ਪੰਜਾਬ

ਜੇਲ ਮੰਤਰੀ ਸੁਖੀ ਰੰਧਾਵਾ ਵਲੋਂ ਗੁਰਬਾਣੀ ਦੀ ਨਿਰਾਦਰ ਦਾ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਪੁੱਜਾ

ਗੁਰਬਾਣੀ ਨਹਲ ਛੇੜ ਛਾੜ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ : ਜਥੇਦਾਰ ਗੁਰਬਚਨ ਸਿੰਘ
ਸ੍ਰੋਮਣੀ ਕਮੇਟੀ ਮੈਬਰਾਂ ਅਤੇ ਪੰਥਕ ਆਗੂਆਂ ਦਿਤਾ ਮੰਗ ਪਤਰ, ਸਖਤ ਕਾਰਵਾਈ ਦੀ ਕੀਤੀ ਮੰਗ
ਅਮ੍ਰਿਤਸਰ 24 ਅਗਸਤ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਗੁਰਬਾਣੀ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦਾ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਗਿਆ ਹੈ। ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਗੁਰਬਾਣੀ ਨਾਲ ਖਿਲਵਾੜ ਬਜਰ ਗੁਨਾਹ ਹੈ, ਦੋਸ਼ੀ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨਾਂ ਦਸਿਆ ਕਿ ਉਕਤ ਮਾਮਲੇ ਨੂੰ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ‘ਚ ਵਿਚਾਰਿਆ ਜਾਵੇਗਾ ਅਤੇ ਬਣ ਦੀ ਕਾਰਵਾਈ ਹੋਵੇਗੀ।

