ਦੇਸ਼-ਵਿਦੇਸ਼ਪੰਜਾਬਪਟਿਆਲਾ

ਖਹਿਰਾ ਧੜੇ ਨੂੰ ਸਮਰਥਨ, ਡਾ. ਗਾਂਧੀ ਨੇ ਕਿਹਾ ਖੁਦਮੁਖਤਿਆਰੀ ਦਿਓ ਤੇ ਛੇ ਮਤਿਆਂ ਨੂੰ ਕਬੂਲੋ

ਪਟਿਆਲਾ 18 ਸਤੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਆਮ ਆਦਮੀ ਪਾਰਟੀ ਵੱਲੋਂ ਜਿਥੇ ਸੁੱਚਾ ਸਿੰਘ ਛੋਟੇਪੁਰ ਅਤੇ ਸਾਂਸਦ ਡਾ. ਧਰਮਵੀਰ ਸਿੰਘ ਗਾਂਧੀ ਨੂੰ ਪਾਰਟੀ ‘ਚ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ, ਉਥੇ ਲਗਾਈਆਂ ਸਾਰੀਆਂ ਹੀ ਕਿਆਸਰਾਈਆਂ ‘ਤੇ ਪ੍ਰਤੀਕਿਰਿਆ ਦਿੰਦਿਆਂ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਖਹਿਰਾ ਧੜੇ ਨੂੰ ਸਮਰਥਨ ਦਿੰਦਿਆਂ ਦਿੱਲੀ ਦੀ ਹਾਈਕਮਾਂਡ ਨੂੰ ਸਪੱਸ਼ਟ ਤੌਰ ‘ਤੇ ਆਖ ਦਿੱਤਾ ਹੈ ਕਿ ਪਹਿਲਾਂ ਪੰਜਾਬ ਨੂੰ ਖੁਦਮੁਤਿਖਆਰੀ ਦਾ ਹੱਕ ਦਿਓ ਅਤੇ ਬਠਿੰਡਾ ਕਨਵੈਨਸ਼ਨਾਂ ਦੇ ਮਤਿਆਂ ਨੂੰ ਕਬੂਲ ਕਰੋ, ਫਿਰ ਹੀ ਅਗਲੇ ਪੜਾਅ ਵੱਲ ਚੱਲਣ ਬਾਰੇ ਸੋਚਿਆ ਜਾ ਸਕਦਾ।

ਇਹ ਪ੍ਰਗਟਾਵਾ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਪ੍ਰੈਸ ਬਿਆਨ ਜਾਰੀ ਕਰਕੇ ਸਾਂਝਾ ਕੀਤਾ। ਡਾ. ਗਾਂਧੀ ਨੇ ਕਿਹਾ ਕਿ ਕੇਜਰੀਵਾਲ ਨੂੰ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਦੀਆਂ ਬਦਲਵੀਂ ਸਿਆਸਤ ਦੀਆਂ ਭਾਵਨਾਵਾਂ ਨੂੰ ਪਹੁੰਚਾਏ ਨੁਕਸਾਨ ਦੀ ਭਰਪਾਈ ਕਰਨ ਲਈ ਆਪਣਾ ਰੋਲ ਅਦਾ ਕਰਨ।
ਡਾ. ਗਾਂਧੀ ਨੇ ਕਿਹਾ ਕਿ ਜਿਸ ਤਰ੍ਹਾਂ ਆਪ ਪਾਰਟੀ ਦਿੱਲੀ ‘ਚ ਪੂਰਨ ਰਾਜ ਦਾ ਦਰਜਾ ਹਾਸਲ ਕਰਨ ਲਈ ਸੰਘਰਸ਼ ਕਰ ਰਹੀ ਹੈ, ਉਥੇ ਤਰਜ਼ ‘ਤੇ ਪੰਜਾਬ ਤੇ ਪੰਜਾਬੀਆਂ ਨੂੰ ਬਣਦਾ ਹੱਕ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸਾਨੂੰ ਪੰਜਾਬ ਲਈ ਖੁਦਮੁਖਤਿਆਰੀ ਚਾਹੀਦੀ ਹੈ। ਡਾ. ਗਾਂਧੀ ਨੇ ਆਪ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਪੰਜਾਬੀ ਬੇਹਤਰੀ ਲਈ ਬਠਿੰਡਾ ਕਨਵੈਨਸ਼ਨ ‘ਚ ਲਏ ਗਏ ਫੈਸਲਿਆਂ ‘ਤੇ ਮੋਹਰ ਲਗਾਉਣ ਅਤੇ ਪੰਜਾਬ ਖੁਦਮੁਤਿਖਆਰੀ ਦੇ ਮਤੇ ਮੰਨਣ ਲੈਣ।
ਡਾ. ਗਾਂਧੀ ਨੇ ਕਿਹਾ ਕਿ ਜੇ ਉਹ ਬਠਿੰਡਾ ਕਨਵੈਨਸ਼ਨ ਦੇ 6 ਮਤਿਆਂ ਨੂੰ ਪ੍ਰਵਾਨਗੀ ਦਿੰਦੇ ਹਨ ਤਾਂ ਇਸ ਸਬੰਧ ‘ਚ ਉਹ ਲਿਖਤੀ ਬਿਆਨ ਜਾਰੀ ਕਰ ਦੇਣ।

Leave a Reply

Your email address will not be published. Required fields are marked *