ਗੁਰਦੀਪ ਸਿੰਘ ਚੀਮਾ ਜ਼ਿਲ੍ਹਾ ਪ੍ਰਧਾਨ ਦੇ ਨਾਲ ਨਾਲ ਸ਼ਹਿਰੀ ਪ੍ਰਧਾਨ ਵੀ ਨਿਯੁਕਤ
ਐਸੋਸੀਏਸ਼ਨ ਵੱਲੋਂ ਸੌਂਪੀ ਹਰ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗਾ : ਚੀਮਾ
ਪਟਿਆਲਾ, 24 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਪਿਛਲੇ ਇੱਕ ਦਹਾਕੇ ਤੋਂ ਰਾਈਸ ਮਿਲਰਾਂ ਦੇ ਹਿੱਤਾਂ ‘ਤੇ ਠੋਕ ਦੇ ਪਹਿਰਾ ਦੇ ਰਹੇ ਰਾਈਸ ਮਿਲਰ ਐਸੋਸੀਏਸ਼ਨ ਦੇ ਜਿਲਾ ਪ੍ਰਧਾਨ ਗੁਰਦੀਪ ਸਿੰਘ ਚੀਮਾ ਨੂੰ ਹੁਣ ਪਟਿਆਲਾ ਸ਼ਹਿਰੀ ਦਾ ਪ੍ਰਧਾਨ ਵੀ ਨਿਯੁਕਤ ਕਰ ਦਿੱਤਾ ਗਿਆ ਹੈ। ਜਦੋਂ ਕਿ ਗੁਰਮੇਜ਼ ਸਿੰਘ ਭੁਨਰਹੇੜੀ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।
ਪ੍ਰਧਾਨ ਚੀਮਾ ਨੂੰ Îਇਹ ਜਿੰਮੇਵਾਰੀ ਏਸ਼ੀਅਨ ਇੰਸਟੀਚਿਊਟ ਵਿਚ ਆਲ ਇੰਡੀਆ ਰਾਈਸ ਮਿਲਰ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸ਼ੈਣੀ ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ ਵਿਚ ਸਮੁੱਚੇ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਸੌਂਪੀ ਗਈ। ਸ੍ਰੀ ਚੀਮਾ ਪਿਛਲੇ ਦੋ ਦਹਾਕਿਆਂ ਤੋਂ ਪੰਜਾਬ ਰਾਈਸ ਮਿਲਰ ਐਸੋਸੀਏਸ਼ਨ ਦੇ ਸੂਬਾ ਜਨਰਲ ਸਕੱਤਰ ਅਤੇ ਜਿਲਾ ਪ੍ਰਧਾਨ ਦੀ ਜਿੰਮੇਵਾਰੀ ਨਿਭਾਉਂਦੇ ਆ ਰਹੇ ਹਨ। ਉਹਨਾਂ ਵੱਲੋਂ ਕੀਤੇ ਗਏ ਕੰਮ ਨੂੰ ਦੇਖਦੇ ਹੋਏ ਹੁਣ ਉਹਨਾਂ ਨੂੰ ਪਟਿਆਲਾ ਸ਼ਹਿਰ ਦੀ ਵਾਗਡੋਰ ਵੀ ਸੌਂਪ ਦਿੱਤੀ ਗਈ, ਉਂਝ ਉਹ ਪਹਿਲਾਂ ਸੱਤ ਵਾਰ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਇਸ ਮੌਕੇ ਆਲ ਇੰਡੀਆ ਰਾਈਸ ਮਿਲਰ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸ਼ੈਣੀ ਨੇ ਸ੍ਰੀ ਚੀਮਾ ਵੱਲੋਂ ਕੀਤੇ ਜਾਣ ਵਾਲੇ ਸ਼ਲਾਘਾ ਕਰਦਿਆਂ ਕਿਹਾ ਕਿ ਸ੍ਰੀ ਚੀਮਾ ਸ਼ੈਲਰ ਮਾਲਕਾਂ ਦੇ ਹਿੱਤਾਂ ਦੇ ਲਈ ਹਰ ਮੋਰਚੇ ‘ਤੇ ਲੜਦੇ ਆ ਰਹੇ ਹਨ। ਇਸ ਲਈ ਸਮੁੱਚੇ ਮੈਂਬਰਾਂ ਦੀ ਸਹਿਮਤੀ ਨਾਲ ਹੁਣ ਉਹਨਾਂ ਨੂੰ ਪਟਿਆਲਾ ਸ਼ਹਿਰੀ ਯੂਨਿਟ ਦੀ ਜਿੰਮੇਵਾਰੀ ਵੀ ਸੌਂਪੀ ਗਈ ਹੈ। ਇਸ ਮੌਕੇ ਪ੍ਰਧਾਨ ਚੀਮਾ ਨੇ ਕਿਹਾ ਕਿ ਉਹ ਐਸੋਸੀਏਸ਼ਨ ਵੱਲੋਂ ਜਿਹੜੀ ਵੀ ਜਿੰਮੇਵਾਰੀ ਦਿੱਤੀ ਗਈ ਹੈ, ਉਸ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਚੇਅਰਮੈਨ ਗੁਰਮੇਜ਼ ਸਿੰਘ ਨੇ ਵੀ ਸਮੁੱਚੀ ਮੈਂਬਰਾਂ ਅਤੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮੁਲਖ ਰਾਜ ਗੁਪਤਾ, ਜਸਵਿੰਦਰ ਸਿੰਘ ਰਾਣਾ, ਚਿਮਨ ਲਾਲ ਡਕਾਲਾ, ਪਵਨ ਸਿੰਗਲਾ, ਦਿਲਬਾਗ ਸਿੰਘ, ਅਸ਼ੋਕ ਕੁਮਾਰ ਮੋਢੀ, ਜਤਿੰਦਰ ਟੀਨੂੰ, ਦਵਿੰਦਰ ਬੱਗਾ, ਜਤਿੰਦਰ ਸਿੰਘ ਸਨੋਰ, ਰਾਜਿੰਦਰ ਕੁਮਾਰ (ਪੱਪੂ ਟੌਹੜਾ), ਰਾਕੇਸ਼ ਕੁਮਾਰ ਬਾਂਸਲ, ਦਵਿੰਦਰ ਸਿੰਘ ਜੀ.ਟੀ.ਬੀ, ਨਰਿੰਜਣ ਸਿੰਘ, ਚਿਮਨ ਲਾਲ ਗੋਇਲ, ਸਰਬਜੀਤ ਸ਼ੈਣੀ, ਰਾਜ ਕੁਮਾਰ ਬਾਂਸਲ, ਤੀਰਥ ਬਾਂਸਲ,ਸਿੰਗਾਰਾ ਸਿੰਘ, ਜਸਪਾਲ ਸਿੰਘ ਪਾਲੀ, ਧੀਰਜ ਗਰਗ, ਅਮਰਜੀਤ ਸਿੰਘ ਬਸ਼ਖੀਵਾਲਾ,ਦਵਿੰਦਰ ਸਿੰਘ ਲੁੰਬੀ, ਰਾਜਵਿੰਦਰ ਸਿੰਘ ਦੇਵੀਗੜ੍ਰ, ਭੁਪਿੰਦਰ ਸਿੰਘ ਦੇਵੀਗੜ੍ਹ, ਮਦਨ ਲਾਲ ਸੋਫਤ, ਵਿਨੈ ਗੋਇਲ, ਹਨੀਸ਼ ਗੋਇਲ, ਦੀਪਾਂਸ਼ੁ ਗੋਇਲ, ਸ਼ੰਕਰ ਸੋਫਤ, ਅਨਿਲ ਡਕਾਲਾ, ਰਮੇਸ਼ ਗੁਪਤਾ,ਗੁਰਮਿੰਦਰ ਸਿੰਘ ਮਿਹੋਣ, ਅਨਿਲ ਸਿੰਗਲਾ, ਪੱਪੀ ਕਾਂਸਲ, ਪ੍ਰਦੀਪ ਸਿੰਗਲਾ, ਤਰਸੇਮ ਮਿੱਤਲ, ਸੁਨੀਲ ਬਾਂਸਲ ਸਨੌਰ, ਭਰਤ ਗੋਇਲ ਸਨੌਰ, ਲਲਿਤ ਜਿੰਦਲ, ਗੌਰਵ ਜਿੰਦਲ, ਵਿਨੈ ਗੁਪਤਾ, ਸੁਨੀਲ ਜਿੰਦਲ, ਮਯੰਕ ਕਾਂਸਲ, ਰਜਿੰਦਰ ਸਿੰਘ ਸਰਪੰਚ ਉਪਲੀ, ਰਣਧੀਰ ਸਿੰਘ ਸਲੇਮਪੁਰ, ਸੁਭਾਸ਼ ਕਾਂਸਲ,ਵਿਕਾਸ ਮਿੱਤਲ, ਦੇਵੀ ਦਿਆਲ, ਕਿਸ਼ੋਰੀ ਲਾਲ, ਗੁਰਦਰਸ਼ਨ ਗੋਲਡੀ, ਡਾ.ਦਲਜੀਤ, ਪਲਵਿੰਦਰ ਗੋਗੀ, ਦੀਵਾਨ ਚੰਦ, ਅਨਿਲ ਗੁਪਤਾ, ਰਾਕੇਸ ਬਾਗੂ, ਹਰੀਸ਼ ਕੁਮਾਰ, ਮੁਨੀਸ਼ ਕੁਮਾਰ, ਸੰਜੇ ਕੁਮਾਰ, ਕ੍ਰਿਸ਼ਨ ਕੁਮਾਰ, ਮਨਦੀਪ ਕੁਮਾਰ, ਅਮਰੀਕ ਸਿੰਘ, ਰਾਜੇਸ ਬਾਂਸਲ, ਵਿੱਕੀ ਭਾਨਰਾ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

