ਤੰਦਰੁਸਤ ਪੰਜਾਬ ਦੀ ਸੋਚ ਭਵਿੱਖ ਲਈ ਅਤਿ ਜ਼ਰੂਰੀ : ਡਿਪਟੀ ਕਮਿਸ਼ਨਰ
156 ਲੋੜਵੰਦ ਅੰਗਹੀਣ ਵਿਅਕਤੀਆਂ ਨੂੰ 9,52,078/-ਰੁਪਏ ਦਾ ਸਾਮਾਨ ਵੰਡਿਆ
ਅੱਠ ਕੈਂਪਾਂ ਵਿੱਚ ਬਲਾਕ ਪੱਧਰ ਤੇ ਤਕਰੀਬਨ 34 ਲੱਖ ਰੁਪਏ ਦਾ ਸਮਾਨ ਲੋੜ੍ਹਵੰਦ ਅੰਗਹੀਣ ਵਿਅਕਤੀਆਂ ਦਿਤਾ
ਪਟਿਆਲਾ, 4 ਜੁਲਾਈ (ਮਧੂਸਾਰ ਬਿਊਰੋ) ਤੰਦਰੁਸਤ ਪੰਜਾਬ ਦੀ ਸੋਚ ਭਵਿੱਖ ਲਈ ਅਤਿ ਜ਼ਰੂਰੀ ਹੈ ਅਤੇ ਇਸ ਬਾਰੇ ਇਕ ਮੁਹਿੰਮ ਚਲਾਉਣਾ ਪੰਜਾਬ ਸਰਕਾਰ ਦਾ ਇਕ ਵੱਡਾ ਉਪਰਾਲਾ ਹੈ।
ਇਹ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਪੰਜਾਬ ਨੂੰ ਖ਼ੁਸ਼ਹਾਲ ਅਤੇ ਤੰਦਰੁਸਤ ਬਣਾਉਣ ਲਈ ਲੋਕ ਖ਼ੁਦ ਮੁਹਿੰਮ ਦਾ ਹਿੱਸਾ ਬਣਨ ਅਤੇ ਸਹਿਯੋਗ ਦੇਣ ਕਿਉਂਕਿ ਕਈ ਵਾਰ ਜਾਣੇ-ਅਨਜਾਣੇ ਵਿਚ ਅਸੀ ਮਾਮੂਲੀ ਇਲਾਜ ਲਈ ਵੀ ਧਿਆਨ ਨਹੀਂ ਦਿੰਦੇ ਅਤੇ ਜਦੋ ਬਿਮਾਰੀ ਹੱਦ ਤੋਂ ਬਾਹਰ ਹੋ ਜਾਂਦੀ ਹੈ ਤਾਂ ਕਈ ਵਾਰ ਇਸ ਨਾਲ ਜਿੱਥੇ ਇਸ ਦੇ ਇਲਾਜ ‘ਤੇ ਬੇਲੋੜਾ ਭਾਰ ਪੈਂਦਾ ਹੈ ਉੱਥੇ ਸਰੋਤਾਂ ਦੀ ਘਾਟ ਕਾਰਣ ਵੀ ਕਈ ਵਾਰ ਇਲਾਜ ਹੀ ਨਹੀਂ ਹੋ ਪਾਉਂਦਾ। ਜੇਕਰ ਸਹੀ ਅਤੇ ਸਮਾਂਬੱਧ ਢੰਗ ਨਾਲ ਬਿਮਾਰੀ ਜਾਂ ਅੰਗਹੀਣਤਾ ਦਾ ਇਲਾਜ ਕਰਵਾਇਆ ਜਾਵੇ ਤਾਂ ਖੁਸ਼ਹਾਲ ਸਮਾਜ ਸਿਰਜਣ ਵਿੱਚ ਅਪਣਾ ਯੋਗਦਾਨ ਪਾ ਸਕਦੇ ਹਾਂ ” ਇਹ ਸ਼ਬਦ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਰੈਡ ਕਰਾਸ ਪਟਿਆਲਾ ਵਲੋਂ ਅੰਗਹੀਣਤਾ ਦੀ ਰੋਕਥਾਮ ਸਬੰਧੀ ਲਗਾਏ ਗਏ ਕੈਂਪ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਕੁਮਾਰ ਅਮਿਤ ਨੇ ਸਾਂਝੇ ਕੀਤੇ। ਇਸ ਮੌਕੇ ‘ਤੇ ਬੋਲਦਿਆਂ ਉਨ੍ਹਾਂ ਰੈਡ ਕਰਾਸ ਪਟਿਆਲਾ ਦੇ ਉੱਦਮ ਦੀ ਸ਼ਲਾਘਾ ਕੀਤੀ ਅਤੇ ਅੰਗਹੀਣਤਾ ਦੀ ਭਲਾਈ ਲਈ ਕੀਤੇ ਕਾਰਜੰ ਲਈ ਧੰਨਵਾਦ ਵੀ ਕੀਤਾ। ਉਨ੍ਹਾਂ ਅੱਗੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਰੈਡ ਕਰਾਸ ਪਟਿਆਲਾ ਵੱਲੋਂ ਡੀ.ਡੀ.ਆਰ.ਸੀ ਪਟਿਆਲਾ ਰਾਹੀਂ ਬੁਢਾਪੇ ਨਾਲ ਸੰਬੰਧਤ ਸਮੱਸਿਆਵਾਂ ਅਤੇ ਉਨ੍ਹਾਂ ਦੇ ਇਲਾਜ ਲਈ ਨਵੇਕਲੀ ਕਿਸਮ ਦੇ ਕੈਂਪ ਲਗਾਏ ਜਾਣਗੇ ਜਿਸ ਵਿੱਚ ਨਜ਼ਰ ਦੀਆਂ ਐਨਕਾਂ, ਦੰਦ, ਕੰਨਾਂ ਦੀਆਂ ਮਸ਼ੀਨਾਂ ਅਤੇ ਹੋਰ ਸਮਾਨ ਦੀ ਵੰਡ ਭਾਰਤ ਸਰਕਾਰ ਦੀ ਸਕੀਮ ਰਾਹੀਂ ਕੀਤੀ ਜਾਵੇਗੀ ।
