ਬੀਡੀਪੀਓ ਨੂੰ ਦਫਤਰ ਘੇਰ ਕੇ ਕੀਤੀ ਕਾਂਗਰਸ ਤੇ ਪ੍ਰਸ਼ਾਸਨ ਖਿਲਾਫ ਜਬਰਦੱਸਤ ਨਾਅਰੇਬਾਜੀ
ਅਮਲੋਹ, 5 ਸਤੰਬਰ (ਮਧੂਸਾਰ ਬਿਊਰੋ) ਬੀਡੀਪੀਓ ਦਫਤਰ ਅਮਲੋਹ ਵਿਚ ਅੱਜ ਸਥਿਤੀ ਉਸ ਸਮੇਂ ਤਣਾਅ ਪੂਰਵਕ ਹੋ ਗਈ ਜਦੋਂ ਸ਼੍ਰੋਮਣੀ ਅਕਾਲ਼ੀ ਦਲ ਵੱਲੋਂ ਚੋਣ ਲੜਨ ਦੇ ਚਾਹਵਾਨ ਸਰਪੰਚਾਂ ਤੇ ਆਗੂਆਂ ਨੂੰ ਹਲਕਾ ਅਮਲੋਹ ਦੇ ਵਿਧਾਇਕ ਦੀਆਂ ਹਿਦਾਇਤਾਂ ਤੇ ਬੀਡੀਪੀਓ ਅਮਲੋਹ ਵੱਲੋਂ ਆਨਾ-ਬਹਾਨਾ ਕਰਕੇ ਐਨ ਓ ਸੀਆਂ ਦੇਣੀਆਂ ਬੰਦ ਕਰ ਦਿੱਤੀਆਂ ਜਦੋਂ ਇਸ ਸਭ ਦੀ ਜਾਣਕਾਰੀ ਸ਼੍ਰੌਮਣੀ ਅਕਾਲ਼ੀ ਦਲ ਦੇ ਹਲਕਾ ਅਮਲੋਹ ਤੋਂ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੂੰ ਮਿਲੀ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਸੀਨੀ ਆਗੂਆਂ ਨੂੰ ਨਾਲ ਲੈ ਕੇ ਬੀਡੀਪੀਓ ਦਫਤਰ ਅਮਲੋਹ ਪੁੱਜੇ ਜਿੱਥੇ ਪਰਮਜੀਤ ਸਿੰਘ ਸਰਪੰਚ ਸ਼ਮਸ਼ਪੁਰ ਨੂੰ ਐਨ ਓ ਸੀ ਨਾ ਦੇਣ ਦਾ ਮਾਮਲਾ ਸਾਹਮਣੇ ਆਇਆ।
ਰਾਜੂ ਖੰਨਾ ਵੱਲੋਂ ਬੀਡੀਪੀਓ ਅਮਲੋਹ ਨੂੰ ਨਿਮਨ ਬੇਨਤੀ ਕੀਤੀ ਗਈ ਕਿ ਉਹ ਬਿਨਾ ਵਜ੍ਹਾ ਸ਼੍ਰੌਮਣੀ ਅਕਾਲੀ ਦਲ ਵੱਲੋਂ ਚੋਣ ਲੜਨ ਵਾਲੇ ਸਰਪੰਚਾਂ ਤੇ ਆਗੂਆਂ ਨੂੰ ਕਾਂਗਰਸ ਦੀ ਸ਼ੈਅ ਤੇ ਤੰਗ ਪਰੇਸ਼ਾਨ ਨਾ ਕਰਨ ਅਤੇ ਜੇਕਰ ਕਿਸੇ ਵੀ ਐਨ ਓ ਸੀ ਲੈਣ ਵਾਲੇ ਸਰਪੰਚ ਜਾਂ ਪੰਚ ਦੇ ਰਿਕਾਰਡ ਵਿਚ ਕੋਈ ਨੁਕਸ਼ ਹੈ ਤਾਂ ਉਹ ਉਸਦੀ ਹਿਮਾਇਤ ਨਹੀਂ ਕਰਨਗੇ ਪਰ ਜਿਸ ਪੰਚ ਸਰਪੰਚ ਦਾ ਹਿਸਾਬ ਕਿਤਾਬ ਬਿਲਕੁਲ ਦੁਰੁਸਤ ਹੈ, ਉਸ ਨਾਲ ਉਹ ਧੱਕੇਸ਼ਾਹੀ ਨਹੀਂ ਹੋਣ ਦੇਣਗੇ। ਰਾਜੂ ਖੰਨਾ ਨੇ ਅੱਗੇ ਕਿਹਾ ਕਿ ਪਰਮਜੀਤ ਸਿੰਘ ਸ਼ਮਸ਼ਪੁਰ ਦਾ ਹਿਸਾਬ ਕਿਤਾਬ ਬੀਡੀਪੀਓ ਨੂੰ ਵੱਡੀ ਗਿਣਤੀ ਲੋਕਾਂ ਸਾਹਮਣੇ ਦਿਖਾਇਆ ਤਾਂ ਉਹ ਸਹੀ ਪਾਇਆ ਗਿਆ ਪਰ ਕਾਂਗਰਸ ਦੇ ਵਿਧਾਇਕ ਦੀ ਸ਼ੈਅ ਤੇ ਬੀਡੀਪੀਓ ਵੱਲੋਂ ਉਸ ਨੂੰ ਐਨ ਓ ਸੀ ਨਹੀਂ ਦਿੱਤੀ ਜਾ ਰਹੀ ਸੀ ਪਰ ਸਾਡੀ ਬੇਨਤੀ ਜਦੋਂ ਬੀਡੀਪੀਓ ਵੱਲੋਂ ਨਾ ਸੁਣੀ ਗਈ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਆਗਆਂ ਵੱਲੋਂ ਸਰਪੰਚਾਂ ਪੰਚਾ ਨੂੰ ਨਾਲ ਲੈ ਕੇ ਦਫਤਰ ਅੱਗੇ ਧਰਨਾ ਲਗਾ ਕੇ ਜਬਰਦੱਸਤ ਨਾਅਰੇਬਾਜੀ ਕੀਤੀ ਗਈ ਤੇ ਉਸ ਉਪਰੰਤ ਬੀਡੀਪੀਓ ਵੱਲੋਂ ਤੁਰੰਤ ਸ਼੍ਰੌਮਣੀ ਅਕਾਲੀ ਦਲ ਦੇ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਐਨ ਓ ਸੀ ਜਾਰੀ ਕਰ ਦਿੱਤੀਆਂ ਗਈਆਂ। ਇਸ ਉਪਰੰਤ ਬੀਡੀਪੀਓ ਦਫਤਰ ਅੱਗੋਂ ਧਰਨਾ ਚੁੱਕਿਆ ਗਿਆ। ਰਾਜੂ ਖੰਨਾ ਨੇ ਕਿਹਾ ਕਿ ਜੇਕਰ ਇਹਨਾਂ ਚੋਣਾਂ ਵਿੱਚ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਕਾਂਗਰਸੀ ਵਿਧਾਇਕ ਦੀ ਸ਼ੈਅ ਤੇ ਕਾਨੂੰੰਨ ਆਪਣੇ ਹੱਥ ਵਿਚ ਲੈਣ ਦੀ ਕੋਸ਼ਿਸ਼ ਕੀਤੀ ਤਾਂ ਸ਼੍ਰੋਮਣੀ ਅਕਾਲੀ ਦਲ ਉਸ ਅਫਸਰ ਖਿਲਾਫ ਪ੍ਰਦਰਸ਼ਨ ਹੀਂ ਨਹੀਂ ਕਰੇਗਾ ਸਗੋਂ ਕਾਂਗਰਸ ਨੂੰ ਮੁੰਹ ਤੋੜਵਾ ਜਵਾਬ ਵੀ ਦਿੱਤਾ ਜਾਵੇਗਾ। ਇਸ ਮੌਕੇ ਤੇ ਸੀਨੀ ਆਗੂ ਕਰਮਜੀਤ ਸਿੰਘ ਭਗੜਾਣਾ, ਜਤਿੰਦਰ ਸਿੰਘ ਧਾਲੀਵਾਲ, ਕੇਸਰ ਸਿੰਘ ਸਲਾਣਾ, ਜੱਥੇ ਕੁਲਦੀਪ ਸਿੰਘ ਮੁੱਢੜੀਆਂ, ਜਸਦੇਵ ਸਿੰਘ ਸੋਂਟੀ, ਜੱਥੇ ਕੁਲਦੀਪ ਸਿੰਘ ਮਛਰਾਈ, ਜੱਥੇ ਹਰਿੰਦਰ ਸਿੰਘ ਦੀਵਾ, ਅਮਨ ਲਾਡਪੁਰ (ਤ), ਸੇਵਾ ਸਿੰਘ ਤੂਰਾਂ, ਪਰਮਜੀਤ ਸਿੰਘ ਖਨਿਆਣ, ਜੱਥੇ ਜਰਨੈਲ ਸਿੰਘ ਮਾਜਰੀ, ਜੱਥੇ ਹਰਬੰਸ ਸਿੰਘ ਬਡਾਲੀ, ਨਿਰਭੈ ਸਿੰਘ ਵਿਰਕ, ਜੱਥੇ ਸ਼ਰਧਾ ਸਿੰਘ ਛੰਨਾ, ਗੇਜ ਸਿੰਘ ਗੇਜੀ, ਪਰਮਜੀਤ ਸਿੰਘ ਸਰਪੰਚ ਸ਼ਮਸ਼ਪੁਰ, ਬਲਵੰਤ ਸਿੰਘ ਮਾਨ, ਇੰਦਰਜੀਤ ਸਿੰਘ ਧਾਲੀਵਾਲ, ਜੱਥੇ ਗੁਰਦੀਪ ਸਿੰਘ ਮੰਡੋਫਲ, ਕੁਲਵਿੰਦਰ ਸਿੰਘ ਸਲਾਣੀ, ਮਲਕੀਤ ਸਿੰਘ ਮਾਨਗੜ੍ਹ, ਮਨਜੀਤ ਸਿੰਘ ਚਤਰਪੁਰਾ, ਕੁਲਦੀਪ ਸਿੰਘ ਮੋਹਣਾ, ਗੁਰਬਖਸ਼ ਸਿੰਘ ਬੈਣਾ, ਹਰਜਿੰਦਰ ਸਿੰਘ ਰੰਘੇੜੀ, ਗੁਰਪ੍ਰੀਤ ਸਿੰਘ ਸਾਬਕਾ ਸਰਪੰਚ, ਜਸਪਾਲ ਸਿੰਘ ਘੋਲਾ, ਜੱਥੇ ਮੋਹਨ ਸਿੰਘ ਚਤਰਪੁਰਾ, ਸੁਖਚੈਨ ਸਿੰਘ ਦੀਵਾ, ਪਾਲੀ ਸ਼ਮਸ਼ਪੁਰ, ਜੀਤੀ ਸ਼ਮਸ਼ਪੁਰ, ਅਮੀ ਚੰਦ ਸਲਾਣੀ, ਕਰਨੈਲ ਸਿੰਘ ਕੈਲੀ, ਸੰਤੋਖ ਸਿੰਘ ਖਨਿਆਣ, ਸੋਨੀ ਕੌਲਗੜ੍ਹ, ਤਾਰਾ ਸਿੰਘ, ਧਰਮਪਾਲ ਭੜੀ ਪੀਏ ਰਾਜੂ ਖੰਨਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਹਲਕੇ ਦੇ ਵਰਕਰ ਤੇ ਆਗੂ ਹਾਜਰ ਸਨ।

