ਸੇਵਾ ਭਾਰਤੀ ਪੰਜਾਬ ਵੱਲੋਂ ਮੁਫ਼ਤ ਮੈਡੀਕਲ ਕੈਂਪ, 300 ਮਰੀਜ਼ਾਂ ਦਾ ਚੈਕਅੱਪ
ਪਟਿਆਲਾ 23 ਜੁਲਾਈ (ਮਧੂਸਾਰ ਬਿਊਰੋ) ਸੇਵਾ ਭਾਰਤੀ ਪੰਜਾਬ ਪਟਿਆਲਾ ਵੱਲੋਂ ਰਾਧਾ ਰਮਨ ਆਸ਼ਰਮ ਮਾਰਕਲ ਕਾਲੋਨੀ ‘ਚ ਮੈਡੀਕਲ ਕੈਂਪ ਲਗਾਇਆ ਗਿਆ।
ਕੈਂਪ ਵਿਚ ਪੰਜਾਬ ਦੇ ਮੰਤਰੀ ਪ੍ਰਦੀਪ ਟੰਡਨ ਜੀ, ਪ੍ਰਧਾਨ ਰਾਮਤੀਰਥ ਵਰਮਾ ਪ੍ਰਧਾਨ ਕੇ.ਕੇ ਸਚਦੇਵਾ ਜਨਰਲ ਸੈਕਟਰੀ ਜੀ.ਐਸ. ਪੁਰੀ ਸਰਫਰਾਜ਼ ਸ਼ਿਵਦੱਤ ਸ਼ਰਮਾ, ਸੁਰਿੰਦਰਸ਼ਰਮਾ, ਜਸਵੀਰਸਿੰਘ, ਇੰਜੀਨੀਅਰ ਪ੍ਰਦੀਪ ਕੁਮਾਰ ਮੌਂਗਾ, ਓਮ ਪ੍ਰਭਾ ਗੁਪਤਾ, ਸ੍ਰੀ ਰਾਧੇ ਜੀ ਸ੍ਰੀ ਪ੍ਰੇਮ ਗੁਪਤਾ, ਸੁਮਨ ਦੀਦੀ, ਦੀਪਕਾ ਦੀਦੀ ਅਤੇ ਸਨੇਜਾ ਜੀ, ਧਰਮਪਾਲ, ਹਰੀਸ਼ ਕਪੂਰ, ਲਾਜਪਤ ਰਾਏ, ਸ਼ਿਆਮ ਲਾਲ, ਸੁਸ਼ੀਲ ਨਈਅਰ ਵੱਲੋਂ ਮਾਰਕਲ ਕਾਲੋਨੀ ਦੇ ਵਾਸੀਆਂ ਨੇ ਗਿਣਤੀ ‘ਚ ਸ਼ਿਰਕਤ ਕੀਤੀ। ਇਸ ਦੌਰਾਨ 300 ਦੇ ਲਗਭਗ ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਸੇਵਾ ਭਾਰਤੀ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ‘ਚ ਸੇਵਾ ਭਾਰਤੀ ਅਜਿਹੇ ਕੈਂਪ ਆਯੋਜਿਤ ਕਰਦੀ ਰਹੇਗੀ।

