ਪਟਿਆਲਾ

ਅਜਾਦੀ ਦਿਹਾੜੇ ਨੂੰ ਸਮਰਪਿਤ ਸਕੂਲ ਡਕਾਲਾ ਵਲੋਂ ‘ਚ ਤਿਰੰਗਾ ਲਹਿਰਾਇਆ

ਪਟਿਆਲਾ, 16 ਅਗਸਤ (ਮਧੂਸਾਰ ਬਿਊਰੋ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਕਾਲਾ ਵਲੋਂ ਅਜਾਦੀ ਦਿਹਾੜੇ ਨੂੰ ਸਮਰਪਿਤ ਸਕੂਲ ‘ਚ ਤਿਰੰਗਾ ਝੰਡਾ ਲਹਿਰਾਇਆ ਗਿਆ। ਸਕੂਲ ਦੇ ਪ੍ਰਿੰਸੀਪਲ ਸੁਦੇਸ਼ ਕੁਮਾਰੀ ਤੇ ਸਮੂਹ ਸਟਾਫ ਨੇ ਸੰਵਿਧਾਨਕ ਨਿਯਮਾਂ ਤਹਿਤ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।

ਇਸ ਸਮਾਗਮ ਦੋਰਾਨ ਵਿਦਿਆਰਥੀਆਂ ਵਲੋਂ ਸਭਿਆਚਾਰਕ ਪ੍ਰੋਗਰਾਮ ਕੀਤਾ ਅਤੇ ਦੇਸ਼ ਭਗਤੀ ਦੇ ਗੀਤ ਵੀ ਗਾਏ। ਇਸ ਮੌਕੇ ਅਜੈਬ ਸਿੰਘ ਟਿਵਾਣਾ, ਪੂਨਮ ਰਾਣੀ, ਜਤਿੰਦਰ ਸਿੰਘ ਗਿੱਲ, ਪ੍ਰਨੀਤ , ਸੁÎਮਾ ਰਾਣੀ, ਮਾਨਵ, ਦਲਬੀਰ ਸਿੰਘ, ਬਲਜਿੰਦਰ ਕੌਰ ਅਤੇ ਪੀ. ਟੀ. ਆਈ. ਅਧਿਆਪਕਾ ਕੁਲਦੀਪ ਕੌਰ ਅਤੇ ਪੂਨਮ ਰਾਣੀ ਹਾਜਰ ਸਨ।

Leave a Reply

Your email address will not be published. Required fields are marked *