ਪਟਿਆਲਾ

ਬਿਜਲੀ ਕਾਮਿਆਂ ਦੀਆਂ ਮੰਗਾਂ ‘ਤੇ ਬਣੀ ਸਹਿਮਤੀ

ਪਟਿਆਲਾ 25 ਸਤੰਬਰ (ਮਧੂਸਾਰ ਬਿਊਰੋ) ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਦੇ ਨੁਮਾਇੰਦਿਆਂ ਨਾਲ ਬਿਜਲੀ ਨਿਗਮ ਦੀ ਮੈਨੇਜਮੈਂਟ ਨਾਲ ਮੀਟਿੰਗ ਹੋਈ। ਮੀਟਿੰਗ ਵਿੱਚ ਬੰਦ ਕੀਤੇ ਥਰਮਲਾਂ ਸਮੇਤ ਬਿਜਲੀ ਕਰਮਚਾਰੀਆਂ ਦੀਆਂ ਮੰਗਾ ਉਪਰ ਬਣੀ ਸਹਿਮਤੀ ਕਾਰਨ ਜੁਆਇੰਟ ਫੋਰਮ ਵੱਲੋਂ ਆਪਣੀ 26 ਸਤੰਬਰ ਦੀ ਹੜਤਾਲ ਅਤੇ ਹੋਰ ਸੰਘਰਸ਼ ਪ੍ਰੋਗਰਾਮਾਂ ਨੂੰ ਮੁਲਤਵੀ ਕਰ ਦਿੱਤਾ ਗਿਆ।

