ਪਟਿਆਲਾ

10 ਸਾਲਾਂ ਵਿਚ ਪੰਜਾਬ ਅੰਦਰ ਹੋਏ ਵਿਕਾਸ ਸਦਕਾ ਪੰਜਾਬ ‘ਚ ਅਕਾਲੀ ਸਰਕਾਰ ਬਣੇਗੀ : ਅਬਲੋਵਾਲ

ਪੰਜਾਬ ਵਿਚ ਕਾਂਗਰਸ ਤੇ ਆਪ ਨੂੰ ਮਿਲੇਗੀ ਕਰਾਰੀ ਹਾਰ
ਪਟਿਆਲਾ, 9 ਫਰਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬ ਟੂਰਿਜ਼ਮ ਕਾਰਪੋਰੇਸ਼ਨ ਦੇ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ ਨੇ ਆਖਿਆ ਹੈ ਕਿ ਲੰਘੇ 10 ਸਾਲਾਂ ਵਿੱਚ ਦੋ ਟਰਮਾ ਵਿੱਚ ਸਰਕਾਰ ਨੇ ਪੰਜਾਬ ਦਾ ਅਥਾਹ ਵਿਕਾਸ ਕੀਤਾ ਹੈ, ਜਿਸ ਨੂੰ ਦੇਖਦਿਆ ਲੋਕਾਂ ਨੇ ਅਕਾਲੀ ਦਲ ਨੂੰ ਹੀ ਵੋਟਾਂ ਪਾਈਆਂ ਹਨ ਤੇ ਪੰਜਾਬ ਵਿੱਚ ਮੁੜ ਤੀਜੀ ਵਾਰ ਅਕਾਲੀ ਭਾਜਪਾ ਸਰਕਾਰ ਰਿਪੀਟ ਹੋਵੇਗੀ।

ਅਬਲੋਵਾਲ ਅੱਜ ਇਥੇ ਇਕ ਮੀਟਿੰਗ ਤੋਂ ਬਾਅਦ ਗੱਲਬਾਤ ਕਰ ਰਹੇ ਸਨ। ਇਸ ਮੀਟਿੰਗ ਵਿੱਚ ਜਥੇ. ਪਵਿੱਤਰ ਸਿੰਘ ਡਕਾਲਾ ਸਰਕਲ ਪ੍ਰਧਾਨ, ਚੇਅਰਮੈਨ ਮਲਕੀਤ ਸਿੰਘ ਡਕਾਲਾ, ਚੇਅਰਮੈਨ ਭੁਪਿੰਦਰ ਸਿੰਘ ਡਕਾਲਾ, ਚੇਅਰਮੈਨ ਹਰਜਿੰਦਰ ਸਿੰਘ ਬੱਲ, ਗੁਰਦੀਪ ਸਿੰਘ ਡਕਾਲਾ ਮੈਂਬਰ ਬਲਾਕ ਸੰਮਤੀ, ਗੋਸਾ ਢੀਂਡਸਾ ਸਰਪੰਚ, ਸੁੱਖੀ ਦੁੱਧੜ ਸਰਪੰਚ ਸਮੇਤ ਹੋਰ ਵੀ ਨੇਤਾ ਹਾਜ਼ਰ ਸਨ।
ਸੁਰਜੀਤ ਸਿੰਘ ਅਬਲੋਵਾਲ ਨੇ ਕਿਹਾ ਕਿ ਜੋ ਕੰਮ ਤੇ ਵੱਡੀ ਪੱਧਰ ‘ਤੇ ਪੰਜਾਬੀਆਂ ਦੇ ਬੱਚਿਆਂ ਨੂੰ ਨੌਕਰੀਆਂ ਦੇ ਮੌਕੇ ਸ਼੍ਰੋਮਣੀ ਅਕਾਲੀ ਦਲ ਨੇ ਪ੍ਰਦਾਨ ਕੀਤੇ ਹਨ ਅਜਿਹੇ ਮੌਕੇ ਹੁਣ ਤੱਕ ਰਹੀਆਂ ਪੰਜਾਬ ਵਿਚ ਕਿਸੇ ਵੀ ਪਾਰਟੀ ਦੀਆਂ ਸਰਕਾਰਾਂ ਨੇ ਨਹੀਂ ਦਿੱਤੇ ਤੇ ਜਦੋਂ ਵੀ ਦਿੱਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਹੀ ਦਿੱਤੇ, ਜਿਸਦਾ ਅੱਜ ਪੰਜਾਬੀ ਵੱਡੀ ਮਾਤਰਾ ਵਿਚ ਨਿੱਘ ਵੀ ਮਾਣ ਰਹੇ ਹਨ। ਅਬਲੋਵਾਲ ਨੇ ਕਿਹਾ ਕਿ ਪੰਜਾਬ ਪੁਲਸ ਵਿਚ ਨੌਜਵਾਨਾਂ ਦੀ ਭਰਤੀ ਦੇਖ ਸਭ ਹੈਰਾਨ ਹੋ ਜਾਂਦੇ ਹਨ ਕਿ ਇੰਨੀ ਭਰਤੀ ਨੌਜਵਾਨਾਂ ਦੀ ਕਰਕੇ ਪੰਜਾਬ ਸਰਕਾਰ ਨੇ ਤਾਂ ਕਮਾਲ ਹੀ ਕਰ ਦਿੱਤਾ, ਇਥੇ ਹੀ ਬਸ ਨਹੀਂ ਸ਼੍ਰੋਮਣੀ ਅਕਾਲੀ ਦਲ ਨੇ ਵੱਖ-ਵੱਖ ਵਿਭਾਗਾਂ ਵਿਚ ਜਿਥੇ ਪਹਿਲਾਂ ਨੌਕਰੀਆਂ ਦਿੱਤੀਆਂ ਫਿਰ ਸਵਾ ਲੱਖ ਨੌਕਰੀਆਂ ਦਾ ਐਲਾਨ ਕੀਤਾ, ਜਿਸ ਦੇ ਚਲਦਿਆਂ ਵੱਖ-ਵੱਖ ਵਿਭਾਗਾਂ ਵਿਚ ਠੇਕੇ ਤੇ ਐਡਹਾਕ ਆਦਿ ‘ਤੇ ਕੰਮ ਕਰਦੇ ਆ ਰਹੇ ਮੁਲਾਜਮਾਂ ਨੂੰ ਪੱਕੇ ਕਰਨ ਦੀ ਹਰੀ ਝੰਡੀ ਦੇ ਦਿੱਤੀ, ਜਿਸ ਨਾਲ ਪੰਜਾਬ ਵਿਚ ਬੇਰੋਜ਼ਗਾਰੀ ਨੂੰ ਠੱਲ੍ਹ ਪਈ ਤੇ ਨੌਜਵਾਨੀ ਕੁਰਾਹੇ ਪੈਣ ਤੋਂ ਬਚੀ ਰਹੀ। ਅਜਿਹਾ ਹੋਣ ਨਾਲ ਕਾਫੀ ਹੱਦ ਤੱਕ ਨੌਜਵਾਨ ਆਪਣਾ ਸੂਬਾ ਛੱਡ ਕੇ ਬਾਹਰੇ ਸ਼ਹਿਰਾਂ ਤੇ ਵਿਦੇਸ਼ਾਂ ਵਿਚ ਧੱਕੇ ਖਾਣ ਤੋਂ ਬਚ ਗਏ। ਉਹਨਾਂ ਕਿਹਾ ਕਿ ਪੰਜਾਬ ਵਿੱਚ ਇਨ੍ਹਾਂ ਕੰਮਾਂ ਕਰਕੇ ਹੀ ਲੋਕ ਕਾਂਗਰਸ ਅਤੇ ਆਪ ਦਾ ਸੁਪੜਾ ਸਾਫ ਕਰਨਗੇਂ ਅਤੇ ਅਕਾਲੀ ਭਾਜਪਾ ਦੀ ਸਰਕਾਰ ਬਣਾਉਣਗੇਂ।

Leave a Reply

Your email address will not be published. Required fields are marked *