ਸ੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਸ੍ਰੋਮਣੀ ਕਮੇਟੀ ਮੈਬਰਾਂ ਤੇ ਪੰਥਕ ਆਗੂਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਇਕ ਲਿਖਤੀ ਮੰਗ ਪ੍ਰਤਰ ਦਿੰਦਿਆਂ ਸੁਖੀ ਰੰਧਾਵਾ ਵਲੋਂ ਗੁਰਬਾਣੀ ਪ੍ਰਤੀ ਕੀਤੀ ਗਈ ਗੁਸਤਾਖੀ ਖਿਲਾਫ ਧਾਰਮਿਕ ਰਵਾਇਤਾਂ ਅਨੁਸਾਰ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਸ੍ਰੋਮਣੀ ਕਮੇਟੀ ਮੈਬਰ ਸ: ਰਜਿੰਦਰ ਸਿੰਘ ਮਹਿਤਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਮਗਵਿੰਦਰ ਸਿੰਘ ਖਾਪੜਖੇੜੀ, ਹਰਜਾਪ ਸਿੰਘ ਸੁਲਤਾਨ ਵਿੰਡ, ਅਮਰਜੀਤ ਸਿੰਘ ਬੰਡਾਲਾ, ਭਾਈ ਅਜਾਇਬ ਸਿੰਘ ਅਭਿਆਸੀ ਅਤੇ ਪ੍ਰੋ: ਸਰਚਾਂਦ ਸਿੰਘ ਨੇ ਮੰਗ ਪੱਤਰ ਵਿਚ ਕਿਹਾ ਕਿਜੇਲ ਮੰਤਰੀ ਅਤੇ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਪ੍ਰੈਸ ਕਾਨਫਰੰਸ ਦੌਰਾਨ ਗੁਰਬਣੀ ਨਾਲ ਖਿਲਵਾੜ ਕੀਤਾ ਹੈ। ਉਹਨਾਂ ਆਪਣੇ ਰਾਜਸੀ ਸਵਾਰਥ ਲਈ ਗੁਰੂ ਸਾਹਿਬਾਨ ਦੀ ਬਖਸ਼ਿਸ਼ ਕੀਤੀ ਧੁਰ ਕੀ ਬਾਣੀ ”( ਅੰਗ 356 ) ਆਸਾ ਮਹਲਾ 1 । ਆਪਿ ਕਰੇ ਸਚੁ ਅਲਖ ਅਪਾਰੁ[ ਹਉ ਪਾਪੀ ਤੂੰ ਬਖਸਣਹਾਰੁ ” ਨਾਲ ਛੇੜ ਛਾੜ ਕਰਕੇ ਉਲਟਾਉਦਿਆਂ ”ਮੈਂ ਪਾਪੀ ਬਾਦਲ ਤੂੰ ਬਖਸ਼ਣ ਹਾਰ” ਕਹਿ ਕੇ ਬਜਰ ਪਾਪ ਕੀਤਾ ਹੈ। ਜਿਸ ਨਾਲ ਸਿਖ ਹਿਰਦਿਆਂ ਨੂੰ ਅਸਿਹ ਠੇਸ ਪਹੁਚੀ ਹੈ। ਉਹਨਾਂ ਕਿਹਾ ਕਿ ਜਦ ਰਾਮ ਰਾਏ ਨੇ ਗੁਰੂ ਪੁਤਰ ਹੁਦਿਆਂ ਔਰੰਗਜੇਬ ਦੇ ਦਰਬਾਰ ‘ਚ ਗੁਰਬਾਣੀ ਦੀ ਤੁੱਕ ਬਦਲੀ ਤਾਂ ਗੁਰੂ ਸਾਹਿਬ ਨੇ ਉਸ ਨੂੰ ਮੁੜ ਆਪਣੇ ਮੱਥੇ ਤਕ ਨਾ ਲਗਣ ਦਿਤਾ। ਇਸ ਲਈ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਕੀਤੀ ਗਈ ਬਜਰ ਪਾਪ ਲਈ ਉਸ ਖਿਲਾਫ ਰਵਾਇਤ ਅਨੁਸਾਰ ਕਾਰਵਾਈ ਕੀਤੀ ਜਾਵੇ। ਆਗੂਆਂ ਨੇ ਕਿਹਾ ਕਿ ਸੁਖੀ ਰੰਧਾਵਾ ਦਿਮਾਗੀ ਤਵਾਜਨ ਵਿਘੜ ਚੁਕਿਆ ਹੈ। ਦੁਖ ਦੀ ਗਲ ਹੈ ਕਿ ਸਿਆਸਤ ਅਤੇ ਸਤਾ ਦਾ ਨਸ਼ਾ ਸਿਰ ਚੜ ਕੇ ਬੋਲ ਰਿਹਾ ਹੈ ਅਤੇ ਗੁਰਬਾਣੀ ਦਾ ਸਤਿਕਾਰ ਗਵਾ ਰਿਹਾ ਹੈ। ਮੰਦ ਭਾਵਨਾ ਨਾਲ ਗੁਰਬਾਣੀ ਤੁਕ ਵਿਗਾੜਨੀ ਗਲਤ ਹੈ। ਵਿਧਾਇਕ ਸੁਖਪਾਲ ਭੁਲਰ ਵੀ ਅਰਦਾਸ ਦੀ ਮਹਿਮਾ ਦਾ ਨਿਰਾਦਰ ਕਰਦਿਆਂ ਅਜਿਹੀ ਹੀ ਗਲਤੀ ਕੀਤੀ ਹੈ। ਹਕੂਮਤ ਦੇ ਨਸ਼ੇ ‘ਚ ਚੂਰ ਅਜਿਹੇ ਲੋਕਾਂ ਨੂੰ ਠਲ ਪਾਉਣੀ ਜਰੂਰੀ ਹੈ। ਜਿਸ ਲਈ ਉਹ ਜਥੇਦਾਰ ਸਾਹਿਬ ਨੁੰ ਬੇਨਤੀ ਕਰਦੇ ਹਨ ਕਿ ਉਹ ਅਜਿਹੇ ਲੋਕਾਂ ਨੂੰ ਤੁਰੰਤ ਸੰਮਨ ਕਰੇ ਤੇ ਕਾਰਵਾਈ ਕਰੇ।

Leave a Reply

Your email address will not be published. Required fields are marked *