ਲਾਂਘਾ ਖੁੱਲ੍ਹਣ ‘ਤੇ ਸ਼੍ਰੋਮਣੀ ਕਮੇਟੀ ਚੁੱਕੇਗੀ ਸਾਰਾ ਖਰਚ
ਪਾਕਿ ਵੱਲੋਂ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਦੀ ਖ਼ਬਰ ਆਉਣ ‘ਤੇ ਜਿਥੇ ਨਵਜੋਤ ਸਿੰਘ ਸਿੱਧੂ ਬਾਗੋ-ਬਾਗ ਵਿਖਾਈ ਦੇ ਰਹੇ, ਉਥੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਲਾਂਘਾ ਖੋਲ੍ਹੇ ਜਾਣ ਦਾ ਸਵਾਗਤ ਕੀਤਾ ਐ…ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਪਾਕਿ ਸਰਕਾਰ ਜੇ ਅਜਿਹਾ ਕਰਦੀ ਹੈ ਤਾਂ ਸਿੱਖ ਸੰਗਤਾਂ ਵੀ ਗੁਰਧਾਮਾਂ ਦੇ ਦਰਸ਼ਨ ਦੀਦਾਰ ਕਰ ਸਕਣਗੀਆਂ
ਭਾਈ ਲੋਂਗੋਵਾਲ ਨੇ ਆਖਿਆ ਕਿ ਲਾਂਘਾ ਖੋਲ੍ਹੇ ਜਾਣ ‘ਤੇ ਸ਼੍ਰੋਮਣੀ ਕਮੇਟੀ ਸਜਾਵਟ ਅਤੇ ਰਸਤਾ ਪੱਕਾ ਕਰਨ ‘ਤੇ ਸਾਰਾ ਖਰਚ ਚੁੱਕੇਗੀ…ਭਾਈ ਲੌਂਗੋਵਾਲ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸੰਗਤਾਂ ਦੀਆਂ ਭਾਵਨਾਵਾਂ ਨੂੰ ਵੇਖਦੇ ਹੋਏ ਸਾਰੀਆਂ ਕਾਨੂੰਨੀ ਅੜਚਣਾਂ ਦੂਰ ਕਰ ਲਵੇ….