ਮੀਟਿੰਗ ਵਿੱਚ ਬਿਜਲੀ ਨਿਗਮ ਵੱਲੋਂ ਸੀ.ਐਮ.ਡੀ. ਇੰਜ: ਬਲਦੇਵ ਸਿੰਘ ਸਰਾਂ, ਡਾਇਰੈਕਟਰ ਪ੍ਰਬੰਧਕੀ ਆਰ.ਪੀ. ਪਾਂਡਵ, ਇੰਜੀਨੀਅਰ ਜਸਵਿੰਦਰ ਪਾਲ ਮੁੱਖ ਇੰਜੀਨੀਅਰ ਐਚ.ਆਰ.ਡੀ., ਇੰਜੀਨੀਅਰ ਗੁਰਬਖਸ਼ ਸਿੰਘ ਐਸ.ਸੀ. ਪਰਸੋਨਲ, ਸ੍ਰੀ ਪ੍ਰਵੀਨ ਕੁਮਾਰ ਸਿੰਗਲਾ ਮੁੱਖ ਲੇਖਾ ਅਫਸਰ, ਸ੍ਰੀ ਬੀ.ਐਸ. ਗੁਰਮ ਉਪ ਸਕੱਤਰ ਆਈ.ਆਰ. ਅਤੇ ਜੁਆਇੰਟ ਫੋਰਮ ਵੱਲੋਂ ਸਰਵ ਸ੍ਰੀ ਕਰਮਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਬੀ.ਐਸ. ਸੇਖੋਂ, ਹਰਭਜਨ ਸਿੰਘ, ਹਰਮੇਸ਼ ਧੀਮਾਨ, ਬ੍ਰਿਜ ਲਾਲ, ਜੈਲ ਸਿੰਘ, ਫਲਜੀਤ ਸਿੰਘ, ਸੁਖਦੇਵ ਸਿੰਘ ਰੋਪੜ, ਗੁਰਸੇਵਕ ਸਿੰਘ, ਰਣਬੀਰ ਸਿੰਘ ਪਾਤੜਾਂ, ਰਛਪਾਲ ਸਿੰਘ ਸੰਧੂ, ਅਮਰੀਕ ਸਿੰਘ ਨੂਰਪੁਰ, ਹਰਜਿੰਦਰ ਸਿੰਘ, ਪਰਮਜੀਤ ਸਿੰਘ ਦਸੂਹਾ, ਕਾਰਜਵਿੰਦਰ ਸਿੰਘ, ਰਵੇਲ ਸਿੰਘ ਸਹਾਏਪੁਰ, ਪਰਮਜੀਤ ਸਿੰਘ ਭਿੱਖੀ, ਵਿਜੇ ਕੁਮਾਰ ਅਤੇ ਕਮਲਜੀਤ ਸਿੰਘ ਆਦਿ ਹਾਜਰ ਸਨ। ਮੀਟਿੰਗ ਉਪਰੰਤ ਪੀ.ਐਸ.ਈ.ਬੀ. ਇੰਪਲਾਈਜ ਜੁਆਇੰਟ ਫੋਰਮ ਦੇ ਸਕੱਤਰ ਕਰਮਚੰਦ ਭਾਰਦਵਾਜ ਨੇ ਦੱਸਿਆ ਕਿ ਮੀਟਿੰਗ ਵਿੱਚ ਬਠਿੰਡਾ ਥਰਮਲ ਵਿਖੇ ਪਰਾਲੀ ਨਾਲ ਚਲਣ ਵਾਲਾ 60 ਮੈਗਾਵਾਟ ਦਾ ਥਰਮਲ ਸਥਾਪਿਤ ਕਰਨ, ਰੋਪੜ ਵਿਖੇ ਪੜਾਅਵਾਰ 800 ਮੈਗਾਵਾਟ ਦੇ ਪੰਜ ਯੂਨਿਟ ਸਰਕਾਰੀ ਖੇਤਰ ਵਿੱਚ ਲਗਾਉਣ ਸਬੰਧੀ ਸਹਿਮਤੀ ਬਣੀ। ਇਸ ਤੋਂ ਇਲਾਵਾ 23 ਸਾਲ ਦੀ ਸੇਵਾ ਹੋਣ ਤੇ ਬਿਨਾ ਸ਼ਰਤ ਸਾਰੇ ਕਰਮਚਾਰੀਆਂ ਨੂੰ ਲਾਭ ਦੇਣ, 1.12.11 ਤੋਂ ਪੇ ਬੈਂਡ ਦੇਣ ਸਬੰਧੀ ਫੈਸਲਾ 15 ਅਕਤੂਬਰ ਤੱਕ ਕਰਨ ਉਪਰ ਸਹਿਮਤੀ ਬਣੀ, ਮੀਟਿੰਗ ਵਿੱਚ ਦੱਸਿਆ ਕਿ ਵੱਖ ਵੱਖ ਵਰਗਾਂ ਦੀਆਂ ਮਿਤੀ 30.9.18 ਤੱਕ 466 ਕਰਮਚਾਰੀਆਂ ਦੀਆਂ ਤਰੱਕੀਆਂ ਕਰ ਦਿੱਤੀਆਂ ਜਾਣਗੀਆਂ। ਜਿਵੇਂ ਲਾਈਨਮੈਨ ਤੋਂ ਜੇ.ਈ. 150 ਨੰਬਰ, ਐਸ.ਐਸ.ਏ. ਤੋਂ ਐਸ.ਐਸ.ਓ. 44, ਜੇ.ਈ. ਤੋਂ ਜੇ.ਈ.