ਪੰਜਾਬਪਟਿਆਲਾ

ਮਹਾਰਾਣਾ ਪ੍ਰਤਾਪ ਚੇਅਰ, ਪੰਜਾਬੀ ਯੂਨੀਵਰਸਿਟੀ ਵੱਲੋਂ ਉਦੇਪੁਰ (ਰਾਜਸਥਾਨ) ਵਿਖੇ ਮਹਾਰਾਣਾ ਪ੍ਰਤਾਪ ਬਾਰੇ ਇਕ ਦਿਨਾ ਸੈਮੀਨਾਰ

ਪਟਿਆਲਾ 26 ਜੁਲਾਈ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇਤਿਹਾਸ ਵਿਭਾਗ ਵਿਚ ਸਥਾਪਿਤ ਮਹਾਰਾਣਾ ਪ੍ਰਤਾਪ ਚੇਅਰ ਵੱਲੋਂ ਰਾਜਸਥਾਨ ਦੀ ਭੁਪਾਲ ਨੋਬਲਜ਼ ਯੂਨੀਵਰਸਿਟੀ ਉਦੇਪੁਰ ਦੇ ਇਤਿਹਾਸ ਵਿਭਾਗ ਦੇ ਸਹਿਯੋਗ ਨਾਲ ਉਦੇਪੁਰ (ਰਾਜਸਥਾਨ) ਵਿਖੇ ਮਹਾਰਾਣਾ ਪ੍ਰਤਾਪ ਬਾਰੇ ਇਕ ਦਿਨਾ ਸੈਮੀਨਾਰ ਦਾ ਆਯੋਜਨ ਕਰਵਾਇਆ ਗਿਆ।

