ਗੁਰੂ ਨਾਨਕ ਇੰਸਟੀਚਿਊਟ ਦੇ ਵਿਦਿਆਰਥੀਆਂ ਨੇ ਮਨਾਇਆ ਤੀਆਂ ਦਾ ਤਿਉਹਾਰ
ਪਟਿਆਲਾ 14 ਅਗਸਤ (ਮਧੂਸਾਰ ਬਿਊਰੋ) ਤੀਆਂ ਦੇ ਤਿਉਹਾਰ ਦੇ ਮੱਦੇਨਜ਼ਰ ਪਟਿਆਲਾ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨਾਲੋਜੀ ਵਿੱਚ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ।
ਇਸ ਪ੍ਰੋਗਰਾਮ ਦੀ ਸੁਰੂਆਤ ਬੜੇ ਧੁਮਧਾਮ ਨਾਲ ਸੋਲੋ ਪ੍ਰਫੌਰਮੈਂਸ ਨਾਲ ਕੀਤੀ ਗਈ ।ਇਸ ਪਿੱਛੋਂ ਹੈਵੀ ਵੇਟ ਪੰਜਾਬੀ ਗੀਤ ਤੇ ਮੁੰਡਿਆਂ ਵੱਲੋਂ ਭੰਗੜਾ ਪਾਈਆ ਗਿਆ ਇਸ ਤੋਂ ਬਾਅਦ ਵਿਦਿਆਰਥੀਆਂ ਵੱਲੌਂ ਮਜਦੂਰਾਂ ਤੇ ਅਤਿਆਚਾਰ ਨਾਲ ਸਬੰਧਤ ਨਾਟਕ ਪੇਸ਼ ਕੀਤਾ ਗਿਆ ਇਸ ਤੋਂ ਬਾਅਦ ਕੈਡਲ ਲਾਇਟ ਪੰਜਾਬੀ ਗੀਤ ਉਤੇ ਵਿਦਿਆਰਥਣਾਂ ਵੱਲੋ ਡਾਂਸ ਪੇਸ ਕਿਤਾ ਗਿਆ ਇਸਤੋਂ ਮਗਰੋਂ ਵਿਦਿਆਰਥੀਅਣਾਂ ਵੱਲੋਂ ਤੀਆਂ ਮਨਾਉਣ ਦੇ ਇਤਿਹਾਸਿਕ ਪਿਛੋਕੜ ਤੇ ਚਾਨਣ ਪਾਇਆ ਗਿਆ ਅਤੇ ਨਾਲ ਹੀ ਵਿਦਿਆਰਥੀਅਣਾਂ ਵਿੱਚ ਮਹਿੰਦੀ ਦਾ ਮੁਕਾਬਲਾ ਕਰਵਾਈਆ ਗਿਆ ਇਸ ਤੋਂ ਬਾਅਦ ਮੈਸਆਪ ਗੀਤਾਂ ਊਤੇ ਵਿਦਿਆਰਥੀ ਵੱਲੋਂ ਡਾਂਸ ਪੇਸ਼ ਕੀਤਾ ਗੀਆ ਆਖੀਰਲੀ ਪ੍ਰਫੋਰਮੈਂਸ ਵਿੱਚ ਵਿਦਿਆਰਥਣਾਂ ਵੱਲੋਂ ਲੋਕ ਗੀਤ (ਬੋਲੀਆਂ) ਤੇ ਗਿੱਧਾ ਪਾਇਆ ਗਿਆ ਅਤੇ ਮਹਿੰਦੀ ਦੇ ਮੁਕਾਬਲੇ ਵਿੱਚੋਂ ਰੇਨੂ ਆਪ੍ਰੇਸ਼ਨ ਥਿਏਟਰ ਸੈਕਿੰਡ ਇਅਰ ਨੇ ਪਹਿਲਾ, ਪੱਕੀ ਪੰਜਾਬਣ ਦਾ ਖਿਤਾਬ ਸੁਰਲੀਨ ਕੋਰ ਐਕਸ-ਰੇ ਸੈਕਿੰਡ ਇਅਰ ਅਤੇ, ਮੁਡਿਆਂ ਦੀ ਮੋਡਲਿੰਗ ਵਿੱਚੋਂ ਹਰਨੀਸ ਆਪ੍ਰੇਸ਼ਨ ਥਿਏਟਰ ਸੈਕਿੰਡ ਇਅਰ ਨੇ ਅਤੇ ਭੰਗੜੇ ਵਿੱਚੋਂ ਕਰਨ ਉਪਥੈਲਮਿਕ ਫਸਟ ਇਅਰ ਨੇ ਅਤੇ ਸਟੇਜ ਸਾਂਭ ਰਹਿਆਂ ਮੁਟਿਆਰਾਂ ਕਮਲਜੀਤ ਕੋਰ ਅਤੇ ਰੁਪਿੰਦਰ ਕੋਰ ਆਪ੍ਰੇਸ਼ਨ ਥਿਏਟਰ ਸੈਕਿੰਡ ਇਅਰ ਨੇ ਇਨਾਮ ਹਾਸਿਲ ਕੀਤੇ। ਇਸ ਮੌਕੇ ਤੇ ਇੰਸਟੀਚਿਊਟ ਦੇ ਡਾਇਰੈਕਟਰ/ਪ੍ਰਿੰਸੀਪਲ ਡਾ. ਸੁਭਾਸ਼ ਡਾਵਰ, ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਨਿਰਮਲ ਡਾਵਰ, ਸਮੂਹ ਸਟਾਫ ਅਤੇ ਸਾਰੇ ਵਿਦਿਆਰਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ ਇਸ ਮੋਕੇ ਅਤੇ ਡਾ. ਡਾਵਰ ਨੇ ਤੀਆਂ ਦੇ ਇਸ ਮੌਕੇ ਤੇ ਕਿਹਾ ਕਿ ਸਾਰੇ ਵਿਦਿਆਰਥੀ ਆਪਣੇ ਮਾਤਾ-ਪਿਤਾ ਅਤੇ ਆਪਣੇ ਅਧਿਆਪਕਾਂ ਦਾ ਸਨਮਾਨ ਕਰਕੇ ਸਮਾਜ ਵਿੱਚ ਆਪਣਾ ਅਤੇ ਉਹਨਾਂ ਦਾ ਮਾਣ ਵਧਾਉਣ। ਇਸਤੋਂ ਪਿਛੋਂ ਸਮੂਹ ਸਟਾਫ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਤੀਆਂ ਦੀ ਮੁਬਾਰਕਾਂ ਦਿਤੀਆਂ ਗਈਆਂ ਅਤੇ ਆਪਣੇ ਭਵਿੱਖ ਸਵਾਰਨ ਅਤੇ ਸਵੈ-ਰੋਜ਼ਗਾਰ ਪ੍ਰਾਪਤ ਕਰਕੇ ਆਪਣੇ ਪੈਰਾਂ ਤੇ ਖੜੇ ਹੋਣ ਦੀ ਕਾਮਯਾਬੀ ਦੀਆਂ ਵਧਾਈਆਂ ਦਿਤਿਆਂ ਗਇਆਂ ਅਤੇ ਸਾਰੇ ਵਿਦਿਆਰਥੀਆਂ ਅਤੇ ਸਮੂਹ ਸਟਾਫ ਨੂੰ ਰਿਫਰੈਸਮੈਟ ਤੋਂ ਬਾਅਦ ਰਾਸ਼ਟਰੀ ਗੀਤ ਨਾਲ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ।