-1 – 22, ਹੇਠਲੀ ਸ਼੍ਰੇਣੀ ਕਲਰਕ ਤੋਂ ਉੱਚ ਸ਼੍ਰੇਣੀ ਕਲਰਕ 119, ਉੱਚ ਸ਼੍ਰੇਣੀ ਕਲਰਕ ਤੋਂ ਹਲਕਾ ਸਹਾਇਕ 60, ਹਲਕਾ ਸਹਾਇਕ ਤੋਂ ਸੀਨੀਅਰ ਸਹਾਇਕ 28, ਸੇਵਾਦਾਰ ਤੋਂ ਹਵਲਦਾਰ 12, ਮੰਡਲ ਸੁਪਰਡੈਂਟ ਤੋਂ ਸਰਕਲ ਸੁਪਰਡੈਂਟ 9, ਸਰਕਲ ਸਹਾਇਕ ਤੋਂ ਮੰਡਲ ਸੁਪਰਡੈਂਟ 12, ਇਸ ਤੋਂ ਇਲਾਵਾ ਅਗਲੇ ਮਹੀਨੇ 24 ਨੰਬਰ ਸੀਨੀਅਰ ਸਹਾਇਕ ਤੋਂ ਸੁਪਰਡੰਟ ਗ੍ਰੇਡ-2 ਪਦ ਉਨਤ ਕੀਤੇ ਜਾਣਗੇ, ਵਰਕਚਾਰਜ ਅਤੇ ਆਰ.ਟੀ.ਐਮ. ਤੋਂ ਫੌਰੀ ਤੋਰ ਤੇ ਸਹਾਇਕ ਲਾਇਨਮੈਨ ਬਣਾਏ ਜਾਣਗੇ। ਕੰਟਰੈਕਟ ਉਪਰ ਕੰਮ ਕਰਦੇ ਮੀਟਰ ਰੀਡਰ, ਬਿਲ ਵੰਡਕ ਅਤੇ ਖਜਾਨਚੀ ਉਪਰ ਘੱਟੋ ਘੱਟ ਉਜਰਤ ਕਾਨੂੰਨ ਅਨੁਸਾਰ ਉਜਰਤ ਦੇਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਮ੍ਰਿਤਕ ਕਰਮਚਾਰੀਆਂ ਦੇ 45 ਵਾਰਸਾਂ ਨੂੰ ਅਗੇਤ ਅਧਾਰ ਤੇ ਨਿਯੁਕਤੀ ਪੱਤਰ ਜਾਰੀ ਕਰਨ ਦਾ ਫੈਸਲਾ ਹੋਇਆ। ਬਿਜਲੀ ਨਿਗਮ ਵਿੱਚ ਕੰਟਰੈਕਟ ਲਾਈਨਮੈਨ ਅਤੇ ਐਸ.ਐਸ.ਏ. ਜਿਨ੍ਹਾਂ ਦੀ ਸੇਵਾ 2 ਸਾਲ ਦੀ ਹੋ ਚੁੱਕੀ ਹੈ ਨੂੰ ਆਉਣ ਵਾਲੇ ਬੀ.ਓ.ਡੀ. ਦੀ ਮੀਟਿੰਗ ਵਿੱਚ ਕੇਸ ਲਗਾ ਕੇ ਰੈਗੂਲਰ ਕਰ ਦਿੱਤਾ ਜਾਵੇਗਾ। ਐਸ.ਐਸ.ਏ. ਦੀ ਅਸਾਮੀ ਉਪਰ ਕੰਮ ਕਰਦੇ ਸਹਾਇਕ ਲਾਇਨਮੈਨ ਨੂੰ ਲਾਇਨਮੈਨ / ਐਸ.ਐਸ.ਏ. ਬਣਾਇਆ ਜਾਵੇਗਾ। ਗਰਿਡਾਂ ਨੂੰ ਮਨੁੱਖ ਰਹਿਤ ਕਰਨ ਲਈ ਲਾਗੂ ਕੀਤੀ ਜਾ ਰਹੀ ਸਕਾਡਾ ਸਕੀਮ ਅਤੇ ਅਦਾਰੇ ਅੰਦਰ ਗਰਿਡਾਂ ਨੂੰ ਪ੍ਰਾਈਵੇਟ ਕੰਪਨੀਆਂ ਨੂੰ ਨਾ ਦੇਣ, ਨਵੇਂ ਨਿਯੁਕਤ ਕਰਮਚਾਰੀਆਂ ਅਤੇ ਸੇਵਾ ਮੁਕਤ ਕਰਮਚਾਰੀਆਂ ਨੂੰ ਬਿਜਲੀ ਖਪਤ ਵਿੱਚ ਰਿਆਇਤ ਦੇਣ, ਵਰਦੀ ਭੱਤੇ ਵਿੱਚ ਵਾਧਾ ਕਰਨ ਆਦਿ ਮੰਗਾਂ ਉਪਰ ਸਹਿਮਤੀਆਂ ਬਣੀਆਂ, ਜੁਆਇੰਟ ਫੋਰਮ ਦੇ ਆਗੂਆਂ ਨੇ ਕਿਹਾ ਕਿ ਜੇਕਰ ਮੈਨੇਜਮੈਂਟ ਨੇ ਮੰਨੀਆਂ ਮੰਗਾਂ ਨੂੰ 15 ਅਕਤੂਬਰ ਤੱਕ ਲਾਗੂ ਨਾ ਕੀਤਾ ਤਾਂ ਉਹ ਆਪਣਾ ਸੰਘਰਸ਼ ਮੁੜ ਆਰੰਭ ਕਰ ਦੇਣਗੇ।

Leave a Reply

Your email address will not be published. Required fields are marked *