ਪੰਜਾਬਪਟਿਆਲਾ

ਪਾਰਟੀ ਦੀ ਮਜਬੂਤੀ ਦੇ ਲਈ ਸਾਰੇ ਵਾਰਡਾਂ ਵਿਚ ਕੀਤੀਆਂ ਜਾਣਗੀਆਂ ਮੀÎਟਿੰਗਾਂ: ਹਰਪਾਲ ਜੁਨੇਜਾ

-ਅਕਾਲੀ ਦਲ ਸ਼ਹਿਰੀ ਹੋਇਆ ਇੱਕ ਜੁੱਟ
-ਜਥੇਬੰਦਕ ਢਾਂਚੇ ਅਤੇ ਬੂਥ ਮੀਟਿੰਗਾਂ ‘ਤੇ ਵੀ ਹੋਈ ਵਿਚਾਰ ਚਰਚਾ
ਪਟਿਆਲਾ 16 ਜਨਵਰੀ (ਮਧੂਸਾਰ ਬਿਊਰੋ) :ਸ਼੍ਰੋਮਣੀ ਅਕਾਲੀ ਦਲ ਦੀ ਜਿਲਾ ਸ਼ਹਿਰੀ ਦੀ ਮੀਟਿੰਗ ਪ੍ਰਧਾਨ ਹਰਪਾਲ ਜੁਨੇਜਾ ਦੀ ਅਗਵਾਈ ਹੇਠ ਹੋਈ। ਜਿਸ ਵਿਚ ਸਾਬਕਾ ਮੇਅਰ ਜਸਪਾਲ ਪ੍ਰਧਾਨ, ਸਾਬਕਾ ਮੇਅਰ ਵਿਸ਼ਨੂੰ ਸ਼ਰਮਾ, ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ ਅਤੇ ਸਾਬਕਾ ਪ੍ਰਧਾਨ ਇੰਦਰਮੋਹਨ ਸਿੰਘ ਵਿਸ਼ੇਸ ਤੌਰ ਸ਼ਾਮਲ ਹੋਏ।

