ਦੋਸਤ ਅਤੇ ਗੁੱਡ ਮਾਰਨਿੰਗ ਸੰਸਥਾ ਨੇ ਸਾਂਝੇ ਉੱਦਮ ਨਾਲ ਲਗਾਏ ਬੂਟੇ
ਪਟਿਆਲਾ 22 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਦਿਨ ਬ ਦਿਨ ਵੱਧ ਰਹੀ ਗਰਮੀ ਕਾਰਨ ਜਿੱਥੇ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਪੈਦਾ ਹੋ ਰਿਹਾ ਹੈ ਉੱਥੇ ਹੀ ਸਾਫ਼ ਸੁਥਰੀ ਹਵਾ ਵਿੱਚ ਜੀਵਨ ਬਿਤਾਉਣਾ ਵੀ ਹਰ ਵਿਅਕਤੀ ਲਈ ਮੁਸ਼ਕਿਲ ਹੋ ਰਿਹਾ ਹੈ।
ਹਰਿਆਲੀ ਨੂੰ ਵਧਾਉਣ ਅਤੇ ਵਾਤਾਵਰਨ ਨੂੰ ਪ੍ਰਦੂਸ਼ਣ ਰਹਿਤ ਕਰਨ ਲਈ ਦੋਸਤ ਸੰਸਥਾ ਵੱਲੋਂ ਹੋਰ ਸੰਸਥਾਵਾਂ ਦੇ ਰਲੇਵੇਂ ਨਾਲ ਵੱਡੇ ਪੱਧਰ ਤੇ ਬੂਟੇ ਲਗਾਉਣਾ ਦਾ ਕੰਮ ਜੰਗੀ ਪੱਧਰ ਦੇ ਜਾਰੀ ਹੈ।
ਇਹਨਾਂ ਵਿਚਾਰ ਦਾ ਪ੍ਰਗਟਾਵਾ ਉੱਘੇ ਸਮਾਜ ਸੇਵਕ ਦੋਸਤ ਸੰਸਥਾ ਦੇ ਫਾਊਡਰ ਅਤੇ ਜਨਰਲ ਸਕੱਤਰ ਭਗਵਾਨ ਦਾਸ ਗੁਪਤਾ ਨੇ ਐਸ ਐਸ ਟੀ ਨਗਰ ਵਿਖੇ ਗੁੱਡ ਮਾਰਨਿੰਗ ਸੰਸਥਾ ਨਾਲ ਬੂਟੇ ਲਗਾਉਣ ਮੌਕੇ ਕੀਤਾ। ਦੋਸਤ ਸੰਸਥਾ ਦੇ ਪ੍ਰਧਾਨ ਲੈਫ਼ਟੀਨੈਂਟ ਕਰਨਲ (ਰਿਟਾ.) ਜੇ ਐਸ ਥਿੰਦ ਅਤੇ ਇਸ ਪ੍ਰੋਜੈਕਟ ਦੇ ਮੁਖੀ ਪ੍ਰਵੀਨ ਕੁਮਾਰ ਨੇ ਸਾਂਝੇ ਤੌਰ ਤੇ ਦੱਸਿਆ ਕਿ ਉਹ ਐਸ ਐਸ ਟੀ ਨਗਰ ਦੇ ਰਹਿਣ ਵਾਲੇ ਹਨ,ਅਤੇ ਉਹਨਾਂ ਨੇ ਵਾਤਾਵਰਨ ਪ੍ਰਤੀ ਆਪਣੀ ਮੁੱਢਲੀ ਜ਼ਿੰਮੇਵਾਰੀ ਸਮਝਦਿਆਂ ਇਸ ਮੁਹਿੰਮ ਨੂੰ ਛੇੜਿਆ ਹੈ। ਉਨ੍ਹਾਂ ਸਾਂਝੇ ਤੋਰ ਤੇ ਇਹ ਵੀ ਦੱਸਿਆ ਕਿ ਗੁੱਡ ਮਾਰਨਿੰਗ ਸੰਸਥਾ ਵੱਲੋਂ ਹਰ ਰੋਜ਼ ਕੀਤੀ ਜਾਣ ਵਾਲੀ ਸਫ਼ਾਈ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ,ਜਿਸ ਵਿੱਚ ਸੰਸਥਾ ਦਾ ਹਰ ਮੈਂਬਰ ਐਸ ਐਸ ਟੀ ਨਗਰ ਗਰਾਉਂਡ ਰੋਡ ਤੇ ਪਏ ਕਾਗਜ,ਕੂੜੇ ਨੂੰ ਆਪਣੇ ਹੱਥੀ ਚੁੱਕਦਾ ਹੈ। ਇਸ ਮੌਕੇ ਗੁੱਡ ਮਾਰਨਿੰਗ ਸੰਸਥਾ ਦੇ ਸਾਰੇ ਮੈਂਬਰਾਂ ਤੋਂ ਇਲਾਵਾ ਦੋਸਤ ਸੰਸਥਾ ਦੇ ਕੈਸ਼ੀਅਰ ਰੋਹਿਤ ਕੁਮਾਰ,ਸਲਾਹਕਾਰ ਮਨਜੀਤ ਸਿੰਘ ਬਰਾੜ ਪੀ ਪੀ ਐਸ,ਸੁਭਾਸ਼ ਸ਼ਰਮਾ,ਰਾਕੇਸ਼ ਗੁਪਤਾ,ਪੀ ਆਰ ਓ ਅਰਵਿੰਦਰ ਸਿੰਘ ਨਾਲ ਹੋਰ ਮੈਂਬਰ ਵੀ ਮੌਜੂਦ ਰਹੇ।

