ਪਟਿਆਲਾ

ਮੇਅਰ ਅਤੇ ਸਿਵਲ ਸਰਜਨ ਨੇ ਕੀਤਾ ਮਾਤਾ ਕੁਸ਼ਲਿਆ ਹਸਪਤਾਲ ਚ ਡੇਂਗੂ ਵਾਰਡ ਦਾ ਦੋਰਾ

ਮਾਤਾ ਕੁਸ਼ਲਿਆ ਹਸਪਤਾਲ ‘ਚ ਡੇਂਗੁ ਮਰੀਜਾ ਦੀ ਜਲਦੀ ਪਛਾਣ ਲਈ ਬਣਾਇਆ ਬੁਖਾਰ ਦਾ ਕਾਰਨਰ
ਪਟਿਆਲਾ, 14 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਮਿਸ਼ਨ ਤੰਦਰੂਸਤ ਪੰਜਾਬ ਤਹਿਤ ਡੇਂਗੂ ਬੁਖਾਰ ਦੀ ਰੋਕਥਾਮ ਅਤੇ ਮਰੀਜਾਂ ਦੇ ਇਲਾਜ ਲਈ ਕੀਤੇ ਪ੍ਰਬੰਧਾ ਦਾ ਜਾਇਜਾ ਲੈਣ ਲਈ ਮੇਅਰ ਸੰਜੀਵ ਸ਼ਰਮਾ ਬਿੱਟੂ ਅਤੇ ਸਿਵਲ ਸਰਜਨ ਡਾ. ਮਨਜੀਤ ਸਿੰਘ ਵੱਲੋ ਮਾਤਾ ਕੁਸ਼ਲਿਆ ਹਸਪਤਾਲ ਦਾ ਦੋਰਾ ਕੀਤਾ ਗਿਆ।

ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਕਿਹਾ ਕਿ ਜਿਲੇ ਵਿਚ ਡੇਂਗੂ ਬੁਖਾਰ ਦੇ ਕੇਸ ਸਾਹਮਣੇ ਆਉਣ ਤੇ ਮਰੀਜਾਂ ਦੇ ਇਲਾਜ ਲਈ ਲਈ ਪੂਰੇ ਪ੍ਰਬੰਧ ਕਰ ਲਏ ਗਏ ਹਨ। ਉਹਨਾ ਕਿਹਾ ਕਿ ਮਾਤਾ ਕੁਸ਼ਲਿਆ ਹਸਪਤਾਲ ਵਿਖੇ ਬੁਖਾਰ ਦੇ ਸ਼ਕੀ ਮਰੀਜਾਂ ਵਿਚੋ ਡੇਂਗੁ ਦੇ ਮਰੀਜਾ ਦੀ ਜਲਦੀ ਪਛਾਣ ਕਰਨ ਲਈ ਓ.ਪੀ.ਡੀ ਵਿਚ ਬੁਖਾਰ ਦਾ ਕਾਰਨਰ ਬਣਾਇਆ ਗਿਆ ਹੈ ਜਿਥੇ ਕਿ ਬੁਖਾਰ ਦੇ ਮਰੀਜਾ ਦਾ ਬੁਖਾਰ,ਬੀ.ਪੀ.ਅਤੇ ਟੋਰਨਕੁਇਟ ਟੈਸਟ ਕੀਤਾ ਜਾਵੇਗਾ ਤਾਂ ਜੋ ਸਧਾਰਨ ਅਤੇ ਗੰਭੀਰ ਹਾਲਤਾ ਵਾਲੇ ਮਰੀਜਾਂ ਦੀ ਪਛਾਣ ਕੀਤੀ ਜਾ ਸਕੇ। ਉਹਨਾ ਕਿਹਾ ਕਿ ਗੰਭੀਰ ਕੇਸਾਂ ਵਿਚ ਮਰੀਜਾਂ ਨੁੰੰ ਹਸਪਤਾਲ ਵਿਚ ਦਾਖਲ ਕਰਨ ਦੀ ਜਰੂਰਤ ਹੁੰਦੀ ਹੈ ਜਦਕਿ ਆਮ ਕੇਸਾ ਵਿਚ ਮਰੀਜ ਨੂੰ ਬੁਖਾਰ ਦੀ ਦਵਾਈ ਦੇਕੇ ਘਰ ਵਿਚ ਹੀ ਆਰਾਮ ਕਰਨ ਲਈ ਕਿਹਾ ਜਾਂਦਾ ਹੈ । ਉੇਨਹਾਂ ਕਿਹਾ ਕਿ ਗਾਈਡਲਾਈਨਜ ਅਨਸਾਰ ਸਾਰੇ ਟਰਸ਼ਰੀ,ਸੀ.ਐਚ.ਸੀ. ਅਤੇ ਸਬ ਡਵੀਜਨ ਹਸਪਤਾਲਾ ਵਿਚ ਵੀ ਅਜਿਹੇ ਬੁਖਾਰ ਦੇ ਕਾਰਨਰ ਬਣਾਏ ਜਾ ਰਹੇ ਹਨ। ਇਸ ਤੋ ਬਾਦ ਮੇਅਰ ਸੰਜੀਵ ਸ਼ਰਮਾ ਅਤੇ ਸਿਵਲ ਸਰਜਨ ਵੱਲੋ ਡੇਂਗੂ ਵਾਰਡ ਅਤੇ ਲੈਬ ਦਾ ਦੋਰਾ ਕੀਤਾ ਗਿਆ।
ਸਿਵਲ ਸਰਜਨ ਡਾ. ਸਿੰਘ ਨੇ ਕਿਹਾ ਡੇਂਗੂ ਮਰੀਜਾਂ ਦੇ ਇਲਾਜ ਲਈ ਸਿਹਤ ਸੰਸਥਾਵਾ ਦੇ ਡੇਂਗੂ ਵਾਰਡਾ ਵਿਚ ਬੈਡ ਨੈਟ ਲਗਾਏ ਗਏ ਹਨ।ਇਸ ਮੋਕੇ ਸਿਵਲ ਸਰਜਨ ਡਾ. ਮਨਜੀਤ ਸਿੰਘ ਵੱਲੋ ਮੇਅਰ ਸੰਜੀਵ ਸ਼ਰਮਾ ਨੂੰ ਫੋਗਿੰਗ ਲਈ ਡੇਂਗੂ ਹਾਈ ਰਿਸਕ ਏਰੀਏ ਦੀ ਸੂਚੀ ਵੀ ਪ੍ਰਦਾਨ ਕੀਤੀ ਗਈ ।
ਮੇਅਰ ਸ਼ਰਮਾ ਜੀ ਵੱਲੋ ਵਿਸ਼ਵਾਸ਼ ਦਿਵਾਇਆ ਗਿਆ ਕਿ ਜਲਦੀ ਹੀ ਇਹਨਾਂ ਹਾਈ ਰਿਸਕ ਏਰੀਏ ਵਿਚ ਫੋਗਿੰਗ ਕਰਵਾ ਦਿਤੀ ਜਾਵੇਗੀ। ਇਸ ਮੋਕੇ ਮੈਡੀਕਲ ਸੂਪਰਡੈਂਟ ਡਾ. ਰੇਨੂ ਅਗਰਵਾਲ, ਜਿਲਾ ਐਪੀਡੋਮੋਲੋਜਿਸਟ ਡਾ. ਗੁਰਮੀਤ ਸਿੰਘ ਅੇ ਡਾ. ਗੁਮਨਜੀਤ ਕੋਰ ,ਸੀਨੀਅਰ ਮੈਡੀਕਲ ਅਫਸਰ ਡਾ. ਸੰਦੀਪ ਕੋਰ, ਡਾ. ਪਰਮਿੰਦਰ ਕੋਰ, ਡਾ. ਵਿਕਾਸ ਗੋਇਲ, ਡਾ. ਨਵਦੀਪ ਵਾਲੀਆ, ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ, ਡਾ. ਅ੍ਰਸ਼ਨੂਰ ਆਦਿ ਹਾਜਰ ਸਨ।

Leave a Reply

Your email address will not be published. Required fields are marked *