ਚਿੱਟੇ ਦੀ ਆਦਤ ਨੇ ਮੋਨੂੰ ਨੂੰ ਮੰਜੇ ‘ਤੇ ਪਾਇਆ
ਪੀੜਤ ਨੇ ਕਿਹਾ, ਨਸ਼ਾ ਵੇਚਣ ਵਾਲਿਆਂ ਖਿਲਾਫ਼ ਹੋਵੇ ਸਖਤ ਕਾਰਵਾਈ
ਪਟਿਆਲਾ, 4 ਜੁਲਾਈ : ਸੂਬੇ ‘ਚ ਨਸ਼ੇ ਨਾਲ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲਈ ਕਿਸੇ ਨਾ ਕਿਸੇ ਜ਼ਿਲ੍ਹੇ ‘ਚ ਡਰੱਗ ਲੈਣ ਨਾਲ ਹੋਈ ਰਹੀਆਂ ਨੌਜਵਾਨਾਂ ਮੌਤਾਂ ਦਾ ਰੁਝਾਨ ਕਿਸੇ ਪਾਸੋਂ ਘੱਟ ਹੁੰਦਾ ਨਜ਼ਰ ਨਹੀਂ ਆ ਰਿਹਾ, ਪਰ ਕੁਝ ਅਜਿਹੇ ਨੌਜਵਾਨ ਵੀ ਹਨ, ਜੋ ਨਸ਼ੇ ਦੀ ਲੱਤ ਜ਼ਿੰਦਗੀ ਮੌਤ ਦੀ ਲੜਾਈ ਨਾਲ ਜੱਦੋ ਜਹਿਦ ਕਰਦੇ ਨਜ਼ਰ ਆ ਰਹੇ ਹਨ, ਜਿਸ ਦੀ ਮਿਸਾਲ ਮੁੱਖ ਮੰਤਰੀ ਪਟਿਆਲਾ ਦੇ ਸ਼ਹਿਰ ‘ਚ ਇਕ ਸਾਹਮਣੇ ਆਏ ਕੇਸ ਤੋਂ ਮਿਲਦੀ ਹੈ।
ਜਾਣਕਾਰੀ ਅਨੁਸਾਰ ਮੋਨੂੰ ਦਾ ਇਕ ਨੌਜਵਾਨ, ਜਿਸ ਨੂੰ ਚਿੱਟਾ ਖਾਣ ਦੀ ਲੱਤ ਲੱਗੀ ਹੋਈ ਸੀ ਨੂੰ ਜਦੋਂ ਅੱਜ ਮੰਜੇ ‘ਤੇ ਪਏ ਜ਼ਿੰਦਗੀ ਮੌਤ ਦੀ ਲੜਾਈ ਲੜਦੇ ਵੇਖਿਆ ਅਤੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਚਿੱਟੇ ਦਾ ਨਸ਼ੇ ਕਰਨ ਨਾਲ ਉਸ ਦੇ ਸਰੀਰ ਦਾ ਇਕ ਪਾਸਾ ਖੜ ਚੁੱਕਿਆ ਹੈ ਅਤੇ ਉਹ ਚੱਲਣ ਫਿਰਨ ਤੋਂ ਅਸਮਰਥ ਹੈ। ਮੋਨੂੰ ਨੇ ਹੱਡਬੀਤੀ ਦੱਸਦਿਆਂ ਕਿਹਾ ਕਿ ਚਿੱਟੇ ਵਿਚ ਕੈਮੀਕਲ ਦੀ ਮਿਲਾਵਟ ਨੇ ਉਸ ਨੂੰ ਅਜਿਹਾ ਅਟੈਕ ਕਰਵਾਇਆ ਕਿ ਉਸ ਦਾ ਇਕ ਪਾਸਾ ਕੰਮ ਕਰਨਾ ਹੀ ਬੰਦ ਕਰ ਗਿਆ ਅਤੇ ਸਰੀਰ ਦੇ ਕਈ ਹਿੱਸਿਆਂ ਵਿਚ ਡੂੰਘੇ ਜਖਮ ਹੋ ਗਏ ਹਨ। ਉਸ ਦਾ ਪਿਛਲੇ 3 ਮਹੀਨਿਆ ਤੋਂ ਪੀ.ਜੀ.