ਖਹਿਰਾ ਨੂੰ ਹਟਾਉਣ ਲਈ ‘ਆਪ’ ਦੇ ਵਿਧਾਇਕਾਂ ਨੂੰ ਗੁੰਮਰਾਹ ਕੀਤਾ ਗਿਆ : ਕੰਵਰ ਸੰਧੂ
ਨਵੀਂ ਦਿੱਲੀ 21 ਅਗਸਤ (ਮਧੂਸਾਰ ਬਿਊਰੋ) ਆਪ ਦੇ ਖਰੜ ਤੋਂ ਵਿਧਾਇਕ ਕੰਵਰ ਸੰਧੂ ਨੇ ਪ੍ਰੈਸ ਕਾਨਫਰੰਸ ਰਾਹੀਂ ਖੁਲਾਸਾ ਕਰਦਿਆਂ ਆਖਿਆ ਕਿ ਖਹਿਰਾ ਨੂੰ ਹਟਾਉਣ ਲਈ ਦਿੱਲੀ ਹਾਈਕਮਾਂਡ ਮਨ ਬਣਾ ਚੁੱਕੀ ਸੀ ਅਤੇ ਇਸ ਬਾਰੇ ਵਿਧਾਇਕਾਂ ਨੂੰ ਗੁੰਮਰਾਹ ਕੀਤਾ ਗਿਆ, ਜਦਕਿ ਮਨੀਸ਼ ਸਿਸੌਦੀਆ ਨੇ ਫੋਨ ‘ਤੇ ਰਾਹੀਂ ਦੱਸਿਆ ਕਿ ਖਹਿਰਾ ਨੂੰ ਹਟਾਕੇ ਦਲਿਤ ਆਗੂ ਲਗਾਇਆ ਜਾ ਰਿਹਾ ਹੈ, ਜਦਕਿ ਦੋ ਵਿਧਾਇਕਾਂ ਦੀ ਸਹਿਮਤੀ ਤੱਕ ਨਹੀਂ ਲਈ ਗਈ।
ਕਾਨਫਰੰਸ ਦੌਰਾਨ ਵਿਧਾਇਕ ਜਗਦੇਵ ਸਿੰਘ ਕਮਾਲੂ ਤੇ ਪਿਰਮਲ ਸਿੰਘ ਖਾਲਸਾ ਵੀ ਮੌਜੂਦ ਵਿਖਾਈ ਦਿਤੇ।

