ਪਟਿਆਲਾ

ਸਿਹਤ ਵਿਭਾਗ ਦੀ ਟੀਮ ਨੇ ਦੁੱਧ ਅਤੇ ਦੁੱਧ ਤੋ ਬਣੇ ਪਦਾਰਥਾਂ ਦੇ ਭਰੇ ਸੈਂਪਲ

ਪਟਿਆਲਾ, 14 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਮਿਸ਼ਨ ਤੰਦਰੂਸਤ ਪੰਜਾਬ ਤਹਿਤ ਡੱਰਗ ਤੇ ਫੂਡ ਕਮਿਸ਼ਨਰ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲਾ ਸਿਹਤ ਵਿਭਾਗ ਅਤੇ ਡੇਅਰੀ ਵਿਕਾਸ ਵਿਭਾਗ ਵੱਲੋ ਸਾਂਝੀ ਕਾਰਵਾਈ ਕਰਦੇ ਹੋਏ ਦੁੱਧ ਅਤੇ ਦੁੱਧ ਤੋ ਬਣੇ ਪਦਾਰਥਾਂ ਦੇ ਸੈਂਪਲ ਭਰ ਕੇ ਲੈਬਾਟਰੀ ਜਾਂਚ ਲਈ ਭੇਜ ਦਿਤੇ ਹਨ।

ਜਾਣਕਾਰੀ ਦਿੰਦੇ ਸਿਵਲ ਸਰਜਨ ਡਾ.ਮਨਜੀਤ ਸਿੰਘ ਨੇ ਦੱਸਿਆਂ ਕਿ ਜਿਲਾ ਸਿਹਤ ਅਫਸਰ ਡਾ.ਕ੍ਰਿਸ਼ਨ ਸਿੰਘ, ਡੇਅਰੀ ਵਿਕਾਸ ਵਿਭਾਗ ਦੇ ਨੋਡਲ ਅਫਸਰ ਅਸ਼ੋਕ ਕੁਮਾਰ ਅਤੇ ਫੂਡ ਸੈਫਟੀ ਅਫਸਰ ਪੁਨੀਤ ਸ਼ਰਮਾ ਦੀ ਇੱਕ ਟੀਮ ਤਿਆਰ ਕੀਤੀ ਗਈ। ਟੀਮ ਵੱਲੋ ਸਵੇਰੇ 6.30 ਵਜੇ ਫੌਕਲ ਪੁਆਇੰਟ ਅਤੇ ਸਿੰਗਲਾ ਮਿਲਕ ਚਿਲਿੰਗ ਸੈਂਟਰ ਦੇਵੀਗੜ ਤੇ ਰੇਡ ਕਰ ਕੇ ਦੁੱਧ ਅਤੇ ਦੁੱਧ ਤੋ ਬਣੇ ਪਦਾਰਥਾਂ ਦੇ ਸੈਂਪਲ ਲਏ ਗਏ। ਜਿਲਾ ਸਿਹਤ ਅਫਸਰ ਡਾ. ਕ੍ਰਿਸਨ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਟੀਮ ਨੇ ਫੋਕਲ ਪੁਆਇੰਟ ਤੇ ਸਥਿਤ ਕੇ.ਡੀ. ਮਿਲਕ ਚਿਲਿੰਗ ਸੈਂਟਰ ਤੋ ਦੁੱਧ ਅਤੇ ਪਨੀਰ ਦੇ ਸੈਂਪਲ ਲਏ ਗਏ ਹਨ ਅਤੇ ਸਿੰਗਲਾ ਮਿਲਕ ਚਿਲਿੰਗ ਸੈਂਟਰ ਤੋ ਦੁਧ,ਪਨੀਰ,ਘਿਓ ਤੇ ਸੁੱਕਾ ਦੁੱਧ ਦੇ ਸੈਂਪਲ ਲਏ ਗਏ ਹਨ। ਉਨ੍ਹਾਂ ਦੱਸਿਆਂ ਲਏ ਗਏ ਦੁੱਧ,ਘਿਓ,ਸੁੱਕਾ ਦੁੱਧ ਅਤੇ ਪਨੀਰ ਦੇ ਸੈਂਪਲ ਲੈਬਾਟਰੀ ਵਿਚ ਜਾਂਚ ਲਈ ਭੇਜ ਦਿਤੇ ਗਏ ਹਨ ਅਤੇ ਜੇਕਰ ਭਰੇ ਗਏ ਸੈਂਪਲਾ ਦੇ ਨਤੀਜੇ ਫੇਲ ਪਾਏ ਗਏ ਤਾਂ ਸਬੰਧਿਤ ਮਾਲਕਾ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਫੂਡ ਸੇਫਟੀ ਐਕਟ ਤਹਿਤ ਕੀਤੀ ਜਾਵੇਗੀ।ਸਿਵਲ ਸਰਜਨ ਡਾ.ਮਨਜੀਤ ਸਿੰਘ ਨੇ ਦੱਸਿਆਂ ਕਿ ਇਹ ਰੁਟੀਨ ਦੀ ਸੈਂਪਲਿੰਗ ਸੀ ਅਤੇ ਭਵਿੱਖ ਵਿੱਚ ਵੀ ਮਿਲਾਵਟਖੋਰੀ ਨੂੰ ਠੱਲ੍ਹ ਪਾਉਣ ਲਈ ਖਾਦ ਪਦਾਰਥਾ ਦੀ ਸੈਂਪਲਿੰਗ ਜਾਰੀ ਰਹੇਗੀ।

Leave a Reply

Your email address will not be published. Required fields are marked *