‘ਮਹਾਰਾਣਾ ਪ੍ਰਤਾਪ: ਭਾਰਤੀ ਉਪਮਹਾਂਦੀਪ ਦੇ ਇਤਿਹਾਸ ਵਿਚਲਾ ਸਥਾਪਿਤ ਅਜਾਦੀ ਘੁਲਾਟੀਆ’ ਨਾਮੀ ਇਸ ਸੈਮੀਨਾਰ ਵਿਚ ਪੰਜਾਬ ਦੇ ਮਾਣਯੋਗ ਰਾਜਪਾਲ ਸ਼੍ਰੀ ਵੀ.ਪੀ. ਸਿੰਘ ਬਦਨੌਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਬੀ. ਐੱਸ. ਘੁੰਮਣ ਉਚੇਚੇ ਤੌਰ ਤੇ ਵਿਸ਼ੇਸ ਮਹਿਮਾਨ ਵਜੋਂ ਸ਼ਿਰਕਤ ਕਰਨ ਲਈ ਪੁੱਜੇ। ਸ਼੍ਰੀ ਬਦਨੌਰ ਵੱਲੋਂ ਇਸ ਮੌਕੇ ਮਹਾਰਾਣਾ ਪ੍ਰਤਾਪ ਦੀਆਂ ਪ੍ਰਾਪਤੀਆਂ ਬਾਰੇ ਜ਼ਿਕਰ ਕਰਦਿਆਂ ਦੱਿਸਆ ਗਿਆ ਕਿ ਕਿਵੇਂ ਉਹ ਅਠਾਰਵੀਂ ਸਦੀ ਦੌਰਾਨ ਮਰਾਠਿਆਂ ਅਤੇ ਸਿੱਖਾਂ ਲਈ ਇਕ ਆਦਰਸ਼ ਬਣ ਕੇ ਉੱਭਰੇ ਸਨ ਅਤੇ ਕਿਵੇਂ ਉਨ੍ਹਾਂ ਭਾਰਤੀ ਸੁਤੰਤਰਤਾ ਲਹਿਰ ਵਿਚ ਆਪਣਾ ਅਨੂਠਾ ਯੋਗਦਾਨ ਪਾਇਆ। ਉਨਾਂ ਵੱਲੋਂ ਇਸ ਚੇਅਰ ਵੱਲੋਂ ਪੰਜਾਬ ਅਤੇ ਰਾਜਸਥਾਨ ਨਾਲ ਸੰਬੰਧਤ ਬਹੁਤ ਸਾਰੇ ਪੱਖਾਂ ਸੰਬੰਧੀ ਖੋਜ ਕੀਤੇ ਜਾਣ ਬਾਰੇ ਵੀ ਆਸ ਪ੍ਰਗਟਾਈ ਗਈ। ਵਿਸ਼ੇਸ ਮਹਿਮਾਨ ਪ੍ਰੋਫੈਸਰ ਬੀ. ਐੱਸ. ਘੁੰਮਣ, ਵਾਈਸ-ਚਾਂਸਲਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਇਸ ਮੌਕੇ ਬੋਲਦਿਆਂ ਰਾਜਪੂਤ ਅਤੇ ਪੰਜਾਬੀ ਭਾਈਚਾਰੇ ਦੀਆਂ ਆਪਸੀ ਸਮਾਨਤਾਵਾਂ ਅਤੇ ਸਾਂਝਾਂ ਦਾ ਹਵਾਲਾ ਦਿੰਦਿਆਂ ਹੋਇਆ ਕਿਹਾ ਕਿ ਦੋਹੇਂ ਕੌਮਾਂ ਆਪਣੀ ਬਹਾਦਰੀ, ਹੌਸਲੇ ਅਤੇ ਮਾਰਸ਼ਲ ਆਰਟ ਬਾਰੇ ਦੁਨੀਆਂ ਭਰ ਵਿਚ ਜਾਣੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਰਾਜਸਥਾਨ ਸੂਬੇ ਵਿਚ ਸ਼੍ਰੀ ਗੁਰੂ ਨਾਨਕ ਸਾਹਿਬ, ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਦੀਆਂ ਇਤਿਹਾਸਕ ਯਾਤਰਾਵਾਂ ਨਾਲ ਸੰਬੰਧਤ ਥਾਵਾਂ ਦੀ ਨਿਸ਼ਾਨਦੇਹੀ ਕਰਨ ਦੇ ਨਾਲ ਨਾਲ ਬੰਦਾ ਸਿੰਘ ਬਹਾਦਰ ਦੇ ਰਾਜਪੂਤ ਭਾਈਚਾਰੇ ਨਾਲ ਸੰਬੰਧਾਂ ਬਾਰੇ ਖੋਜ ਕਰਨ ਦੀ ਵੀ ਲੋੜ ਹੈ। ਉਨ੍ਹਾਂ ਕਿਹਾ ਕਿ ਮਹਾਰਾਣਾ ਪ੍ਰਤਾਪ ਦੀ ਪ੍ਰਬੰਧਕੀ ਕੁਸ਼ਲਤਾ ਅਤੇ ਲੋਕ ਭਲਾਈ ਯੋਜਨਾਵਾਂ ਜੋ ਕਿ ਰਾਸ਼ਟਰੀ ਏਕੀਕਰਣ ਵਿਚ ਉਨ੍ਹਾਂ ਦੀ ਭੂਮਿਕਾ ਦੀਆਂ ਲਖਾਇਕ ਬਣਦੀਆਂ ਹਨ, ਸੰਬੰਧੀ ਵੀ ਅਗਲੇਰੇ ਪੱਧਰ ਦੀ ਖੋਜ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿਵੇਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਮਹਾਰਾਣਾ ਪ੍ਰਤਾਪ ਚੇਅਰ ਸਥਾਪਿਤ ਕੀਤੀ ਜਾ ਚੁੱਕੀ ਹੈ ਉਸੇ ਤਰ੍ਹਾਂ ਰਾਜਸਥਾਨ ਵਿਚ ਪ੍ਰਥਮ ਸਿੱਖ ਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਸਤਿਕਾਰ ਵਿਚ ਗੁਰੂ ਨਾਨਕ ਚੇਅਰ ਸਥਾਪਿਤ ਕੀਤੀ ਜਾਣੀ ਬਣਦੀ ਹੈ। ਸੈਮੀਨਾਰ ਦੇ ਕੁੰਜੀਵਤ ਭਾਸ਼ਣ ਦੌਰਾਨ ਡਾ. ਰੀਮਾ ਹੂਜਾ ਵੱਲੋਂ ਮਹਾਰਾਣਾ ਪ੍ਰਤਾਪ ਦੀ ਬਹੁਪੱਖੀ ਜ਼ਿੰਦਗੀ ਬਾਰੇ ਚਾਨਣਾ ਪਾਇਆ ਗਿਆ ਅਤੇ ਮਹਾਰਾਣਾ ਪ੍ਰਤਾਪ ਵੱਲੋਂ ਲੜੀਆਂ ਹੋਰਨਾਂ ਲੜਾਈਆਂ ਅਤੇ ਹਲਦੀਘਾਟੀ ਦੀ ਲੜਾਈ ਦੀ ਮੈਪਿੰਗ ਕਰਨ ਤੇ ਜੋਰ ਦਿੱਤਾ ਗਿਆ। ਸੈਮੀਨਾਰ ਦੇ ਥੀਮ ਬਾਰੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚਲੀ ਮਹਾਰਾਣਾ ਪ੍ਰਤਾਪ ਚੇਅਰ ਦੇ ਪ੍ਰੋਫੈਸਰ ਇੰਚਾਰਜ਼ ਡਾ. ਜਸਪਾਲ ਕੌਰ ਧੰਜੂ ਵੱਲੋਂ ਜਾਣਕਾਰੀ ਦਿੱਤੀ ਗਈ। ਸੈਮੀਨਾਰ ਦਾ ਸਵਾਗਤੀ ਭਾਸ਼ਣ ਭੁਪਾਲ ਨੋਬਲਜ਼ ਯੂਨੀਵਰਸਿਟੀ, ਉਦੇਪੁਰ ਦੇ ਪਰੈਜ਼ੀਡੈਂਟ ਵੱਲੋਂ ਦਿੱਤਾ ਗਿਆ ਅਤੇ ਧੰਨਵਾਦੀ ਸ਼ਬਦ ਭੁਪਾਲ ਨੋਬਲਜ਼ ਯੂਨੀਵਰਸਿਟੀ ਦੇ ਚੇਅਰਪਰਸਨ ਸ਼੍ਰੀ ਗੁਣਵੰਤ ਸਿੰਘ ਝਲਾ ਵੱਲੋਂ ਕਹੇ ਗਏ। ਇਸ ਮੌਕੇ ਮਹਾਰਾਣਾ ਪ੍ਰਤਾਪ ਬਾਰੇ ਖੋਜ ਕਰ ਰਹੇ ਲਗਭਗ 10 ਖੋਜ਼ਾਰਥੀਆਂ ਦੀ ਹੌਸਲਾ ਅਫਜਾਈ ਕੀਤੀ ਗਈ। ਸੈਮੀਨਾਰ ਵਿਚ ਵਖ ਵਖ ਯੂਨੀਵਰਸਿਟੀਆਂ ਤੋਂ ਪਹੁੰਚੇ ਬਹੁਤ ਸਾਰੇ ਖੋਜ਼ਾਰਥੀਆਂ ਵੱਲੋਂ ਸ਼ਿਰਕਤ ਕੀਤੀ ਗਈ।

Leave a Reply

Your email address will not be published. Required fields are marked *