25 ਜੂਨ 1975 ਦੀ ਅੱਧੀ ਰਾਤ ਨੂੰ ਲਾਗੂ ਹੋਈ ਸੀ ਐਮਰਜੈਂਸੀ
ਖੋਹ ਲਏ ਗਏ ਸਨ ਜਨਤਾ ਦੇ ਸਾਰੇ ਅਧਿਕਾਰ
ਨਵੀਂ ਦਿੱਲੀ 25 ਜੂਨ (ਮਧੂਸਾਰ ਬਿਊਰੋ) ਅੱਜ ਤੋਂ 43 ਸਾਲ ਪਹਿਲਾਂ ਦੇਸ਼ ਵਿਚ ਐਮਰਜੈਂਸੀ ਐਲਾਨ ਦਿੱਤੀ ਗਈ ਸੀ, ਜਿਸ ਨੂੰ ਭਾਰਤੀ ਰਾਜਨੀਤੀ ਦੇ ਇਤਿਹਾਸ ਦਾ ਕਾਲਾ ਅਧਿਆਏ ਵੀ ਕਿਹਾ ਜਾਂਦਾ ਹੈ। 25 ਜੂਨ 1975 ਦੀ ਅੱਧੀ ਰਾਤ ਨੂੰ ਐਮਰਜੈਂਸੀ ਲਾਗੂ ਕਰਨ ਦਾ ਐਲਾਨ ਕੀਤਾ ਗਿਆ, ਜੋ 21 ਮਾਰਚ 1977 ਤੱਕ ਲਾਗੂ ਰਹੀ। ਇਸ ਦੌਰਾਨ ਮੌਜੂਦਾ ਰਾਸ਼ਟਰਪਤੀ ਫਰਖੂਦੀਨ ਅਲੀ ਅਹਿਮਦ ਨੇ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰੀ ਗਾਂਧੀ ਦੀ ਅਗਵਾਈ ਵਾਲੀ ਸਰਕਾਰ ਦੀ ਸਿਫਾਰਸ਼ ਕਰਕੇ ਭਾਰਤੀ ਸੰਵਿਧਾਨ ਦੀ ਧਾਰਾ 352 ਦੇ ਅਧੀਨ ਦੇਸ਼ ਵਿਚ ਐਮਰਜੈਂਸੀ ਦਾ ਐਲਾਨ ਕੀਤਾ ਸੀ।
ਅਜ਼ਾਦ ਭਾਰਤ ਦੇ ਇਤਿਹਾਸ ਵਿਚ ਇਹ ਸਭ ਤੋਂ ਵਿਵਾਦਪੂਰਨ ਸਮਾਂ ਸੀ। ਐਮਰਜੈਂਸੀ ਵਿਚ ਚੋਣ ਮੁਅੱਤਲ ਹੋ ਗਈ ਸੀ। ਇਸ ਨੂੰ ਅਜ਼ਾਦ ਭਾਰਤ ਦਾ ਸਭ ਤੋਂ ਵਿਵਾਦਤ ਦੌਰ ਮੰਨਿਆ ਜਾਂਦਾ ਹੈ। ਅਗਲੇ ਸਵੇਰ 26 ਜੂਨ ਨੂੰ ਸਮੁੱਚੇ ਦੇਸ਼ ਦੇ ਰੇਡੀਓ ‘ਤੇ ਇੰਦਰਾ ਗਾਂਧੀ ਦੀ ਆਵਾਜ਼ ਵਿਚ ਐਮਰਜੈਂਸੀ ਦਾ ਐਲਾਨ ਦੇ ਬਾਰੇ ਵਿਚ ਸੁਣਿਆ। ਐਮਰਜੈਂਸੀ ਦੇ ਪਿੱਛੇ ਕਈ ਥਾਵਾਂ ਦੱਸੀ ਜਾਂਦੀਆਂ ਹਨ, ਜਿਸ ਵਿਚ ਸਭ ਤੋਂ ਅਹਿਮ ਹੈ 12 ਜੂਨ 1975 ਨੂੰ ਇਲਾਹਾਬਾਦ ਹਾਈਕੋਰਟ ਵੱਲੋਂ ਇੰਦਰਾ ਗਾਂਧੀ ਦੇ ਖਿਲਾਫ਼ ਦਿੱਤਾ ਗਿਆ ਫੈਸਲਾ।
ਹਾਈਕੋਰਟ ਦਾ ਫੈਸਲਾ ਬਣਿਆ ਐਮਰਜੈਂਸੀ ਲੱਗਣ ਦਾ ਕਾਰਨ
ਕਿਹਾ ਜਾਂਦਾ ਹੈ ਕਿ ਐਮਰਜੈਂਸੀ ਦੀ ਨੀਂਹ 12 ਜੂਨ 1975 ਨੂੰ ਰੱਖ ਦਿੱਤੀ ਗਈ ਸੀ। ਇਸ ਦਿਨ ਇਲਾਹਾਬਾਦ ਹਾਈਕੋਰਟ ਨੇ ਪ੍ਰਧਾਨ ਮੰਤਰੀ ਇੰਦਰੀ ਗਾਂਧੀ ਨੂੰ ਰਾਏਬਰੇਲੀ ਦੇ ਚੋਣ ਅਭਿਆਨ ਵਿਚ ਸਰਕਾਰੀ ਮਸ਼ੀਨਰੀ ਦੇ ਦੁਰਪ੍ਰਯੋਗ ਕਰਨ ਦਾ ਦੋਸ਼ੀ ਮੰਨਿਆ ਸੀ ਅਤੇ ਉਨ੍ਹਾਂ ਦੀ ਚੋਣ ਨੂੰ ਖਾਰਜ ਕਰ ਦਿੱਤਾ ਸੀ। ਏਨਾ ਹੀ ਨਹੀਂ ਇੰਦਰਾ ‘ਤੇ ਛੇਹ ਸਾਲ ਤੱਕ ਚੋਣ ਲੜਨ ਅਤੇ ਕਿਸੇ ਵੀ ਤਰ੍ਹਾਂ ਦੇ ਅਹੁਦਾ ਸੰਭਾਲਣ ‘ਤੇ ਰੋਕ ਵੀ ਲਗਾ ਦਿੱਤੀ ਗਈ ਸੀ।
