ਪੰਜਾਬਪਟਿਆਲਾ

ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋ ਪਰਿਵਾਰਾਂ ਸਮੇਤ ਰੋਸ਼ ਧਰਨਾ

ਪਟਿਆਲਾ, 17 ਸਤੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਰਜਿ:31 ਜ਼ਿਲ੍ਹਾ ਪਟਿਆਲਾ ਵੱਲ ਜਿਲਾ ਪ੍ਰਧਾਨ ਜੀਤ ਸਿੰਘ ਬਠੋਈ ਦੀ ਪ੍ਰਧਾਨਗੀ ਹੇਠ ਕਾਰਜਕਾਰੀ ਇੰਜੀਨੀਅਰ ਮੰਡਲ ਨੰ:2 ਦੇ ਦਫ਼ਤਰ ਅੱਗੇ ਪਰਿਵਾਰਾਂ ਸਮੇਤ ਧਰਨਾ ਦਿੱਤਾ ਗਿਆ।

ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਵਰਿੰਦਰ ਸਿੰਘ (ਮੋਮੀ) ਨੇ ਦੱਸਦਿਆ ਕਿਹਾ ਕਿ ਕਾਰਜਕਾਰੀ ਇੰਜੀਨੀਅਰ ਮੰਡਲ ਨੰ:2, ਪਟਿਆਲਾ ਵੱਲੋ ਲੰਮੇ ਸਮੇ ਤੋ ਰੁਕੀਆਂ ਤਨਖਾਹਾਂ ਨਹੀ ਦਿੱਤੀਆਂ ਜਾ ਰਹੀਆਂ, ਸਗੋ ਤਨਖਾਹਾਂ ਘੱਟ ਕਰਨ ਦੀ ਧਮਕੀਆਂ ਦਿੱਤੀਆਂ ਜਾ ਰਹੀਆ ਹਨ। ਜੱਥੇਬੰਦੀ ਨੇ ਦੱਸਿਆ ਕਿ ਵਰਕਰਾਂ ਕੋਲ ਛੇ-ਛੇ ਪੋਸਟਾਂ ਦਾ ਕੰਮ ਲਿਆ ਜਾਂਦਾ ਹੈ, ਪਰ ਤਨਖਾਹ ਇੱਕ ਵੀ ਪੋਸਟ ਦੀ ਪੂਰੀ ਨਹੀ ਦਿੱਤੀ ਜਾਦੀ ਤਾਂ ਕਾਰਜਕਾਰੀ ਇੰਜੀਨੀਅਰ ਗੱਲ ਮੰਨਣ ਨੂੰ ਤਿਆਰ ਨਹੀ ਹਨ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸਰਕਲ ਪ੍ਰਧਾਨ ਗੁਰਚਰਨ ਸਿੰਘ ਖਾਕਟਾ ਕਲਾ ਨੇ ਦੱਸਿਆ ਕਿ ਮੰਗ ਦੇ ਸਬੰਧ ਵਿੱਚ ਕਾਰਜਕਾਰੀ ਇੰਜੀਨੀਅਰ ਨਾਲ ਕਈ ਵਾਰ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਵੱਲੋ ਕੋਈ ਵੀ ਮੰਗ ਦਾ ਹੱਲ ਨਹੀ ਦਿੱਤਾ ਜਾ ਰਿਹਾ। ਜਿਸ ਕਰਕੇ ਜੱਥੇਬੰਦੀ ਨੂੰ ਧਰਨਾ ਦੇਣ ਲਈ ਮਜ਼ੂਬਰ ਹੋਣਾ ਪਿਆ, ਪਰ ਕਾਰਜਾਰੀ ਇੰਜੀਨੀਅਰ ਮੰਗਾਂ ਮੰਨਣ ਦੀ ਬਜਾਏ ਦਫ਼ਤਰ ਵਿੱਚ ਨਹੀ ਆਏ। ਪ੍ਰਸ਼ਾਸ਼ਨ ਵੱਲੋ ਧਰਨੇ ਦੋਰਾਨ ਮੋਜ਼ੂਦ ਪ੍ਰਧਾਨਾਂ ਨਾਲ ਗੱਲਬਾਤ ਕੀਤੀ ਗਈ ਅਤੇ ਮੌਕੇ ਤੇ ਕਾਰਜਕਾਰੀ ਇੰਜੀਨੀਅਰ, ਮੰਡਲ ਨੰ:2, ਪਟਿਆਲਾ ਨੂੰ ਬੁਲਾਇਆ ਗਿਆ ਅਤੇ ਉਪਰੋਕਤ ਸਾਰੀ ਮੰਗਾਂ ਪੂਰੀਆਂ ਕਰਵਾਈਆਂ ਗਈਆਂ। ਉਨ੍ਹਾਂ ਨੇ ਦੱਸਿਆ ਕਿ 20 ਸਤੰਬਰ ਨੂੰ ਧੂਨੀਅਨ ਦੀ ਵੱਡੇ ਪੱਧਰ ਤੇ ਮੀਟਿੰਗ ਕੀਤੀ ਜਾਵੇਗੀ, ਜਿਸ ਵਿੱਚ ਅੱਗੇ ਹੋਣ ਵਾਲੇ ਧਰਨੇ ਹੋਰ ਵੀ ਤੀਖੇ ਕੀਤੇ ਜਾਣ ਬਾਰੇ ਵਿਚਾਰ ਵਟਾਦਰਾ ਕੀਤਾ ਜਾਵੇਗਾ। ਆਏ ਹੋਏ ਸਾਰੇ ਪ੍ਰਧਾਨਾਂ ਅਤੇ ਵਰਕਰਾਂ ਦਾ ਜ਼ਿਲ੍ਹਾ ਪ੍ਰਧਾਨ ਜੀਤ ਸਿੰਘ ਬਠੋਈ ਨੇ ਤਹਿ ਦਿਲੋ ਧੰਨਵਾਦ ਕੀਤਾ।

Leave a Reply

Your email address will not be published. Required fields are marked *