ਡਾ. ਗਾਂਧੀ ਵੱਲੋਂ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਗੀਤ ‘ਦੀਵਾ’ ਦੀ ਕੈਸਿਟ ਰਿਲੀਜ਼
ਪਟਿਆਲਾ 11 ਜੁਲਾਈ (ਮਧੂਸਾਰ ਬਿਊਰੋ) ਡਾ. ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ, ਪਟਿਆਲਾ ਅਤੇ ਨਾਭਾ ਸ਼ਹਿਰ ਦੇ ਸਾਹਿਤ ਪ੍ਰੇਮੀ ਤੇ ਸਮਾਜ ਸੇਵੀ ਸ੍ਰ. ਹਰਵੀਰ ਸਿੰਘ ਢੀਂਡਸਾ ਨੇ ਪੰਜਾਬੀ ਚਿਲ੍ਹ ਅਤੇ ਸਵਰਨਜੀਤ ਜਾਗੋ ਦੇ ਨਿਰਦੇਸ਼ਾਂ ਹੇਠ ਗੀਤਕਾਰ ਦਲਜੀਤ ਮਾਜਰੀ ਤੇ ਗਾਇਕ ਵਿਸ਼ਵਾਜੀਤ ਵੱਲੋਂ, ਪੰਜਾਬ ਅੰਦਰ ਨਸ਼ਿਆਂ ਦੀ ਸਮੱਸਿਆਂ ਤੇ ਕੇਂਦਰਿਤ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦੇਣ ਵਾਲਾ ਇਕ ਗੀਤ ‘ਦੀਵਾ’ ਦੀ ਕੈਸਟ ਰੀਲੀਜ ਕੀਤੀ।ਇਸ ਮੌਕੇ ਸਮਾਗਮ ਵਿੱਚ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਡਾ. ਗਾਂਧੀ ਨੇ ਕਿਹਾ ਕਿ ਪੰਜਾਬ ਵਿੱਚ ਚੱਲ ਰਹੀ ਲੱਚਰ ਗਾਇਕੀ ਦੇ ਜਵਾਬ ਵਿੱਚ ਅਜਿਹੇ ਨੌਜਵਾਨ ਕਲਾਕਾਰ ਦੀ ਸਰਕਾਰ ਨੂੰ ਮੱਦਦ ਤੇ ਹੋਂਸਲਾ ਅਫਜਾਈ ਕਰਨੀ ਚਾਹੀਦੀ ਹੈ ਜੋ ਨਸ਼ੇ, ਵਾਤਾਵਰਨ, ਭਰੂਣ ਹੱਤਿਆ ਅਤੇ ਮਿਸ਼ਨ ਹਰਿਆਲੀ ਆਦਿ ਮੁੱਦਿਆਂ ਉੱਤੇ ਆਪਣੀ ਕਲਾ ਰਾਹੀਂ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਹਨ ਅਤੇ ਤੰਦਰੁਸਤ ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ।
ਇਸ ਨਿਵੇਕਲੇ ਉੱਦਮ ਲਈ ਡਾ. ਗਾਂਧੀ ਨੇ ਗੀਤਕਾਰ, ਗਾਇਕ ਅਤੇ ਨਿਰਦੇਸ਼ਕਾਂ ਸਮੇਤ ਸਾਰੀ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹਨ੍ਹਾਂ ਨੂੰ ਭਵਿੱਖ ਵਿੱਚ ਅਜਿਹੇ ਉੱਦਮ ਜਾਰੀ ਰੱਖਣੇ ਚਾਹੀਦੇ ਹਨ ਤਾਂ ਕਿ ਵੱਖ-ਵੱਖ ਸੰਕਟਾਂ ਦੀ ਮਾਰ ਹੇਠ ਆਏ ਪੰਜਾਬ ਨੂੰ ਬਚਾਇਆ ਜਾ ਸਕੇ।

