ਦੇਸ਼-ਵਿਦੇਸ਼ਪੰਜਾਬ

ਹਿਸਾਰ ‘ਚ ਸਿੱਖ ਪਰਿਵਾਰ ‘ਤੇ ਹਮਲਾ ਕਰਨ ਵਾਲੇ ਦੋਸ਼ੀ ਗ੍ਰਿਫਤਾਰ ਕੀਤੇ ਜਾਣ : ਗਿਆਨੀ ਗੁਰਬਚਨ ਸਿੰਘ

ਸੂਬੇ ਸਮੇਤ ਦੇਸ਼-ਵਿਦੇਸ਼ ‘ਚ ਹੋ ਰਹੇ ਨਸਲੀ ਹਮਲਿਆਂ ਦੀ ਕੀਤੀ ਜ਼ੋਰਦਾਰ ਨਿੰਦਾ
ਅੰਮ੍ਰਿਤਸਰ 18 ਅਗਸਤ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਹਰਿਆਣਾ ਦੇ ਹਿਸਾਰ ‘ਚ ਅੰਮ੍ਰਿਤਧਾਰੀ ਪਰਿਵਾਰ ਦੀ ਕੁੱਟਮਾਰ ਅਤੇ ਕਕਾਰਾਂ ਦੀ ਬੇਅਦਬੀ ਕੀਤੇ ਜਾਣ ਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਗੰਭੀਰ ਨੋਟਿਸ ਲੇਂਦਿਆਂ ਇਸ ਘਟਨਾ ਦੀ ਜ਼ੋਰਦਾਰ ਨਿੰਦਾ ਕਰਦਿਆਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਇਹ ਘਟਨਾ ਸੋਚੀ ਸਮਝੀ ਸਾਜਿਸ਼ ਲਗਦੀ ਹੈ, ਜਿਸ ਨਾਲ ਸਿੱਖ ਅਤੇ ਜਾਟ ਭਾਈਚਾਰੇ ‘ਚ ਤਕਰਾਰ ਪੈਦਾ ਕਰਨ ਦੀ ਕੋਝੀ ਸਾਜਿਸ਼ ਹੈ। ਉਨ੍ਹਾਂ ਸੂਬੇ ਅਤੇ ਵਿਦੇਸ਼ਾਂ ‘ਚ ਸਿੱਖ ‘ਚ ਉਪਰ ਹੋ ਰਹੇ ਨਸਲੀ ਹਮਲਿਆਂ ‘ਤੇ ਵੀ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ‘ਚ ਵਾਪਰੀ ਘਟਨਾ ਅਤੇ ਗੁਰਦਾਸਪੁਰ ਦੇ ਪਿੰਡ ਕਲੇਰ ਕਲਾਂ ਵਿਖੇ ਇਕ ਨੌਜਵਾਨ ਅੰਮ੍ਰਿਤਧਾਰੀ ਬੱਚੇ ਦੀ ਕੁੱਟਮਾਰ ਕੀਤੇ ਜਾਣ ਦੀ ਜ਼ੋਰਦਾਰ ਨਿੰਦਾ ਕੀਤੀ ਹੈ।
ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸੂਬਾ ਸਰਕਾਰਾਂ ਕਿਵੇਂ ਕੁੰਭ ਕਰਨੀ ਨੀਂਦ ਸੁੱਤੀਆਂ ਹੋਈਆ ਹਨ ਜਾਂ ਫਿਰ ਜਾਣ ਬੁਝ ਕੇ ਕਿਸੇ ਗੁੱਝੀ ਸਾਜਿਸ਼ ਦੇ ਅਧੀਨ ਏਜੰਸੀਆਂ ਵੱਲੋਂ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ ਸਿੱਖਾਂ ਨੂੰ ਜਲੀਲ ਕਰਨ ਵਾਸਤੇ ਕਰਵਾਈਆ ਜਾ ਰਹੀਆਂ ਹਨ। ਇਸ ਸਬੰਧੀ ਸਿੱਖ ਪੰਥ ਨੂੰ ਇੱਕ ਮੁੱਠ ਹੋ ਕੇ ਸੋਚਣ ਦੀ ਲੋੜ ਹੈ।

Leave a Reply

Your email address will not be published. Required fields are marked *