ਮੀਟਿੰਗ ਵਿਚ ਜਥੇਬੰਦਕ ਢਾਂਚੇ ਤੋਂ ਲੈ ਕੇ ਬੂਥ ਵਾਈਜ਼ ਮੀਟਿੰਗਾਂ ਆਦਿ ‘ਤੇ ਵਿਸ਼ੇਸ ਤੌਰ ‘ਤੇ ਵਿਚਾਰ ਕੀਤਾ ਗਿਆ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿਲਾ ਪ੍ਰਧਾਨ ਹਰਪਾਲ ਜੁਨੇਜਾ ਨੇ ਦੱਸਿਆ ਕਿ ਮੀਟਿੰਗ ਵਿਚ ਪਾਰਟੀ ਨੇ ਨਵੇਂ ਜਥੇਬੰਦਕ ਢਾਂਚੇ ‘ਤੇ ਵਿਸਥਾਰ ਨਾਲ ਵਿਚਾਰ ਵਿਟਾਂਦਰਾ ਕੀਤਾ ਗਿਆ। ਉਹਨਾਂ ਦੱਸਿਆ ਕਿ ਪਾਰਟੀ ਪ੍ਰਧਾਨ ਦੇ ਹੁਕਮਾ ਦੇ ਮੁਤਾਬਕ ਸਮੁੱਚੇ ਵਾਰਡਾਂ ਵਿਚ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਬੂਥ ਵਾਈਜ਼ ਕਮੇਟੀਆਂ ਬਣਾਈਆਂ ਜਾਣਗੀਆਂ, ਤਾਂ ਕਿ ਪਾਰਟੀ ਨੂੰ ਮਜਬੂਤ ਕੀਤਾ ਜਾ ਸਕੇ। ਸ੍ਰੀ ਜੁਨੇਜਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਸੱਤਾ ਵਿਚ ਆਏ 10 ਮਹੀਨੇ ਤੋਂ ਜਿਆਦਾ ਦਾ ਸਮਾਂ ਬੀਤ ਚੁੱਕਿਆ ਹੈ, ਪ੍ਰੰਤੂ ਸ਼ਹਿਰ ਵਿਚ ਵਿਕਾਸ ਦੇ ਨਾਮ ‘ਤੇ ਇੱਕ ਇੱਟ ਵੀ ਨਹੀਂ ਲੱਗੀ। ਉਹਨਾਂ ਕਿਹਾ ਕਿ ਸ਼ਹਿਰ ਮੁੱਖ ਮੰਤਰੀ ਦਾ ਹੋਵੇ ਅਤੇ ਸੜਕਾਂ ‘ਤੇ ਟੋਏ ਪਏ ਹੋਣ। ਸ੍ਰੀ ਜੁਨੇਜਾ ਨੇ ਕਿਹਾ ਕਿ ਕਾਂਗਰਸ ਨੇ ਲੋਕਾਂ ਨੂੰ ਲਾਰੇ ਵਿਚ ਲਗਾ ਕੇ ਵੋਟਾਂ ਹਾਸਲ ਕੀਤੀਆਂ ਅਤੇ ਹੁਣ ਲੋਕਾਂ ਦੀ ਸਾਰ ਨਹੀਂ ਲੈ ਰਹੇ। ਇਸ ਮੌਕੇ ਇੱਕ ਅਕਾਲੀ ਦਲ ਸ਼ਹਿਰੀ ਇੱਕ ਜੁਟ ਨਜ਼ਰ ਆਇਆ। ਮੀਟਿੰਗ ਵਿਚ ਨਰਦੇਵ ਸਿੰਘ ਆਕੜੀ, ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ, ਅਜੈ ਥਾਪਰ, ਸੁਖਬੀਰ ਸਨੋਰ, ਲਵਲੀ ਅਛੂਤ, ਰਵਿੰਦਰ ਸਿੰਘ ਵਿੰਦਾ ਗਰੋਵਰ, ਕੁਲਵਿੰਦਰ ਸਿੰਘ ਵਿੱਕੀ ਰਿਵਾਜ਼, ਮਨਜੋਤ ਚਹਿਲ,ਬੀਬੀ ਮੰਜੂ ਕੁਰੇਸ਼ੀ, ਸੀਮਾ ਸ਼ਰਮਾ, ਬੀਬੀ ਗੁਰਮੀਤ ਕੌਰ ਬਰਾੜ, ਰਣਜੀਤ ਸਿੰਘ, ਰਾਜੀਵ ਜੁਨੇਜਾ, ਕੰਵਲਜੀਤ ਸਿੰਘ ਗੋਨਾ, ਹੈਪੀ ਲੋਹਟ, ਰਵਿੰਦਰਪਾਲ ਸਿੰਘ ਜੋਨੀ ਕੋਹਲੀ, ਹਰਦੀਪ ਸਿੰਘ ਦੀਪਾ, ਨਵਨੀਤ ਵਾਲੀਆ, ਗੁਰਸ਼ਰਨ ਸਿੰਘ, ਅਮਰਜੀਤ ਸਿੰਘ ਦਾਰਾ, ਜੋਗਿੰਦਰ ਸਿੰਘ ਛਾਂਗਾ, ਸ਼ਾਰਦਾ ਦੇਵੀ, ਹਰਪ੍ਰੀਤ ਸਿੰਘ ਸਹਿਗਲ, ਹਰਬਖਸ਼ ਚਹਿਲ, ਜਸਵਿੰਦਰ ਪਾਲ ਸਿੰਘ ਚੱਢਾ, ਇਤਵਿੰਦਰ ਸਿੰਘ ਲੁਥਰਾ, ਗੋਬਿੰਦ ਬਡੁੰਗਰ, ਗੁਰਮੁੱਖ ਢਿੱਲੋਂ, ਤਰਲੋਕ ਸਿੰਘ ਟੌਹੜਾ,ਅਨਿਲ ਸ਼ਰਮਾ, ਗਗਨਦੀਪ ਪੰਨੂੰ, ਅਕਾਸ਼ ਬੋਕਸਰ, ਰਾਹੁਲ ਅਤੇ ਮੋਨੂੰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

Leave a Reply

Your email address will not be published. Required fields are marked *