ਪਟਿਆਲਾ

ਮਾਡਲ ਯੂਨਾਈਟਡ ਨੇਸ਼ਨਜ਼ ਕਾਨਫਰੰਸ ਦਾ ਪੰਜਵਾ ਐਡੀਸ਼ਨ 27 ਅਕਤੂਬਰ ਨੂੰ

ਪਟਿਆਲਾ 31 ਅਗਸਤ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੰਪਿਊਟਰ ਸਾਇੰਸ ਐਂਡ ਇੰਜਨੀਅਰਿੰਗ ਵਿਭਾਗ ਵੱਲੋਂ ਮਾਡਲ ਯੂਨਾਈਟਡ ਨੇਸ਼ਨਜ਼ ਕਾਨਫਰੰਸ ਦਾ ਪੰਜਵਾ ਐਡੀਸ਼ਨ 27 ਅਤੇ 28 ਅਕਤੂਬਰ 2018 ਨੂੰ ਕਰਵਾਇਆ ਜਾਣਾ ਹੈ।

28 ਅਗਸਤ 2018 ਨੂੰ ਵਿਭਾਗ ਮੁਖੀ ਡਾ. ਅਮਰਦੀਪ ਸਿੰਘ ਅਤੇ ਪੰਜਾਬੀ ਯੂਨੀਵਰਸਿਟੀ ਮਾਡਲ ਯੂਨਾਈਟਡ ਨੇਸ਼ਨਜ਼ ਸੋਸਾਇਟੀ ਦੇ ਮੈਂਬਰਾਂ ਨਾਲ ਹੋਈ ਮੀਟਿੰਗ ਵਿਚ ਵਾਈਸ-ਚਾਂਸਲਰ ਡਾ. ਬੀ. ਐੱਸ. ਘੁੰਮਣ ਵੱਲੋਂ ਇਸ ਸੰਬੰਧੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਸੋਸਾਇਟੀ ਦਾ ਮਕਸਦ ਵਖ-ਵਖ ਅਨੁਸ਼ਾਸਨਾਂ ਦੇ ਵਿਦਿਆਰਥੀਆਂ ਵਿਚ ਅਕਾਦਮਿਕ ਪ੍ਰਤੀਯੋਗਤਾਵਾਂ ਕਰਵਾ ਕੇ ਉਨ੍ਹਾਂ ਵਿਚ ਲਿਖਣ, ਬੋਲਣ ਆਦਿ ਸੰਬੰਧੀ ਯੋਗਤਾ ਪੈਦਾ ਕਰਨਾ ਹੈ। ਅਜਿਹੀ ਯੋਗਤਾ ਵਿਦਿਆਰਥੀਆਂ ਦੇ ਰੁਜ਼ਗਾਰ ਪ੍ਰਾਪਤੀ ਸਮੇਂ ਲਾਹੇਵੰਦ ਸਾਬਿਤ ਹੁੰਦੀ ਹੈ।

Leave a Reply

Your email address will not be published. Required fields are marked *