ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਾਮਲਾ, ਸੁਖਦੇਵ ਸਿੰਘ ਭੌਰ ਗ੍ਰਿਫ਼ਤਾਰ
ਸੁਖਦੇਵ ਸਿੰਘ ਭੌਰ ਗ੍ਰਿਫ਼ਤਾਰ
ਨਵਾਂ ਸ਼ਹਿਰ 7 ਸਤੰਬਰ (ਮਧੂਸਾਰ ਬਿਊਰੋ)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਕਾਰਵਾਈ ਉਨ੍ਹਾਂ ਦੀ ਇੱਕ ਵਿਡੀਓ ਵਾਇਰਲ ਹੋਣ ਤੋਂ ਬਾਅਦ ਹੋਈ
ਜਿਸ ਵਿੱਚ ਉਹ ਕਥਿਤ ਤੌਰ `ਤੇ ਦਲਿਤ ਬਹੁ-ਗਿਣਤੀ ਵਾਲੇ ਡੇਰਾ ਸੱਚਖੰਡ ਬੱਲਾਂ ਦੇ ਆਗੂ ਤੇ ਭਗਤ ਰਵੀਦਾਸ ਦੇ ਸ਼ਰਧਾਲੂ ਰਾਮਾਨੰਦ ਦਾਸ ਵਿਰੁੱਧ ਇਤਰਾਜ਼ਯੋਗ ਸ਼ਬਦਾਵਲੀ ਵਰਤਦੇ ਵਿਖਾਈ ਦੇ ਰਹੇ ਹਨ। ਸ੍ਰੀ ਰਾਮਾਨੰਦ ਦਾ ਸਾਲ 2009 ਦੌਰਾਨ ਆਸਟਰੀਆ ਦੇ ਸ਼ਹਿਰ ਵੀਐਨਾ `ਚ ਕਤਲ ਹੋ ਗਿਆ ਸੀ। ਸ੍ਰੀ ਸੁਖਦੇਵ ਸਿੰਘ ਭੌਰ ਵਿਰੁੱਧ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਬੰਗਾ ਪੁਲਿਸ ਥਾਣੇ `ਚ ਦਰਜ ਕੀਤਾ ਗਿਆ ਹੈ।

