ਫੀਫਾ ਵਰਲੱਡ ਕੱਪ ‘ਚੋਂ ਅਰਜਨਟੀਨਾ ਹੋਇਆ ਬਹਾਰ, ਫਰਾਂਸ ਨੇ 4-3 ਨਾਲ ਕੀਤਾ ਚਿੱਤ
ਕਜਾਨ 30 ਜੂਨ (ਮਧੂਸਾਰ ਬਿਊਰੋ) ਰੂਸ ਵਿਚ ਖੇਡੇ ਜਾ ਰਹੇ ਫੀਫਾ ਵਿਸ਼ਵ ਕੱਪ ਵਿਚ ਕੁਆਰਟਰਫਾਈਨਲ ਲਈ ਪ੍ਰੀ ਕੁਆਰਟਰ ਫਾਈਨਲ ਮੁਕਾਬਲੇ ਸ਼ੁਰੂ ਹੋ ਗਏ ਹਨ। ਪਹਿਲਾਂ ਮੁਕਾਬਲਾ ਫਰਾਂਸ ਅਤੇ ਅਰਜਨਟੀਨਾ ਦੇ ਵਿਚਾਲੇ ਖੇਡਿਆ ਗਿਆ। ਕੈਲਨ ਮੈਪੀ ਨੇ ਲਗਾਤਾਰ ਦੂਜਾ ਗੋਲ ਕਰ ਕੇ ਟੀਮ ਨੂੰ ਅਰਜਨਟੀਨਾ ‘ਤੇ 4-2 ਨਾਲ ਬੜਤ ਦਿਵਾਈ।
ਮੈਪੀ ਨੇ ਲਗਾਤਾਰ ਮੈਚ ਵਿਚ 68ਵੇਂ ਮਿੰਟ ‘ਚ ਗੋਲ ਕਰ ਕੇ ਟੀਮ ਨੂੰ ਬੜਤ ਦਿਵਾਈ। ਮੈਪੀ ਨੂੰ ਸਾਥੀ ਖਿਡਾਰੀ ਓ, ਗਿਰੋਡ ਨੇ ਗੇਂਦ ਪਾਸ ਕੀਤੀ ਅਤੇ ਕੈਲਨ ਨੇ ਗੇਂਦ ਨੂੰ ਗੋਲ ‘ਚ ਤਬਦੀਲ ਕਰ ਦਿੱਤਾ। ਇਸ ਤੋਂ ਪਹਿਲਾਂ ਦੂਜੇ ਹਾਫ ‘ਚ ਫਰਾਂਸ ਨੇ ਕੈਲਨ ਮੈਪੀ ਦੇ ਗੋਲ ਨਾਲ ਅਰਜਨਟੀਨਾ ‘ਤੇ 3-2 ਨਾਲ ਬੜਤ ਬਣਾਈ। ਮਿਡਫੀਲਡਰ ਮੈਪੀ ਨੇ ਟੀਮ ਨੂੰ ਮੈਚ ਦੇ 64ਵੇਂ ਮਿੰਟ ‘ਚ ਗੋਲ ਕਰ ਟੀਮ ਨੂੰ ਬੜਤ ਦਿਵਾਈ।
ਇਸ ਤੋਂ ਪਹਿਲਾਂ ਦੂਜੇ ਹਾਫ ‘ਚ ਬੇਨਡਾਮਿਨ ਪਾਵਰਡ ਨੇ ਗੋਲ ਕਰ ਕੇ ਫਰਾਂਸ ਨੂੰ ਅਰਜਨਟੀਨਾ ਨਾਲ ਬਰਾਬਰੀ ‘ਤੇ ਲਿਆ ਦਿੱਤਾ। ਫਰਾਂਸ ਵਲੋਂ ਬੇਨਜਾਮਿਨ ਨੇ ਮੈਚ ਦੇ 57ਵੇਂ ਮਿੰਟ ‘ਚ ਗੋਲ ਕਰ ਕੇ ਟੀਮ ਨੂੰ ਬਰਾਬਰੀ ‘ਤੇ ਲਿਆ ਦਿੱਤਾ। ਪਾਵਰਡ ਨੂੰ ਟੀਮ ਦੇ ਸਾਥੀ ਖ਼ਿਡਾਰੀ ਐੱਲ. ਹਰਨਾਡੇਜ ਨੇ ਗੇਂਦ ਪਾਸ ਕੀਤੀ ਅਤੇ ਪਾਵਰਡ ਨੇ ਗੇਂਦ ਗੇਂਦ ਨੂੰ ਗੋਲ ‘ਚ ਤਬਦੀਲ ਕਰ ਟੀਮ ਨੂੰ ਬਰਾਬਰੀ ਦਿਵਾਈ।