ਐਮਰਜੈਂਸੀ, ਪਾਬੰਦੀ ਅਤੇ ਘੁੱਟਣ ਦੇ 21 ਮਹੀਨੇ
ਰਾਜ ਨਰਾਇਣਨੇ 1971 ‘ਚ ਰਾਏਬਰੇਲੀ ਵਿਚ ਇੰਦਰਾ ਗਾਂਧੀ ਦੇ ਹੱਥੋਂ ਹਾਰਨ ਤੋਂ ਬਾਦ ਮਾਮਲਾ ਦਾਖਲ ਕਰਵਾਇਆ ਸੀ। ਜਸਟਿਸ ਜਗਮੋਹਨਲਾਲ ਸਿਨਹਾ ਨੇ ਇਹ ਫੈਸਲਾ ਸੁਣਾਇਆ ਸੀ। ਹਾਲਾਂਕਿ 24 ਜੂਨ ਨੂੰ ਸੁਪਰੀਮ ਕੋਰਟ ਨੇ ਆਦੇਸ਼ ਬਰਕਰਾਰ ਰੱਖਿਆ, ਪਰ ਇੰਦਰਾ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ‘ਤੇ ਬਣੇ ਰਹਿਣ ਦੀ ਇਜ਼ਾਜਤ ਦਿੱਤੀ, ਇਕ ਦਿਨ ਬਾਦ ਜੈ ਪ੍ਰਕਾਸ਼ ਨਰਾਇਣ ਨੇ ਇੰਦਰੀ ਦੇ ਅਸਤੀਫਾ ਦੇਣ ਤੱਕ ਦੇਸ਼ ਭਰ ਵਿਚ ਰੋਸ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ। ਦੇਸ਼ ਭਰ ਵਿਚ ਹੜਤਾਲਾਂ ਚਲ ਰਹੀਆਂ ਸਨ। ਜੈ ਪ੍ਰਕਾਸ਼ ਨਰਾਇਣ, ਮੋਰਾਰਜੀ ਦੇਸਾਈ ਸਮੇਤ ਕੁਝ ਨੇਤਾਵਾਂ ਦੀ ਅਗਵਾਈ ਵਿਚ ਵਿਆਪਕ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ।
ਇੰਦਰੀ ਆਸਾਨੀ ਨਾਲ ਸਿੰਘਾਸਨ ਖਾਲੀ ਕਰਨ ਦੇ ਮੂਡ ਵਿਚ ਨਹੀਂ ਸੀ। ਸੰਜੇ ਗਾਂਧੀ ਕਦੇ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦੀ ਮਾਂ ਦੇ ਹੱਥ ਤੋਂ ਸੱਤਾ ਜਾਵੇ। ਦੂਜੇ ਪਾਸੇ ਸਰਕਾਰ ‘ਤੇ ਲਗਾਤਾਰ ਦਬਾਅ ਬਣਿਆ ਰਿਹਾ ਸੀ। ਨਤੀਜਾ ਇਹ ਹੋਇਆ ਕਿ ਇੰਦਰਾ ਨੇ 24 ਜੂਨ ਨੂੰ ਰਾਤ ਸਮੇਂ ਦੇਸ਼ ਵਿਚ ਐਮਰਜੈਂਸੀ ਲਾਗੂ ਕਰਨ ਦਾ ਫੈਸਲਾ ਲਿਆ। ਅੱਧੀ ਰਾਤ ਇੰਦਰਾ ਨੇ ਐਮਰਜੈਂਸੀ ਮੌਜੂਦਾ ਰਾਸ਼ਟਰਪਤੀ ਫਰਖੂਦੀਨ ਅਲੀ ਅਹਿਮਦ ਤੋਂ ਐਮਰਜੈਂਸੀ ਦੇ ਫੈਸਲੇ ‘ਤੇ ਦਸਤਖ਼ਤ ਕਰਵਾ ਲਏ ਸਨ।

