂ, ਤਰਸੇਮ ਸਿੰਘ ਕੋਟਲਾ, ਗੁਰਜੀਤ ਸਿੰਘ ਉਪਲੀ, ਰੂਪੀ ਕੱਕੇਪੁਰ ਆਦਿ ਹਾਜ਼ਰ ਸਨ।

