ਸਰਕਾਰੀ ਮਹਿੰਦਰਾ ਕਾਲਜ ‘ਚ ਮਨਾਇਆ ਸਦਭਾਵਨਾ ਦਿਵਸ
ਪਟਿਆਲਾ 29 ਅਗਸਤ (ਮਧੂਸਾਰ ਬਿਊਰੋ) ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਵਿਖੇ ਕਾਲਜ ਦੇ ਸਦਭਾਵਨਾ ਕਲੱਬ ਵੱਲੋਂ ੌਸਦਭਾਵਨਾ ਦਿਵਸੌ ਮਨਾਇਆ ਗਿਆ। ਇਸ ਮੌਕੇ ਤੇ ਸਦਭਾਵਨਾ ਕਲੱਬ ਦੇ ਕੋਆਰਡੀਨੇਟਰ ਪ੍ਰੋਫੈਸਰ (ਡਾ.) ਸੁਰੇਸ਼ ਕੁਮਾਰ ਸ਼ਰਮਾ ਨੇ ਸਦਭਾਵਨਾ ਕਲੱਬ ਬਾਰੇ ਨਵੇਂ ਆਏ ਵਲੰਟੀਅਰ ਵਿਦਿਆਰਥੀਆਂ ਨੂੰ ਕਲੱਬ ਬਾਰੇ ਜਾਣਕਾਰੀ ਦਿੰਦੇ ਹੋਏ ਸਮਾਜ ਵਿੱਚ ਵੱਖਰੇ-ਵੱਖਰੇ ਪੱਧਰ ਤੇ ਸਦਭਾਵਨਾ ਸੰਦੇਸ਼ ਪਹੁੰਚਾਉਣ ਲਈ ਵਲੰਟੀਅਰ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ।
ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਸੰਗੀਤਾ ਹਾਂਡਾ ਨੇ ਕਾਲਜ ਦੇ ਵਿਦਿਆਥੀਆਂ ਨੂੰ ਸਦਭਾਵਨਾ ਦਾ ਵਿਆਪਕ ਅਰਥ ਦੱਸਦਿਆਂ ਵਿਦਿਆਰਥੀਆਂ ਨੂੰ ਸਮਾਜ ਦੇ ਭਲੇ ਲਈ ਨਵੇਂ-ਨਵੇਂ ਪ੍ਰੋਜੈਕਟ ਦੱਸੇ। ਸਦਭਾਵਨਾ ਕਲੱਬ ਵਲੰਟੀਅਰ ਵਿਦਿਆਰਥੀਆਂ ਨੇ ਇਸ ਮੌਕੇ ਤੇ ਕੇਰਲ ਦੇ ਹੜ ਪੀੜਤ ਪਰਿਵਾਰਾਂ ਦੀ ਮਦਦ ਲਈ ਦੋ ਹਜ਼ਾਰ ਰੁਪਏ ਦੀ ਰਾਸ਼ੀ ਵੀ ਕਾਲਜ ਪ੍ਰਿੰਸੀਪਲ ਨੂੰ ਭੇਂਟ ਕੀਤੀ। ਇਸ ਮੌਕੇ ਤੇ ਕਾਲਜ ਦੇ ਐਨ.ਐਸ.ਐਸ. ਪ੍ਰੋਗਰਾਮ ਅਫਸਰ ਪ੍ਰੋ. ਐਸ.ਐਸ. ਰੇਖੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ੌਸਦਭਾਵਨਾ ਸੌਂਹੌ ਵੀ ਚੁਕਵਾਈ। ਇਹ ਸੌਂਹ ਕਾਲਜ ਦੇ 300 ਤੋਂ ਵੱਧ ਵਿਦਿਆਥੀਆਂ ਨੇ ਚੁੱਕੀ।
ਇਸ ਮੌਕੇ ਤੇ ਕਾਲਜ ਦੇ ਪ੍ਰੋਫੈਸਰ ਰਾਜਿੰਦਰ ਕੌਰ, ਪ੍ਰੋਫੈਸਰ ਜਵਾਹਰ ਕੌਰ, ਪ੍ਰੋਫੈਸਰ ਅੰਮ੍ਰਿਤ ਸਮਰਾ, ਪ੍ਰੋਫੈਸਰ ਹਰਮਨਪ੍ਰੀਤ, ਪ੍ਰੋਫੈਸਰ ਸੁਮੀਤ ਤੇ ਪ੍ਰੋਫੈਸਰ ਆਸ਼ਿਮਾ ਵੀ ਸ਼ਾਮਲ ਹੋਏ।.

