ਪੰਜਾਬਪਟਿਆਲਾ

ਮੈਡੀਕਲ ਸਟੋਰਾਂ ‘ਤੇ ਡਾਕਟਰੀ ਸਲਿੱਪ ਬਗੈਰ ਨਹੀਂ ਮਿਲਣਗੀਆਂ ਸਰਿੰਜਾਂ

ਸੂਬੇ ਭਰ ‘ਚ ਸਰਿੰਜਾਂ ਖਰੀਦਣ ਅਤੇ ਵੇਚਣ ‘ਤੇ ਲੱਗੀ ਪੂਰਨ ਪਾਬੰਦੀ
ਪਟਿਆਲਾ 6 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਸੂਬੇ ‘ਚ ਨਸ਼ੇ ਦੀ ਓਵਰ ਡੌਜ਼ ਨਾਲ ਨੌਜਵਾਨਾਂ ਦੀਆਂ ਵੱਧ ਰਹੀਆਂ ਮੌਤਾਂ ਅਤੇ ਪੈਰ ਪਸਾਰ ਰਹੇ ਨਸ਼ੇ ਦੀ ਰੋਕਥਾਮ ਲਈ ਜ਼ਿਲ੍ਹੇ ਭਰ ਦੇ ਡਿਪਟੀ ਕਮਿਸ਼ਨਰਾਂ ਨੂੰ ਸਖਤੀ ਨਾਲ ਨਿਪਟਣ ਦੇ ਆਦੇਸ਼ ਹੋਏ ਹਨ, ਜਿਸ ਤਹਿਤ ਵੱਖ ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸਨਰਾਂ ਨੂੰ ਆਦੇਸ਼ ਹੋਏ ਹਨ ਕਿ ਫੌਜਦਾਰੀ ਦੰਡ ਸੰਤਾ 1973 (2 ਆਫ 1974) ਦੀ ਧਾਰਾ 144 ਅਧੀਨ ਬਿਨਾਂ ਡਾਕਟਰ ਦੀ ਸਲਿੱਪ ਤੋਂ ਕੈਮਿਸਟਾਂ/ਮੈਡੀਕਲ ਸਟੋਰਾਂ ਤੋਂ ਸਰਿੰਜਾਂ ਖਰੀਦਣ ਅਤੇ ਵੇਚਦ ‘ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।

ਜ਼ਿਕਰਯੋਗ ਹੈ ਕਿ ਨਸ਼ੇ ਦਾ ਸੇਵਨ ਕਰਨ ਨਾਲ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਨੂੰ ਓਵਰਡੌਜ ਨੂੰ ਮੁੱਖ ਕਾਰਨ ਮੰਨਿਆ ਗਿਆ ਹੈ। ਸਿੰਥੈਟਿਕ ਡਰੱਗ ਦੀ ਮਾਰ ਹੇਠ ਆਏ ਨੌਜਵਾਨਾਂ ਵੱਲੋਂ ਨਸ਼ਾ ਕਰਨ ਲਈ ਮੈਡੀਕਲ ਸਟੋਰਾਂ ‘ਤੇ ਵਿੱਕਦੀਆਂ ਸਰਿੰਜਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਨਸ਼ੀਲੇ ਟੀਕਿਆਂ ਦਾ ਸੇਵਨ ਕਰਨ ਲਈ, ਨਸ਼ਾ ਕਰਨ ਵਾਲਿਆਂ ਵੱਲੋਂ ਸਰਿੰਜਾਂ ਦੀ ਵਰਤੋ ਕੀਤੀ ਜਾਂਦੀ ਹੈ, ਜੋ ਕਿ ਖੁਲ੍ਹੇ ਆਮ ਕੈਮਿਸਟਾਂ ( ਮੈਡੀਕਲ ਸਟੋਰਾਂ) ਤੇ ਵਿੱਕ ਰਹੀਆਂ ਹਨ। ਇਸ ਨਾਲ ਜਾਨੀ ਤੇ ਮਾਲੀ ਨੁਕਸਾਨ ਹੋਣ ਦਾ ਖਤਰਾ ਰਹਿੰਦਾ ਹੈ ਅਤੇ ਅਮਨ ਤੇ ਕਾਨੂੰਨ ਦੀ ਸਥਿਤੀ ਵਿਗੜਨ ਦਾ ਵੀ ਅੰਦੇਸ਼ਾ ਬਣਿਆ ਰਹਿੰਦਾ ਹੈ। ਇਸ ਨੂੰ ਰੋਕਣ ਲਈ ਇਹ ਹੁਕਮ ਜਾਰੀ ਕੀਤੇ ਗਏ ਹਨ ਜੋ ਕਿ 30 ਸਤੰਬਰ ਤੱਕ ਲਾਗੂ ਰਹਿਣਗੇ।

Leave a Reply

Your email address will not be published. Required fields are marked *