ਜ਼ਿਲ੍ਹਾ ਅੰਗਹੀਣਤਾ ਮੁੜ ਵਸੇਬਾ ਕੇਂਦਰ ਪਟਿਆਲਾ ਵਿਖੇ ਆਯੋਜਿਤ ਜ਼ਿਲ੍ਹਾ ਪੱਧਰੀ ਕੈਂਪ ਵਿੱਚ 156 ਲੋੜਵੰਦ ਅੰਗਹੀਣ ਵਿਅਕਤੀਆਂ ਨੂੰ ਭਾਰਤ ਸਰਕਾਰ ਦੀ ਏ. ਡੀ. ਆਈ. ਪੀ. ਸਕੀਮ ਤਹਿਤ ਲਗਭਗ 9,52,078/-ਰੁਪਏ ਦਾ ਸਮਾਨ (20 ਟਰਾਈ ਸਾਈਕਲ, 07 ਵ੍ਹੀਲ ਚੇਅਰ, 122 ਕੰਨਾਂ ਦੀ ਮਸ਼ੀਨਾਂ, 28 ਕੈਲੀਪਰ, ਨੇਤਰਹੀਣਾ ਲਈ 17 ਸਮਾਰਟ ਕੇਣ, 09 ਮੰਦ ਬੁੱਧੀ ਬੱਚਿਆਂ ਲਈ ਵਿਸ਼ੇਸ਼ ਕਿੱਤਾ ਮੁਖੀ ਸਮਾਨ ਤੇ 11 ਨਕਲੀ ਅੰਗ ਆਦਿ) ਦਿੱਤਾ ਗਿਆ।
ਡਾ: ਪ੍ਰਿਤਪਾਲ ਸਿੰਘ ਸਿੱਧੂ, ਜ਼ਿਲ੍ਹਾ ਅੰਗਹੀਣਤਾ ਮੁੜ੍ਹ ਵਸੇਬਾ ਅਫ਼ਸਰ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਅੰਦਰ ਵਿਖੇ ਲੱਗ ਰਹੇ ਇਨ੍ਹਾਂ ਲੜੀਵਾਰ ਕੈਂਪਾਂ ਦਾ ਆਯੋਜਨ ਰੈਡ ਕਰਾਸ ਦੇ ਅਦਾਰੇ ਜ਼ਿਲ੍ਹਾ ਅੰਗਹੀਣਤਾ ਮੁੜ ਵਸੇਬਾ ਕੇਂਦਰ ਪਟਿਆਲਾ ਅਤੇ ਅਲਿਮਕੋ ਕਾਨਪੁਰ ਵਲੋਂ ਡਾ. ਅਸੋਕ ਸਾਹੂ ਅਤੇ ਡਾ. ਵਿਕਰਮ ਸੋਲੰਕੀ ਦੀ ਦੇਖ ਰੇਖ ਹੇਠ ਸਾਂਝੇ ਤੌਰ ਤੇ ਕੀਤਾ ਗਿਆ ਹੈ ਅਤੇ ਅੱਠ ਕੈਂਪਾਂ ਵਿੱਚ ਬਲਾਕ ਪੱਧਰ ਤੇ ਤਕਰੀਬਨ 34 ਲੱਖ ਰੁਪਏ ਦਾ ਸਮਾਨ ਲੋੜਵੰਦ ਅੰਗਹੀਣ ਵਿਅਕਤੀਆਂ ਦਿੱਤਾ ਗਿਆ ਹੈ।
ਇਸ ਮੌਕੇ ਤੇ ਸਿਵਲ ਸਰਜਨ ਪਟਿਆਲਾ ਡਾ ਹਰੀਸ਼ ਮਲਹੋਤਰਾਂ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ ਅਤੇ ਮਿਸ਼ਨ ਤੰਦਰੁਸਤ ਪੰਜਾਬ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਪਟਿਆਲਾ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ੍ਰੀ ਵਿਜੇ ਗੋਇਲ, ਉਘੇ ਸਮਾਜ ਸੇਵੀ ਸ਼੍ਰੀ ਹਰਬੰਸ ਸਿੰਘ ਆਹੂਜਾ, ਸ਼੍ਰੀ ਜਗਮੋਹਨ ਸਿੰਘ ਗਰੇਵਾਲ, ਸ਼੍ਰੀ ਐਚ ਐਸ ਕਰੀਰ, ਸ਼੍ਰੀਮਤੀ ਮੋਨਿਕਾ, ਸ਼੍ਰੀ ਤਰਸੇਮ ਬਾਂਸਲ ਹਾਜ਼ਰ ਸਨ।

