ਕਸ਼ਮੀਰ ਮਾਮਲੇ ‘ਤੇ ਭਾਰਤ ਨਾਲ ਗੱਲਬਾਤ ਲਈ ਤਿਆਰ ਹਾਂ : ਇਮਰਾਨ ਖਾਨ
ਇਸਲਾਮਾਬਾਦ (ਬਿਊਰੋ)— ਇਮਰਾਨ ਖਾਨ ਦੀ ਪਾਰਟੀ ਪੀ.ਟੀ.ਆਈ ਚੋਣਾਂ ਵਿਚ ਬੜਤ ਬਣਾਏ ਹੋਏ ਹੈ। ਇਮਰਾਨ ਖਾਨ ਨੇ ਦੇਸ਼ ਦੇ ਨਾਮ ਇਕ ਸੰਬੋਧਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੀ 22 ਸਾਲਾਂ ਦੀ ਮਿਹਨਤ ਰੰਗ ਲਿਆਈ ਹੈ। ਸਾਡੇ ਦੇਸ਼ ਵਿਚ ਪੀਣ ਲਈ ਸਾਫ ਪਾਣੀ ਨਹੀਂ ਹੈ। ਨਾ ਠੀਕ ਨਾਲ ਸਿੱਖਿਆ ਦੀ ਕੋਈ ਵਿਵਸਥਾ ਹੈ। ਮੈਂ ਪਾਕਿਸਤਾਨ ਨੂੰ ਇਨਸਾਨੀਅਤ ਦਾ ਪਾਕਿਸਤਾਨ ਬਨਾਉਣਾ ਚਾਹੁੰਦਾ ਹਾਂ। ਮੈਂ ਗਰੀਬਾਂ, ਕਿਸਾਨਾਂ ਅਤੇ ਮਜ਼ਜੂਰਾਂ ਲਈ ਕੰਮ ਕਰਾਂਗਾ। ਦੇਸ਼ ਵਿਚ ਢਾਈ ਕਰੋੜ ਬੱਚੇ ਸਕੂਲ ਨਹੀਂ ਜਾ ਪਾਂਦੇ ਹਨ। ਸਾਡੀ ਕੋਸ਼ਿਸ਼ ਰਹੇਗੀ ਕਿ ਬੱਚਿਆਂ ਨੂੰ ਸਕੂਲ ਜਾਣ ਦਾ ਮੌਕਾ ਮਿਲੇ।
ਇਮਰਾਨ ਨੇ ਆਪਣੇ ਸੰਬੋਧਨ ਵਿਚ ਭਾਰਤ ਦਾ ਨਾਮ ਲਏ ਬਿਨਾਂ ਚੀਨ ਦੇ ਵਿਕਾਸ ਦੀ ਤਾਰੀਫ ਕੀਤੀ। ਉਨ੍ਹਾਂ ਨੇ ਕਿਹਾ ਕਿ ਮੈਂ ਕਾਨੂੰਨ ਦਾ ਰਾਜ ਕਾਇਮ ਕਰਾਂਗਾ। ਬਦਲੇ ਦੀ ਰਾਜਨੀਤੀ ਨਹੀਂ ਕਰਾਂਗਾ। ਸਾਡੀ ਸਰਕਾਰ ਬਦਲੇ ਦੀ ਭਾਵਨਾ ਨਾਲ ਕੰਮ ਨਹੀਂ ਕਰੇਗੀ। ਮੇਰੇ ਨੇਤਾ ਸ਼ਾਨ-ਸ਼ੌਕਤ ਨਾਲ ਵਿਚ ਨਹੀਂ ਸਗੋਂ ਸਾਦਗੀ ਵਿਚ ਰਹਿਣਗੇ। ਮੈਂ ਪ੍ਰਧਾਨ ਮੰਤਰੀ ਹਾਊਸ ਵਿਚ ਨਹੀਂ ਰਹਾਂਗਾ। ਕਸ਼ਮੀਰ ਮਾਮਲੇ ‘ਤੇ ਭਾਰਤ ਨਾਲ ਗੱਲਬਾਤ ਲਈ ਮੈਂ ਤਿਆਰ ਹਾਂ। ਮੈਂ ਭਾਰਤ ਨਾਲ ਗੱਲਬਾਤ ਅੱਗੇ ਵਧਾਉਣਾ ਚਾਹੁੰਦਾ ਹਾਂ। ਪਾਕਿਸਤਾਨ ਵਿਚ ਯੂਨੀਵਰਸਿਟੀਆਂ ਦੀ ਸਥਾਪਨਾ ਕਰਾਂਗਾ।

