ਪੰਜਾਬ

ਜੱਫੀ ‘ਤੇ ਸਿੱਧੂ ਦੀ ਸਫਾਈ, ਕਿਹਾ ਮੋਦੀ ਬਿਨਾਂ ਆਗਿਆ ਗਏ ਪਾਕਿ

ਨਵੀਂ ਦਿੱਲੀ 21 ਅਗਸਤ (ਮਧੂਸਾਰ ਬਿਊਰੋ) ਪਾਕਿਸਤਾਨ ਫ਼ੌਜ ਮੁਖੀ ਨੂੰ ਗਲੇ ਮਿਲਣ ‘ਤੇ ਵਿਵਾਦਾਂ ‘ਤੇ ਘਿਰੇ ਸਿੱਧੂ ਨੇ ਪ੍ਰੈਸ ਕਾਨਫਰੰਸ ਰਾਹੀਂ ਸਫਾਈ ਦਿੰਦਿਆਂ ਆਖਿਆ ਕਿ ਉਹ ਦੋਸਤੀ ਦੀ ਖ਼ਾਤਰ ਪਾਕਿਸਤਾਨ ਗਏ ਸਨ, ਜਦਕਿ ਪ੍ਰਧਾਨ ਮੰਤਰੀ ਮੋਦੀ ਬਿਨਾ ਕਿਸੇ ਆਗਿਆ ਦੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਘਰ ਗਏ ਸਨ।

ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੇਰੀ ਪਾਕਿਸਤਾਨ ਯਾਤਰਾ ਚਰਚਾ ਦਾ ਵਿਸ਼ਾ ਬਣੀ, ਜਦਕਿ ਇਹ ਯਾਤਰਾ ਕੋਈ ਰਾਜਨੀਤਿਕ ਨਹੀਂ ਬਲਕਿ ਮਿੱਤਰ ਦਾ ਸੱਦਾ ਸੀ। ਸਿੱਧੂ ਨੇ ਇਹ ਵੀ ਆਖਿਆ ਕਿ ਇਮਰਾਨ ਖਾਨ ਭਾਰਤ-ਪਾਕਿ ਸਬੰਧ ਸੁਧਾਰਨ ‘ਚ ਅਹਿਮ ਰੋਲ ਅਦਾ ਕਰ ਸਕਦੇ…ਅਤੇ ਬਾਜਵਾ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਦਾ ਹੁੰਗਾਰਾ ਭਰਿਆ…

Leave a Reply

Your email address will not be published. Required fields are marked *