ਆਈ ਚੰਡੀਗੜ ਤੋਂ ਇਲਾਜ ਚਲ ਰਿਹਾ ਹੈ। ਇਹ ਪੀੜਤ ਨੌਜਵਾਨ ਹੁਣ ਨਸ਼ੇੜੀਆਂ ਦੇ ਬਣਾਏ ਹੋਏ ਅੱਡਿਆਂ ਦੇ ਟਿਕਾਣੇ ਅਤੇ ਉਥੇ ਵੇਚਣ ਵਾਲਿਆਂ ਦੇ ਨਾਮ ਵੀ ਉਜਾਗਰ ਕਰ ਰਿਹਾ ਹੈ ਤਾਂ ਕਿ ਉਸ ਦੀ ਤਰਾਂ ਕੋਈ ਹੋਰ ਨਸ਼ਾ ਨਾ ਕਰੇ। ਇਸ ਖੁਲਾਸੇ ਤੋਂ ਬਾਅਦ ਕੁਝ ਸਮਾਜ ਸੇਵੀ ਸਾਹਮਣੇ ਆਏ ਜਿਨ੍ਹਾਂ ਨੇ ਜਾ ਕੇ ਹਾਲ-ਚਾਲ ਜਾਣਿਆ ਅਤੇ ਉਸ ਵੱਲੋਂ ਦੱਸੇ ਨਸ਼ੇੜੀਆਂ ਵਿਰੁੱਧ ਕਾਰਵਾਈ ਲਈ ਜਿਥੇ ਨਾਲ ਖੜੇ ਹੋਣ ਦਾ ਵਾਅਦਾ ਕੀਤਾ, ਉਥੇ ਹੀ ਪੁਲਿਸ ਦੇ ਉਚ ਅਧਿਕਾਰੀਆਂ ਨੂੰ ਮਿਲ ਕੇ ਮਾਮਲਾ ਧਿਆਨ ਵਿਚ ਲਿਆਉਣ ਲਈ ਵੀ ਕਿਹਾ।
ਚਿੱਟੇ ਦੇ ਪੀੜਤ ਨੌਜਵਾਨ ਮੋਨੂੰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਕਾਲਜ ਵਿਚ ਪੜਦੇ ਸਮੇ ਕੁਝ ਆਪਣੇ ਸਾਥੀਆਂ ਨਾਲ ਘੁੰਮਣ ਫਿਰਨ ਜਾਂਦਾ ਸੀ, ਜੋ ਕਿ ਉਸ ਨੂੰ ਉਹ ਕੁਝ ਨਸ਼ਾ ਕਰਵਾ ਦਿੰਦੇ ਸਨ। ਸੁਰੂ ਵਿਚ ਤਾਂ ਨਸ਼ਾ ਕਰਨ ਲਈ ਉਹ ਦੋਸਤ ਪੈਸੇ ਕੋਲੋਂ ਦਿੰਦੇ ਸਨ, ਜਦਕਿ ਉਸ ਤੋਂ ਬਾਅਦ ਵਿਚ ਪੈਸਾ ਲਿਆਉਣ ਲਈ ਕਹਿਣ ਲੱਗ ਪਏ। ਉਸ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਨਾਲ ਜਾ ਕੇ ਹਰਿਆਣਾ ਦੇ ਪਿੰਡ ਬੋਧਨੀ ਜੋ ਕਿ ਪਿਹੋਵੇ ਕੋਲ ਹੈ, ਉਥੇ ਜਾ ਕੇ ਰਿੰਕਾ ਅਤੇ ਕਾਲਾ ਨਾਮਕ ਵਿਅਕਤੀ ਕੋਲੋ ਨਸਾ ਲੈ ਕੇ ਆਉਂਦੇ ਸਨ। ਇਹ ਨਸ਼ਾ ਹੌਲੀ-ਹੌਲੀ ਉਨ੍ਹਾਂ ਦੀਆਂ ਹੱਡੀਆਂ ਵਿਚ ਰਚ ਗਿਆ ਅਤੇ ਹੁਣ ਇਸ ਹਾਲਾਤ ਵਿਚ ਪਹੁੰਚ ਗਏ। ਪੀੜਤ ਨੌਜਵਾਨ ਨੇ ਉਕਤ ਨਸਾ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ। ਇਸ ਦੋਰਾਨ ਮੌਜੂਦ ਸਮਾਜ ਸੇਵੀ ਕੰਦਨ ਗੋਗੀਆ, ਨਰਿੰਦਰ ਸਰਮਾ, ਐਡਵੋਕੇਟ ਸਖਜਿੰਦਰ ਸਿੰਘ, ਗੁਰਮੁੱਖ ਸਿੰਘ ਅਤੇ ਅਨੂੰ ਨਈਅਰ ਨੇ ਵਿਸਵਾਸ ਦਿਵਾਇਆ ਕਿ ਉਹ ਜਲਦੀ ਹੀ ਆਈ.ਜੀ. ਪਟਿਆਲਾ ਰੇਂਜ ਸਮੇਤ ਹੋਰਨਾ ਉਚ ਪੁਲਿਸ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਮਾਮਲੇ ਦੀ ਉਚ ਪੱਧਰੀ ਜਾਂਚ ਲਈ ਗੁਹਾਰ ਲਾਉਣਗੇ।

